ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਸਾ ਪੁਲਾੜ `ਚ ਖੋਜ ਰਿਹਾ ਕੈਂਸਰ ਦਾ ਇਲਾਜ

ਨਾਸਾ ਪੁਲਾੜ `ਚ ਖੋਜ ਰਿਹਾ ਕੈਂਸਰ ਦਾ ਇਲਾਜ

ਨਾਸਾ ਕੈਂਸਰ ਦੇ ਵਧੀਆ ਇਲਾਜ ਲੱਭਣ ਲਈ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈਐਸਐਸ) `ਚ ਕੋਸਿ਼ਕਾਵਾਂ `ਤੇ ਅਧਿਐਨ ਕਰ ਰਿਹਾ ਹੈ। ਯੂ ਐਸ ਸਪੇਸ ਏਜੰਸੀ ਵੱਲੋਂ ਜਾਰੀ ਇਕ ਵੀਡੀਓ `ਚ ਪੁਲਾੜ ਯਾਤਰੀ ਸੇਰੇਨਾ ਓਨਾਨ ਚਾਂਸਲਰ ਨੂੰ ਐਜਿਕਸ ਕੈਂਸਰ ਥੇਰੇਪੀ ਅਧਿਐਨ ਲਈ ਮਾਈਕ੍ਰੋਗ੍ਰਾਇਟੀ ਸਾਇੰਸ ਗਲੋਵਬਾਕਸ (ਐਮਐਸਜੀ) ਦੇ ਅੰਦਰ ਖੋਜ਼ ਕਰਦੇ ਦਿਖਾਇਆ ਗਿਆ ਹੈ।
ਓਨਾਨ ਚਾਂਸਲਰ ਇਸ ਸਾਲ ਦੇ ਸ਼ੁਰੂਆਤ `ਚ ਪੁਲਾੜ ਸਟੇਸ਼ਨ ਪਹੁੰਚੇ ਅਤੇ ਅਗਲੇ ਕੁਝ ਮਹੀਨੇ ਅੇਂਡੋਥੇਲੀਅਲ ਕੋਸਿ਼ਕਾਵਾਂ `ਤੇ ਪ੍ਰਯੋਗ ਕਰਨ `ਚ ਲੰਘਾਏਗੀ ਜੋ ਖੂਨ ਨਾੜੀਆਂ ਦੀ ਸਤਹਾ ਨੂੰ ਰੇਖਾਕਿਤ ਕਰਦੀ ਹੈ।


ਨਾਸਾ ਅਨੁਸਾਰ ਮਾਈਕ੍ਰੋਗ੍ਰੇਵਿਟੀ `ਚ ਵੀ ਐਂਡੋਬੋਲੀ ਕੋਸਿ਼ਕਾਵਾਂ ਉਸੇ ਤਰ੍ਹਾਂ ਹੀ ਵਿਵਹਾਰ ਕਰ ਰਹੀਆਂ ਹਨ ਜਿਵੇਂ ਧਰਤੀ `ਤੇ ਜੀਵਤ ਜੀਵ ਦੇ ਵਿਚ ਖੂਨ ਨਾੜੀਆਂ ਵਿਚ ਸਨ।
ਸਪੇਸ ਡਾਟ ਕਾਮ ਦੀ ਰਿਪੋਰਟ ਅਨੁਸਾਰ ਕੈਂਸਰ ਖੋਜਕਰਤਾ ਕੀਮੋਥੇਰੇਪੀ ਪ੍ਰਤੀਕ੍ਰਿਰਿਆਵਾਂ ਦੇ ਲਈ ਕੋਸਿ਼ਕਾਵਾਂ ਦਾ ਜਿ਼ਆਦਾ ਸਟੀਕ ਪ੍ਰੀਖਣ ਕਰ ਸਕਦੇ ਹਨ, ਕਿਉਕਿ ਇਸਦੇ ਕਾਰਨ ਆਰਬੀਟਿੰਗ ਕੋਸਿ਼ਕਾਵਾਂ ਆਮ ਤੌਰ `ਤੇ ਉਸੇ ਤਰ੍ਹਾਂ ਵਿਵਹਾਰ ਕਰਦੀਆਂ ਹਨ ਜਿਵੇਂ ਉਹ ਸ਼ਰੀਰ ਦੇ ਅੰਦਰ ਕਰਦੀ ਹੈ।
ਨਾਸਾ ਅਨੁਸਾਰ ਆਈਐਸਐਸ `ਤੇ ਵਰਤਮਾਨ `ਚ ਕੋਸਿ਼ਕਾਵਾਂ ਦੇ ਬਹੁਤ ਕੰਟੇਨੇਰ ਮੌਜੂਦ ਹਨ ਕਿਉਂਕਿ ਕੋਸਿ਼ਕਾਵਾਂ ਨੂੰ ਕੀਮੋਥਰੇਪੀ ਐਕਸਪੋਜਰ ਦੀ ਅਲੱਗ ਅਲੱਗ ਪ੍ਰਕਿਰਿਆ `ਚੋਂ ਲੰਘਣਾ ਪੈਂਦਾ ਹੈ। ਅਧਿਐਨ ਖੋਜਕਰਤਾਵਾਂ ਦੇ ਲਈ ਨਵੇਂ ਪ੍ਰੀਖਣ ਮਾਡਲ ਦਾ ਕਾਰਨ ਬਣ ਸਕਦਾ ਹੈ।

 


ਇਸ ਵੀਡੀਓ `ਚ ਓਨਾਨ ਚਾਂਸਲਰ ਕਹਿ ਰਹੇ ਹਨ ਕਿ ਸਾਰੇ ਫਲੈਟ ਐਂਡੋਥੇਲੀਅਲ ਕੋਸਿ਼ਕਾਵਾਂ ਦੇ ਕੰਟੇਨਰ ਗਰਮ ਅਤੇ ਆਰਾਮਦਾਇਕ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪੁਲਾੜ ਪ੍ਰਯੋਗਸ਼ਾਲਾ `ਚ ਸ਼ਰੀਰ ਦੇ ਤਾਪਮਾਨ `ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਈਐਸਐਸ `ਚ ਹੁਣ ਅਸੀਂ ਲਗਭਗ ਦੋ ਮਹੀਨੇ ਤੋਂ ਹਾਂ। ਅਸੀਂ ਉਨ੍ਹਾਂ ਨੂੰ ਭੋਜਨ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਪੋਸਕ ਤੱਤ ਦਿੰਦੇ ਹਾਂ, ਉਹ ਸਾਡੇ ਨਾਲ ਰਹਿਣ ਵਾਲੇ ਸੂਖਮ ਕ੍ਰੂ ਮੈਂਬਰ ਦੀ ਤਰ੍ਹਾਂ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NASA is searching for space in cancer treatment