ਇਕ ਖੋਜ ਦੇ ਮੁਤਾਬਕ ਬਜ਼ੁਰਗਾਂ ਜੋ ਮਾੜੀ ਯਾਦਦਾਸ਼ਤ ਦਾ ਸਿ਼ਕਾਰ ਰਹਿੰਦੇ ਹਨ ਉਨ੍ਹਾਂ ਲਈ ਖੰਡ ਦਾ ਇਕ ਚੱਮਚ ਲਾਭਦਾਇਕ ਸਾਬਤ ਹੋ ਸਕਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਪਾਣੀ `ਚ ਇਕ ਚੱਮਚ ਖੰਡ ਮਿਲਾਕੇ ਪੀਣ ਨਾਲ ਦਿਮਾਗ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਹਾਰਡ ਵਰਕ ਕਰਨ ਲੱਗਦਾ ਹੈ। ਇਸਦੇ ਨਾਲ ਹੀ ਯਾਦਦਾਸ਼ਤ ਵੀ ਵਧੀਆ ਹੁੰਦੀ ਹੈ।
ਯੂਨੀਵਰਸਿਟੀ ਆਫ ਵਾਰਵਿਕ ਦੇ ਮਾਹਰਾਂ ਦੀ ਮੰਨੀ ਜਾਵੇ ਤਾਂ ਖੰਡ ਦੀ ਛੋਟੀ ਜੀ ਮਾਤਰਾ 65 ਸਾਲ ਤੋਂ ਜਿ਼ਆਦਾ ਉਮਰ ਦੇ ਲੋਕਾਂ ਦੇ ਮੂਡ ਨੂੰ ਚੰਗਾ ਕਰਕੇ ਉਨ੍ਹਾਂ ਦੀ ਯਾਦਦਾਸ਼ਤ ਵਧੀਆ ਬਣਾਉਂਦੀ ਹੈ। ਖੋਜ ਕਰਤਾਵਾਂ ਦੀ ਮੰਨੀ ਤਾਂ ਸਟੱਡੀ ਦੇ ਨਤੀਜੇ ਉਨ੍ਹਾਂ ਬਜ਼ੁਰਗਾਂ ਦੇ ਘੱਟ ਆ ਸਕਦੇ ਹਨ ਜੋ ਆਪਣੀ ਬ੍ਰੇਨ ਦੇ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਦੀ ਕੋਸਿ਼ਸ਼ `ਚ ਲੱਗੇ ਹੋਏ ਹਨ।
ਇਸ ਖੋਜ ਲਈ ਕੁਝ ਬਜ਼ੁਰਗਾਂ ਨੂੰ ਗਲੂਕੋਜ ਕਿਮਸ ਡ੍ਰਿਕ ਪੀਣ ਨੂੰ ਦਿੱਤੀ ਅਤੇ ਉਸਦੇ ਬਾਅਦ ਉਨ੍ਹਾਂ ਨੂੰ ਇਕ ਮੇਮੀਰ ਟਾਸਕ ਕਰਨ ਨੂੰ ਦਿੱਤਾ ਗਿਆ। ਸਟੱਡੀ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਗਲੂਕੋਜ ਡ੍ਰਿੰਕ ਪੀਣ ਵਾਲੇ 65 ਸਾਲ ਤੋਂ ਜਿ਼ਆਦਾ ਉਮਰ ਦੇ ਲੋਕਾਂ ਦੀ ਯਾਦਦਾਸ਼ਤ ਵਧੀਆ ਹੋਈ, ਮੂਡ ਚੰਗਾ ਰਿਹਾ ਅਤੇ ਮੈਮੋਰੀ ਟਾਸਕ ਕਰਨ ਲਈ ਉਨ੍ਹਾਂ ਦਾ ਧਿਆਨ ਵੀ ਪਹਿਲਾਂ ਦੇ ਮੁਕਾਬਲੇ ਵਧੀਆ ਰਿਹਾ।