ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਦੂਸ਼ਣ ਕਾਰਨ ਭਾਰਤੀਆਂ ਦੀ ਘੱਟ ਰਹੀ ਹੈ ਉਮਰ

ਪ੍ਰਦੂਸ਼ਣ ਕਾਰਨ ਭਾਰਤੀਆਂ ਦੀ ਘੱਟ ਰਹੀ ਹੈ ਉਮਰ

ਹਵਾਂ `ਚ ਮਿਲ ਚੁੱਕੇ ਪ੍ਰਦੂਸ਼ਣ ਨਾਲ ਇਕ ਆਮ ਭਾਰਤੀ ਦੀ ਉਮਰ ਡੇਢ ਸਾਲ ਤੱਕ ਘੱਟ ਹੋ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾਂ ਦੀ ਵਧੀਆ ਗੁਣਵਤਾ ਨਾਲ ਦੁਨੀਆ ਭਰ `ਚ ਮਨੁੱਖ ਦੀ ਉਮਰ ਵੱਧ ਸਕਦੀ ਹੈ।


ਇਹ ਪਹਿਲੀ ਵਾਰ ਹੈ ਜਦੋਂ ਹਵਾਂ ਪ੍ਰਦੂਸ਼ਣ ਅਤੇ ਜੀਵਨ ਸਮੇਂ `ਤੇ ਡਾਟੇ ਦਾ ਇਕੱਠੇ ਅਧਿਐਨ ਕੀਤਾ ਗਿਆ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ `ਚ ਵਿਸ਼ਵ ਅੰਤਰ ਕਿਵੇਂ ਸਮੁੱਚੇ ਜੀਵਨ `ਤੇ ਅਸਰ ਪਾਉਂਦਾ ਹੈ।


ਅਮਰੀਕਾ ਦੇ ਆਸਿਟਨ `ਚ ਟੈਕਸਾਸ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਵਾਯੂ ਮੰਡਲ `ਚ ਪਾਏ ਜਾਣ ਵਾਲੇ 2.5 ਮਾਈਕ੍ਰੋਨ ਤੋਂ ਛੋਟੇ ਕਣ (ਪੀਐਮ) ਨਾਲ ਹਵਾ ਪ੍ਰਦੂਸ਼ਣ ਦਾ ਅਧਿਐਨ ਕੀਤਾ ਗਿਆ। ਇਹ ਸੂਖਮ ਕਣ ਫੇਫੜਿਆਂ `ਚ ਪ੍ਰਵੇਸ਼ ਕਰ ਸਕਦੇ ਹਨ ਅਤੇ ਇਸ ਨਾਲ ਦਿਲ ਦਾ ਦੌਰਾ ਪੈਣ, ਸਟ੍ਰੋਕਸ, ਸਾਹ ਸਬੰਧੀ ਬਿਮਾਰੀਆਂ ਅਤੇ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਪੀਐਮ 2.5 ਪ੍ਰਦੂਸ਼ਣ ਬਿਜਲੀ ਯੰਤਰਾਂ, ਕਾਰਾਂ ਅਤੇ ਟਰੱਕਾਂ, ਖੇਤੀ ਅਤੇ ਉਦਯੋਗਿਕ ਪ੍ਰਦੂਸ਼ਣ ਨਾਲ ਹੁੰਦਾ ਹੈ।


ਵਿਗਿਆਨੀਆਂ ਨੇ ਦੇਖਿਆ ਕਿ ਇਸ ਨਾਲ ਪ੍ਰਦੂਸ਼ਤ ਦੇਸ਼ਾਂ ਜਿਵੇਂ ਬੰਗਲਾ ਦੇਸ਼ `ਚ 1.87 ਸਾਲ, ਮਿਸਰ `ਚ 1.85, ਪਾਕਿਸਤਾਨ `ਚ 1.56, ਸਾਊਦੀ ਅਰਬ `ਚ 1.48, ਨਾਈਜੀਰੀਆ `ਚ 1.28 ਅਤੇ ਚੀਨ `ਚ 1.25 ਸਾਲ ਤੱਕ ਉਮਰ ਘੱਟ ਹੁੰਦੀ ਹੈ। ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਨਾਲ ਭਾਰਤ `ਚ ਵਿਅਕਤੀ ਦੀ ਮੌਤ ਉਮਰ 1.53 ਸਾਲ ਤੱਕ ਘੱਟ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:one and a half years of average age of Indian is decreasing