ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਗੀ ਸਿਹਤ ਲਈ ਮਾਹਰਾਂ ਦੀ ਇਹ ਹੈ ਸਲਾਹ, ਹੋਣਗੇ ਕਈ ਲਾਭ

ਮਾਸਪੇਸ਼ੀਆਂ ਨੂੰ ਹਮੇਸ਼ਾ ਪਹਿਲਵਾਨਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਘੱਟ ਹੀ ਲੋਕਾਂ ਨੂੰ ਮਾਸਪੇਸ਼ੀਆਂ ਦੀ ਮਹੱਤਵਤਾ ਅਤੇ ਪੂਰੇ ਜੀਨ ਤੇ ਇਸਦੇ ਪੈਣ ਵਾਲੇ ਅਸਰ ਬਾਰੇ ਪਤਾ ਹੁੰਦਾ ਹੈ। ਇਨਬਾਡੀ ਅਤੇ ਇਪਸਾਸ ਦੁਆਰਾ ਪਿਛਲੇ ਸਾਲ ਕਰਾਏ ਗਏ ਖੋਜ ਚ ਪਾਇਆ ਗਿਆ ਸੀ ਕਿ 71 ਫੀਸਦ ਭਾਰਤੀ ਮਾਸਪੇਸ਼ੀਆਂ ਦੀ ਖਰਾਬ ਸਿਹਤ ਨਾਲ ਜੱਦੋਜਹਿਦ ਕਰ ਰਹੇ ਹਨ।

 

ਡੈਨੋਨ ਇੰਡੀਆ ਦੇ ਨਿਊਟ੍ਰੀਸ਼ਨ ਸਾਇੰਸ ਤੇ ਮੈਡੀਕਲ ਮਾਮਲਿਆਂ ਦੇ ਮੁਖੀ ਡਾ ਨੰਦਨ ਜੋਸ਼ੀ ਨੇ ਮਨਾਏ ਜਾ ਰਹੇ ਪ੍ਰੋਟੀਨ ਹਫਤਾ 24-30 ਜੁਲਾਈ ਦੇ ਮੌਕੇ ਦਸਿਆ ਕਿ ਮਾਸਪੇਸ਼ੀਆਂ ਦੀ ਭੂਮਿਕਾ ਕੀ ਹੈ ਤੇ ਇਨ੍ਹਾਂ ਦੀ ਸਿਹਤ ਚ ਕਿਵੇਂ ਸੁਧਾਰ ਲਿਆਇਆ ਜਾ ਸਕਦਾ ਹੈ।

 

ਤੁਹਾਡੇ ਸਰੀਰ ਦਾ ਸਾਧਾਰਨ ਤੌਰ ਤੇ ਕੰਮ ਕਰਨਾ ਮਾਸਪੇਸ਼ੀਆਂ ਦੀ ਸਿਹਤ ਤੇ ਨਿਰਧਾਰਤ ਹੁੰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਮਾਸਪੇਸ਼ੀਆਂ ਚ ਧਕਵਾਟ ਦੀ ਸਮੱਸਿਆ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। ਜਿਸਦਾ ਕਾਰਨ ਸੈਰ ਨਾ ਕਰਨਾ, ਪੋਸ਼ਣ ਦੀ ਘਾਟ, ਉਮਰ ਵੱਧਣਾ ਤੇ ਮਾਸਪੇਸ਼ੀਆਂ ਚ ਟੁੱਟ-ਫੁੱਟ ਸ਼ਾਮਲ ਹੈ।

 

ਮਾਸਪੇਸ਼ੀਆਂ ਦੀ ਸਿਹਤ ’ਤੇ ਡਾਇਬਟੀਜ਼ ਅਤੇ ਦਿਲ ਦੀ ਬੀਮਾਰੀ ਵਰਗੀਆਂ ਬੀਮਾਰੀਆਂ ਦਾ ਵੀ ਅਸਰ ਪੈਂਦਾ ਹੈ। ਸਟ੍ਰੋਕ, ਮਲਟੀਪਲ ਸਕਲੇਰੋਸਿਸ, ਤਣਾਅ, ਫਾਇਬ੍ਰੋਮਯਾਲਿੰਗਯਾ ਅਤੇ ਕ੍ਰੋਨਿਕ ਫਟਿਗ ਸਿੰਡ੍ਰੋਮ ਵਰਗੀ ਮੁ਼ਸ਼ਕਲਾਂ ਮਾਸਪੇਸ਼ੀਆਂ ਦੀ ਥਕਾਵਟ ਨੂੰ ਹੋਰ ਵਧਾ ਦਿੰਦੀਆਂ ਹਨ।

