ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਸ਼ਤਾ ਨਾ ਕਰਨਾ ਤੇ ਰਾਤ ਦਾ ਖਾਣਾ ਦੇਰ ਨਾਲ ਖਾਣਾ ਖਤਰਨਾਕ

ਜਿਹੜੇ ਲੋਕ ਸਵੇਰ ਸਮੇਂ ਨਾਸ਼ਤਾ ਨਹੀਂ ਕਰਦੇ ਅਤੇ ਰਾਤ ਦਾ ਖਾਣਾ ਬਹੁਤ ਦੇਰ ਨਾਲ ਖਾਂਦੇ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਬੇਹਦ ਮਾੜੇ ਨਤੀਜੇ ਭੁੱਗਤਣੇ ਪੈ ਸਕਦੇ ਹਨ। ਇਕ ਖੋਜੀ ਰਿਪੋਰਟ ਦੇ ਆਧਾਰ ਤੇ ਅਜਿਹੀ ਚੇਤਾਵਨੀ ਦਿੱਤੀ ਗਈ ਹੈ।

 

ਆਈਏਐਨਐਸ ਮੁਤਾਬਕ ਰਿਪੋਰਟ ਚ ਕਿਹਾ ਗਿਆ ਹੈ ਕਿ ਭੋਜਨ ਸਬੰਧੀ ਇਨ੍ਹਾਂ ਦੋ ਆਦਤਾਂ ਵਾਲੇ ਲੋਕਾਂ ਚ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਤੋਂ ਛੁੱਟੀ ਮਿਲਣ ਦੇ 30 ਦਿਨਾਂ ਅੰਦਰ 4 ਤੋਂ 5 ਵਾਰ ਮੌਤ ਦੇ ਦਰਸ਼ਨ ਹੋ ਜਾਣੇ, ਇਕ ਹੋਰ ਦਿਲ ਦਾ ਦੌਰਾ ਜਾਂ ਐਨਜਾਈਨਾ (ਛਾਤੀ ਦਾ ਦਰਦ) ਪਾਇਆ ਗਿਆ ਹੈ। ਰਿਪੋਰਟ ਚ ਰਾਤ ਦੇ ਖਾਣੇ ਅਤੇ ਸੌਣ ਦੇ ਵਿਚਕਾਰ ਘੱਟੋ ਘੱਟ 2 ਘੰਟਿਆਂ ਦਾ ਫਰਕ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।

 

ਹਾਰਟਕੇਅਰ ਫ਼ਾਊਂਡੇਸ਼ਨ ਆਫ਼ ਇੰਡੀਆ (ਐਚਸੀਐਫ਼ਆਈ) ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ ਕੇ ਅਗਰਵਾਲ ਦਾ ਕਹਿਣਾ ਹੈ ਕਿ ਭਾਤਰੀ ਲੋਕਾਂ ਚ ਢਿੱਡ ਦੇ ਚਾਰੇ ਪਾਸੇ ਵੱਧ ਵਸਾ ਇਕੱਠੀ ਹੋਣ ਦਾ ਰੁਝਾਨ ਹੁੰਦਾ ਹੈ, ਜਿਸ ਨਾਲ ਇੰਸੁਲਿਨ ਪ੍ਰਤੀਰੋਧ ਹੋ ਸਕਦਾ ਹੈ। ਇਸਦਾ ਮੁੱਖ ਕਾਰਨ ਅੱਜ ਦੀ ਜੀਵਨਸ਼ੈਲੀ ਹੈ।

 

ਉਨ੍ਹਾਂ ਕਿਹਾ ਕਿ ਆਨ ਦਾ ਗੋ ਅਤੇ ਤੇਜ਼ ਰਫ਼ਤਾਰ ਜੀਵਨ ਦਾ ਮਤਲਬ ਹੈ ਕਿ ਲੋਕ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਨ ਅਤੇ ਦਿਨ ਦੇ ਬਾਕੀ ਸਮੇਂ ਹਾਨੀਕਾਰਨ, ਕਵਿੱਕ-ਫ਼ਿੱਕਸ ਭੋਜਨ ਖਾਂਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਰੋਜ਼ਾਨਾ ਤੌਰ ਤੇ ਮੱਧਮ ਤੀਬਰਤਾ ਦੀ ਸੈਰ ਨਾਲ ਸੰਯੁਕਤ ਸਰੀਰ ਦੇ ਵਜ਼ਨ ਚ 5 ਫੀਸਦ ਦੀ ਘਾਟ ਵੀ ਟਾਈਪ-2 ਮਧੁਮੇਹ (ਸ਼ੂਗਰ ਦੀ ਬੀਮਾਰੀ) ਦੇ ਖਤਰੇ ਨੂੰ 50 ਫੀਸਦ ਤੋਂ ਜ਼ਿਆਦਾ ਘੱਟ ਕਰ ਸਕਦੀ ਹੈ। ਮਧੁਮੇਹ ਬਗੈਰ ਜਾਂ ਇਸ ਹਾਲਤ ਦੇ ਵਿਕਾਸ ਦੇ ਖਤਰੇ ਲਈ ਸਿਹਤਮੰਦ ਜੀਵਨਸ਼ੈਲੀ ਵੱਲ ਵੱਧਣ ਅਤੇ ਇਕ ਆਦਰਸ਼ ਬੀਐਮਆਈ ਬਣਾਏ ਰੱਖਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

