ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ ਅਧੂਰੀ ਨੀਂਦ

ਦਿਲ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ ਅਧੂਰੀ ਨੀਂਦ

ਨੀਂਦ ਹਮੇਸ਼ਾ ਹੀ ਪੂਰੀ ਅਤੇ ਗਹਿਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਉਹ ਸਾਡੇ ਦਿਨ ਨੂੰ ਸਮੇਂ ਤੋਂ ਪਹਿਲਾਂ ਬੁਢਾ ਕਰ ਦਿੰਦੀ ਹੈ। ਇਕ ਤਾਜਾ ਅਧਿਐਨ ਅਨੁਸਾਰ ਪਿਛਲੇ 50 ਸਾਲ `ਚ ਸਾਡੀ ਔਸਤ ਨੀਂਦ `ਚ ਡੇਢ ਘੰਟੇ ਦੀ ਕਮੀ ਆਈ ਹੈ। ਦਿਲ ਲਈ ਸਭ ਤੋਂ ਖਤਰਨਾਕ ਕਾਰਕਾਂ `ਚ ਨੀਂਦ ਦੀ ਕਮੀ ਪਹਿਲਾਂ ਨੰਬਰ `ਤੇ ਹੈ ਅਤੇ ਉਹ ਦਿਲ ਨੂੰ ਸਮੇਂ ਤੋਂ ਪਹਿਲਾਂ ਬੁਢਾ ਕਰ ਸਾਡੀ ਸਿਹਤਮੰਦ ਰਹਿਣ ਦੀਆਂ ਉਮੀਦਾਂ ਨੂੰ ਡਰ `ਚ ਬਦਲ ਦਿੰਦੀ ਹੈ।

 

ਜੈਪੁਰ ਦੇ ਨਾਰਾਇਣ ਮਲਟੀਸਪੈਸ਼ਲਿਟੀ ਹਸਪਤਾਲ ਨੇ ਇਕ ਅਧਿਐਨ ਕੀਤਾ। ਇਸ ਅਧਿਐਨ `ਚ ਪਾਇਆ ਗਿਆ ਕਿ ਪੂਰੀ ਨੀਂਦ ਨਾ ਲੈਣਾ, ਕਸਰਤ ਦੀ ਘਾਟਨ, ਸੂਗਰ, ਬੀੜੀ-ਸਿਗਰਟ ਅਤੇ ਬਲੱਡ ਪ੍ਰੈਸ਼ਰ ਹਾਈ ਸਾਡੇ ਦਿਨ ਲਈ ਸਭ ਤੋਂ ਵੱਧ ਖਤਰਨਾਕ ਕਾਰਕ ਹਨ। ਇਸ ਨਾਲ ਵੀ ਨੀਂਦ `ਚ ਕਮੀ ਬੇਸ਼ੀ ਨੂੰ ਦਿਲ ਲਈ ਸਭ ਤੋਂ ਖਤਰਨਾਕ ਮੰਨਿਆ ਗਿਆ ਹੈ।


ਦਿਲ ਰੋਗ ਦੇ ਮਾਹਰ ਡਾ. ਨਿਖਿਲ ਚੌਧਰੀ ਅਨੁਸਾਰ ਇਸ ਅਧਿਆਨ `ਚ ਪਾਇਆ ਗਿਆ ਕਿ ਹਰ ਦਿਨ ਸੱਤ ਘੰਟੇ ਤੋਂ ਘੱਟ ਅਤੇ ਨੌ ਘੰਟੇ ਤੋਂ ਜਿਆਦਾ ਸਾਉਣ ਵਾਲਿਆਂ ਦੇ ਦਿਲ ਨੂੰ ਸਭ ਤੋਂ ਜਿ਼ਆਦਾ ਖਤਰਾ ਹੁੰਦਾ ਹੈ।


ਭਾਵ ਉਨ੍ਹਾਂ `ਚ ਕੋਰੋਲਰੀ ਹਾਰਟ ਡਿਜੀਜ (ਸੀਐਚਡੀ) ਦਾ ਡਰ ਜਿ਼ਆਦਾ ਹੁੰਦਾ ਹੈ।ਭਾਵ ਉਨ੍ਹਾਂ `ਚ ਕੋਰੋਨਰੀ ਹਾਰਅ ਡਿਜੀਜ (ਸੀਐਚਡੀ) ਦਾ ਡਰ ਜਿ਼ਆਦਾ ਹੈ। ਡਾ. ਚੌਧਰੀ ਨੇ ਕਿਹਾ ਕਿ ਬਦਲਦੀ ਜੀਵਨਸ਼ੈਲੀ ਅਤੇ ਖਾਨਪੀਣ ਵਿਚ ਅੱਧੀ ਅਧੂਰੀ ਨੀਂਦ ਜਾਂ ਬਹੁਤ ਜਿ਼ਆਦਾ ਸੋਣਾ ਸਾਡੇ ਦਿਲ ਨੂੰ, ਸਾਡੇ ਸ਼ਰੀਰ ਤੋਂ ਪਹਿਲਾਂ ਹੀ ਬੁਢਾ ਕਰ ਰਿਹਾ ਹੈ ਜੋ ਬਹੁਤ ਹੀ ਖਤਰਨਾਕ ਸੰਕੇਤ ਹਨ। ਹਸਪਤਾਲ `ਚ ਪਿਛਲੇ ਦੋ ਮਹਿਨੇ `ਚ 576 ਲੋਕਾਂ `ਤੇ ਕੀਤੇ ਗਏ ਇਕ ਅਧਿਐਨ `ਚ ਪਤਾ ਲੱਗਿਆ ਕਿ ਅੱਧੇ ਤੋਂ ਜਿ਼ਆਦਾ ਲੋਕਾਂ ਦਾ ਦਿਲ ਉਨ੍ਹਾਂ ਦੀ ਖੁਦ ਦੀ ਉਮਰ ਤੋਂ 10-33 ਸਾਲ ਜਿ਼ਆਦਾ ਬੁਢਾ ਹੋ ਚੁੱਕਿਆ ਹੈ।