 

ਮਾਸਪੇਸ਼ੀਆਂ ਪ੍ਰੋਟੀਨ ਨਾਲ ਹੀ ਬਣੀਆਂ ਹੁੰਦੀਆਂ ਹਨ ਇਸ ਲਈ ਮਾਸਪੇਸ਼ੀਆਂ ਦੇ ਬੇਹਤਰ ਸਿਹਤ ਲਈ ਪ੍ਰੋਟੀਨ ਜ਼ਰੂਰੀ ਹੈ। ਮਨੁੱਖੀ ਸਰੀਰ ਚ ਪ੍ਰੋਟੀਨ ਦੀ ਪੂਰਤੀ ਲਈ ਅੰਡੇ, ਚਿਕਨ, ਦੁੱਧ, ਸਾਰੀਆਂ ਪ੍ਰਕਾਰ ਦੀਆਂ ਦਾਲਾਂ, ਅਖਰੋਟ, ਬਾਦਾਮ ਚ ਪ੍ਰੋਟੀਨ ਭਰਪੂਰ ਮਾਤਰਾ ਚ ਹੁੰਦਾ ਹੈ। ਪ੍ਰੋਟੀਨ ਦੀ ਲੋੜ ਪੂਰੀ ਕਰਨ ਲਈ ਪ੍ਰੋਟੀਨ ਸਪਲੀਮੈਂਟਸ ਵੀ ਲੈ ਸਕਦੇ ਹਨ।

 

ਮਾਸਪੇਸ਼ੀਆਂ ਦੀ ਚੰਗੀ ਸਿਹਤ ਲਈ ਤਿੰਨ ਅਹਿਮ ਗੱਲਾਂ

 

- ਤੁਹਾਡੇ ਸਰੀਰ ਨੂੰ ਪ੍ਰੋਟੀਨ ਦੀ ਰੋਜ਼ਾਨਾ ਕਿੰਨੀ ਮਾਤਰਾ ਚ ਲੋੜ ਹੈ ਇਹ ਜਾਨਣਾ ਜ਼ਰੂਰੀ ਹੈ। ਤੁਹਾਡੀ ਪ੍ਰਤੀ 1 ਕਿਲੋ ਭਾਰ ’ਤੇ 1 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਪ੍ਰੋਟੀਨ ਡ੍ਰਿੰਕ, ਅੰਡੇ, ਮੱਛੀ, ਚਿਕਨ ਅਤੇ ਸੋਇਆ ਵਰਗੀਆਂ ਚੀਜ਼ਾਂ ਨੂੰ ਆਪਣੇ ਰੋਜ਼ਾਨਾ ਦੇ ਖਾਣ ਪੀਣ ਚ ਸ਼ਾਮਲ ਕਰ ਸਕਦੇ ਹੋ।

 

- ਹਫਤੇ ਚ 3-4 ਵਾਰ ਤੁਰਨ, ਦੌੜਨ ਜਾਂ ਤੈਰਨ ਦੀ ਆਦਤ ਨੂੰ ਪੱਕਾ ਕਰੋ।

 

- ਰੱਜ ਕੇ ਪਾਣੀ ਪੀਓ। ਮਾਸਪੇਸ਼ੀਆਂ ਦੀ ਸਿਹਤ ਲਈ ਪਾਣੀ ਜ਼ਰੂਰੀ ਹੈ। ਪਾਣੀ ਪੀਣ ਨਾਲ ਮਾਸਪੇਸ਼ੀਆਂ ਨੂੰ ਕੰਮ ਕਰਨ ਲਈ ਜ਼ਰੂਰੀ ਇਲੈਕਟ੍ਰੋਲਲਾਈਟਸ ਮਿਲਦੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:protein week know from expert how to take care of muscle health