ਅਗਲੀ ਕਹਾਣੀ

ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਨਾਲ ਘੱਟ ਸਕਦੈ ਕੈਂਸਰ ਦਾ ਖ਼ਤਰਾ

 ਗਰਭ ਨਿਰੋਧਕ ਗੋਲੀਆਂ ਦੀ ਵਰਤੋਂ

ਮਾਹਿਰਾਂ ਨੇ ਅਜਿਹੀਾਂ ਗਰਭ-ਨਿਰੋਧਕ ਗੋਲੀਆਂ ਦੀ ਖੋਜ ਦਾ ਦਾਅਵਾ ਕੀਤਾ ਹੈ। ਜਿਹਨਾਂ ਦੀ ਵਰਤੋਂ ਨਾਲ ਗਰੱਭਾਸ਼ਯ ਕੈਂਸਰ ਹੋਣ ਦਾ ਖ਼ਤਰੇ ਘਟ ਸਕਦਾ ਹੈ। ਇਹਨਾਂ ਗੋਲੀਆਂ ਵਿੱਚ ਐਸਟ੍ਰੋਜਨ ਤੇ ਪ੍ਰੈਗੈਸਟਰੋਨ ਨਾਮ ਦੇ ਹਾਰਮੋਨਸ ਹਨ। ਜੋ ਕੈਂਸਰ ਖਤਰੇ ਨੂੰ ਘੱਟ ਕਰਦੇ ਹਨ।

 

ਇਹ ਖੋਜ ਮੈਡੀਕਲ ਮੈਗਜ਼ੀਨ ਬੀਐਮਜੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ. ਸੰਸਾਰ ਭਰ ਵਿੱਚ ਘੱਟੋ-ਘੱਟ 100 ਮਿਲੀਅਨ ਔਰਤਾਂ ਹਰ ਰੋਜ਼  ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਪਹਿਲਾਂ ਖੋਜ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਿਹੜੀਆਂ ਔਰਤਾਂ ਮੌਖਿਕ ਗਰਭ ਨਿਰੋਧਕ ਗੋਲੀਆਂ ਲੈਂਦੀਆਂ ਹਨ ਉਹਨਾਂ ਵਿੱਚ ਸਰਵਾਈਕਲ ਕੈਂਸਰ ਦੇ ਵਿਕਾਸ ਦੀ ਸੰਭਾਵਨਾ ਘੱਟ ਹੁੰਦੀ ਹੈ। ਹਾਲਾਂਕਿ, ਇਸਦੇ ਜ਼ਿਆਦਾਤਰ ਸਬੂਤ ਉਨ੍ਹਾਂ  ਦਵਾਈਆਂ ਦੀ ਵਰਤੋਂ ਨਾਲ ਸੰਬੰਧਤ ਸਨ, ਜਿਸ ਵਿੱਚ ਐਸਟ੍ਰੋਜਨ ਅਤੇ ਪ੍ਰੈਗੈਸਟਰੋਨ ਦੀ ਕਾਫੀ ਮਾਤਰਾ ਸੀ।

 

ਡੈਨਮਾਰਕ ਦੀ ਕੋਪਨਹੈਗਨ ਯੂਨੀਵਰਸਿਟੀ ਵਿੱਚ ਖੋਜਕਰਤਾਵਾਂ ਨੇ ਵੱਖ-ਵੱਖ ਕਿਸਮ ਦੀਆਂ ਹਾਰਮੋਨਲ ਗਰਭ ਨਿਰੋਧਕ ਗੋਲੀਆਂ ਦਾ ਅਧਿਐਨ ਕੀਤਾ। ਉਨ੍ਹਾਂ ਨੇ 1995 ਤੇ 2014 ਦੇ ਵਿਚਾਲੇ ਡੇਨਮਾਰਕ ਵਿੱਚ 15 ਤੋਂ 49 ਸਾਲਾਂ ਦੀਆਂ ਤਕਰੀਬਨ 19 ਲੱਖ ਔਰਤਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ।

 

ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਨੇ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਦੇ ਨਹੀਂ ਕੀਤੀ ਉਹਨਾਂ ਵਿੱਚ ਸਰਵਾਈਕਲ ਕੈਂਸਰ ਦੇ ਬਹੁਤੇ ਕੇਸ ਪਾਏ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new oral contraceptive pill could reduce dangers of cervical cancer