ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਲੰਬਾ ਸਮਾਂ ਨੀਂਦ ਦੀਆਂ ਗੋਲੀਆਂ ਖਾਣਾ ਖ਼ਤਰਨਾਕ

ਲੰਬਾ ਸਮਾਂ ਨੀਂਦ ਦੀਆਂ ਗੋਲੀਆਂ ਖਾਣਾ ਖ਼ਤਰਨਾਕ

ਨੀਂਦ ਦੀਆਂ ਸ਼ਕਤੀਸ਼ਾਲੀ ਗੋਲੀਆਂ ਖਾਣ ਵਾਲਿਆਂ ਨੂੰ ਹੁਣ ਜਾਗਰੂਕ ਹੋਣ ਦੀ ਲੋੜ ਹੈ। ਇਕ ਤਾਜ਼ਾ ਖੋਜ਼ `ਚ ਕਿਹਾ ਗਿਆ ਹੈ ਕਿ ਜੋ ਲੋਕ ਨੀਂਦ ਦੀਆਂ ਪਾਵਰਫੁੱਲ ਗੋਲੀਆਂ ਖਾਂਦੇ ਹਨ, ਉਨ੍ਹਾਂ ਨੂੰ ਅਲਜ਼ਾਈਮਰਸ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਜੋ ਲੋਕ ਨੀਂਦ ਦੇ ਲਈ ਇਕ ਤੈਅ ਮਾਤਰਾ ਤੋਂ ਜਿ਼ਆਦਾ ਦਵਾਈ ਖਾਂਦੇ ਹਨ, ਉਨ੍ਹਾਂ ਨੂੰ ਦਿਮਾਗ ਨੂੰ ਖਰਾਬ ਕਰਨ ਦੀ ਬਿਮਾਰੀ ਕਾਫੀ ਜਿ਼ਆਦਾ ਵੱਧ ਜਾਂਦੀ ਹੈ। ਇਹ ਖੋਜ ਬ੍ਰਿਟੇਨ ਅਤੇ ਅਮਰੀਕਾ ਦੇ ਵੱਡੀ ਗਿਣਤੀ ਲੋਕਾਂ `ਤੇ ਕੀਤੀ ਗਈ।


ਇਹ ਖੋਜ ਯੂਨੀਵਰਸਿਟੀ ਆਫ ਇਸਟਰਨ ਫਿਨਲੈਂਡ ਦੇ ਖੋਜ ਕਰਤਾਵਾਂ ਵੱਲੋਂ ਕੀਤੀ ਗਈ। ਖੋਜ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ `ਚ 260000 ਲੋਕ ਅਤੇ ਅਮਰੀਕਾ `ਚ 100 ਮਿਲੀਅਨ ਭਾਵ 10 ਕਰੋੜ ਲੋਕ ਬੈਂਜੋਡਿਆਜ਼ੇਪੀਨਸ ਅਤੇ ਜੈਡ ਡਰੱਗ ਮਹੀਨੇ `ਚ ਘੱਟ ਤੋਂ ਘੱਟ ਇਕ ਵਾਰ ਲੈਂਦੇ ਹਨ। ਖੋਜ `ਚ ਕਿਹਾ ਗਿਆ ਹੈ ਕਿ ਇਸ ਡਰਕ ਦੀ ਵਰਤੋਂ ਚਾਰ ਹਫਤਿਆਂ ਤੋਂ ਜਿ਼ਆਦਾ ਕਿਸੇ ਵੀ ਕੀਮਤ `ਤੇ ਨਹੀਂ ਕੀਤੀ ਜਾਣੀ ਚਾਹੀਦੀ। ਇਸ ਤੋਂ ਬਾਅਦ ਵੀ ਜੇਕਰ ਇਹ ਦਵਾਈ ਲੈਣੀ ਪੈਂਦੀ ਹੈ ਤਾਂ ਘੱਟ ਮਾਤਰਾ `ਚ ਲੈਣੀ ਚਾਹੀਦੀ ਹੈ। ਡਾਕਟਰ ਇਨ੍ਹਾਂ ਸ਼ਕਤੀਸ਼ਾਲੀ ਦਵਾਈਆਂ ਨੂੰ ਇਸ ਲਈ ਕਹਿੰਦੇ ਹਨ ਕਿ ਇਨ੍ਹਾਂ ਦਾ ਅਸਰ ਬਹੁਤ ਤੇਜ਼ੀ ਨਾਲ ਹੁੰਦਾ ਹੈ। ਕੁਝ ਸਮੇਂ ਦੇ ਲਈ ਇਸ ਨਾਲ ਅਨੀਂਦਰਾ ਅਤੇ ਤਣਾਅ `ਚ ਅਰਾਮ ਮਿਲਦਾ ਹੈ।


ਜੈਡ ਡਰੱਗ  hypnotic sedatives  ਹੈ ਜੋ ਬੈਂਜੋਜ਼ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਇਸ `ਚ ਸਭ ਤੋਂ ਜਿ਼ਆਦਾ ਚਰਚਿਤ ਜ਼ੋਲਪੀਡੈਮ, ਜੋਪਿਕਲੋਨ ਅਤੇ ਗੇਲਪਲੋਨ ਹਨ। ਇਸ ਗੱਲ ਦਾ ਪ੍ਰਮਾਣ ਹੋਰ ਜਿ਼ਆਦਾ ਵਧਦਾ ਜਾ ਰਿਹਾ ਹੈ ਕਿ ਨੀਂਦ ਦੇ ਵਾਸਤੇ ਖਾਂਦੀ ਜਾਣ ਵਾਲੀ ਪਾਵਰਫੁੱਲ ਦਵਾਈਆਂ ਖਤਰਨਾਕ ਹਨ। ਖੋਜ ਕਰਤਾਵਾਂ ਨੇ ਕਿਹਾ ਕਿ ਇਹ ਦਵਾਈਆਂ ਇੰਨੀਆਂ ਖਤਰਨਾਕ ਹਨ ਕਿ ਇਸ ਨਾਲ ਕਿਸੇ ਸਮੇਂ ਵੀ ਮੌਤ ਹੋ ਸਕਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Powerful sleeping pills encrease the risk of Alzheimers warns research