 

ਡਾ. ਅਗਰਵਾਲ ਮੁਤਾਬਕ ਭੋਜਨ ਇਕ ਵਿਅਕਤੀ ਦੇ ਭਾਰ ਨਾਲ ਆਜ਼ਾਦ ਮਧੁਮੇਹ ਦੇ ਖਤਰੇ ਨੂੰ ਪ੍ਰਭਾਵਿਤ ਕਰਦਾ ਹੈ। ਟਾਈਪ-2 ਮਧੁਮੇਹ ਨੂੰ ਇਕ ਚੁਪਚਪਿਤੇ ਜਾਨ ਵਾਲੀ ਬੀਮਾਰੀ ਵਜੋਂ ਜਾਣਿਆ ਜਾਂਦਾ ਹੈ ਤੇ ਜਦੋਂ ਤਕ ਇਸਦਾ ਇਲਾਜ ਕੀਤਾ ਜਾਂਦਾ ਹੈ ਉਦੋਂ ਤਕ ਹੋਰਨਾਂ ਸਬੰਧ ਬੀਮਾਰੀਆਂ ਹਾਜ਼ਰ ਹੋ ਜਾਂਦੀਆਂ ਹਨ।

 

ਉਨ੍ਹਾਂ ਕਿਹਾ, ਜਿਹੜੇ ਲੋਕ ਮੋਟੇ ਹੁੰਦੇ ਹਨ, ਉਨ੍ਹਾਂ ਨੂੰ ਮੁਸ਼ਕਲ ਕਾਰਬੋਹਾਈਡ੍ਰੇਟ ਲੈਣ ਦੀ ਮਾਤਰਾ ਨੂੰ ਤੈਅ ਕਰਨਾ ਚਾਹੀਦਾ ਹੈ ਕਿਉਂਕਿ ਕਾਰਬੋਹਾਈਡ੍ਰੇਟ ਖ਼ੂਨ ਚ ਸ਼ੂਗਰ ਦੇ ਪੱਧਰ ਅਤੇ ਇੰਸੁਲਿਟ ਦੇ ਉਤਪਾਦਨ ਨੂੰ ਵਧਾਉਂਦੇ ਹਨ। ਇੰਸੁਲਿਨ ਪ੍ਰਤੀਰੋਧ ਵਾਲੇ ਲੋਕਾਂ ਚ, ਇਸ ਵਾਧੇ ਨਾਲ ਅੱਗੇ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਹਰੇਕ ਦਿਨ ਲਗਭਗ 30 ਤੋਂ 45 ਮਿੰਟ ਸਰੀਰਕ ਗਤੀਵਿਧੀ ਕਰਨ ਦਾ ਟੀਚਾ ਰੱਖਣ। ਹਫ਼ਤੇ ਚ 5 ਵਾਰ।

 

ਸਲਾਹ:

 

- ਹਰੇਕ ਦਿਨ ਸੈਰ ਕਰੋ ਅਤੇ ਸਿਹਤਮੰਦ ਖਾਣਾ ਖਾਓ।

- ਨਿਸਚਿਤ ਸਮੇਂ ’ਤੇ ਆਪਣੀ ਸ਼ੂਗਰ ਦੀ ਮਾਤਰਾ ਦੀ ਜਾਂਚ ਕਰਵਾਉਂਦੇ ਰਹੋ।

- ਕਿਸੇ ਵੀ ਰੂਪ ਚ ਸ਼ੁੱਧ ਖੰਡ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਖ਼ੂਨ ਦੇ ਸਰਕਲ ਚ ਵਧੇਰੇ ਆਸਾਨੀ ਨਾਲ ਘੁੱਲ ਸਕਦਾ ਹੈ ਅਤੇ ਅੱਗੇ ਦੀ ਮੁ਼ਸ਼ਕਲਾਂ ਦਾ ਕਾਰਨ ਬਣ ਸਕਦਾ ਹੈ।

- ਧਿਆਨ ਅਤੇ ਯੋਗ ਵਰਗੀਆਂ ਗਤੀਵਿਧੀਆਂ ਦੁਆਰਾ ਤਣਾਅ ਨੂੰ ਘੱਟ ਕਰੋ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:not having breakfast and late night dinner can be deadly to you