ਹਾਲ ਹੀ `ਚ ਇਕ ਅਧਿਆਨ `ਚ ਕਿਹਾ ਗਿਆ ਸੀ ਕਿ ਸਾਡੀ ਔਸਤ ਨੀਂਦ `ਚ ਬੀਤੇ 50 ਸਾਲ `ਚ ਲਗਭਗ ਡੇਢ ਘੰਟੇ ਦੀ ਕਮੀ ਆਈ ਹੈ। ਭਾਵ ਅਸੀਂ ਹੁਣ ਤੁਲਨਾਤਮਿਕ ਤੌਰ `ਤੇ ਘੱਟ ਸੌਦੇ ਹਾਂ। ਡਾਂ ਚੌਧਰੀ ਨੇ ਕਿਹਾ ਕਿ ਸਿਹਤਮੰਦ ਦਿਲ ਲਈ ਯੋਗ ਅਤੇ ਚੰਗੀ ਨੀਂਦ ਬਹੁਤ ਮਿਆਨੇ ਰੱਖਦੀ ਹੈ। ਚੰਗੀ ਨੀਂਦ ਨਾਲ ਮਤਲਬ ਹੈ ਕਿ ਆਦਮੀ ਸੁਕੂਨ ਨਾਲ ਸੌਏ। ਉਸਦੀ ਨੀਂਦ ਐਨੀ ਗਹਿਰੀ ਹੋਵੇ ਕਿ ਮੋਬਾਇਲ ਦੀ ਬੈਟਰੀ, ਵਾਟਸਐਪ ਦੇ ਮੈਸੇਜ਼ ਅਤੇ ਈਮੇਲ ਦੀ ਚਿੰਤਾ ਉਸ `ਚ ਖਲਲ ਨਾ ਪਾ ਸਕੇ।

 

ਡਾਕਟਰਾਂ ਅਨੁਸਾਰ ਹਰ ਦਿਨ ਅੱਧਾ ਘੰਟਾ ਕਸਰਤ, ਸ਼ਾਮ ਨੂੰ ਚਾਹ ਤੇ ਕਾਫੀ ਤੋਂ ਦੂਰੀ ਅਤੇ ਇਕ ਦਿਨ `ਚ ਘੱਟ ਤੋਂ ਘੱਟ ਸੱਤ ਘੰਟੇ ਦੀ ਨੀਂਦ ਸਾਡੇ ਦਿਲ ਦੇ ਸਿਹਤਮੰਦ ਰਹਿਣ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਲ ਠੀਕ ਰਹੇ ਤਾਂ 75 ਸਾਲ ਤੋਂ ਘੱਟ ਉਮਰ ਦੇ ਲੋਕਾਂ `ਚ ਦਿਨ ਦੇ ਦੌਰੇ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਮਲਿਆਂ `ਚ 80 ਫੀਸਦੀ ਤੱਕ ਘਾਟ ਆ ਸਕਦੀ ਹੈ।


ਦੇਸ਼ `ਚ ਦਿਲ ਦੀਆਂ ਵਧਦੀਆਂ ਬਿਮਾਰੀਆਂ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2025 ਤੱਕ ਹਾਰਟ ਅਟੈਕ ਨਾਲ ਹੋਣ ਵਾਲੀ ਮੌਤ ਦੀ ਦਰ 295 ਪ੍ਰਤੀ ਲੱਖ ਆਬਾਦੀ ਹੋਣ ਦਾ ਅਨੁਮਾਨ ਹੈ। ਅਜਿਹਾ ਡਰ ਵੀ ਪ੍ਰਗਟਾਇਆ ਕਿ ਸਾਲ 2025 ਤੱਕ ਦਿਲ ਦਾ ਰੋਗ ਸਭ ਤੋਂ ਜਿ਼ਆਦਾ ਜਾਨਲੇਵਾ ਰੋਗ ਬਦ ਜਾਵੇਗਾ।


ਡਾਕਟਰਾਂ ਦਾ ਕਹਿਣਾ ਹੈ ਕਿ ਚੈਨ ਦੀ ਨੀਂਦ, ਸਾਡੇ ਦਿਲ ਨੂੰ ਤੰਦਰੁਸਤ ਰੱਖਦੇ ਹੋਏ ਉਸਦੀ ਉਮਰ ਵਧਾ ਸਕਦੀ ਹੈ ਜੋ ਇਨਸਾਨ ਦੇ ਤੰਤਰੁਸਤ ਜੀਵਨ `ਚ ਬਹੁਤ ਮਹੱਤਵਪੂਰਨ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people sleeping less than 6 hours have heart problems