ਰਾਜਸਥਾਨ ਦੇ ਜੈਪੁਰ `ਚ ਜੀਕਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇੱਥੇ ਜੀਕਾ ਵਾਇਰਸ ਦੇ ਪੀੜਤਾਂ ਦੀ ਗਿਣਤੀ 50 ਹੋ ਗਈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 18 ਹੋਰ ਲੋਕਾਂ ਦੇ ਸੈਂਪਲ ਪਾਜੀਟਿਵ ਪਾਏ ਗਏ ਹਨ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਜੈਪੁਰ ਜਿ਼ਲ੍ਹੇ `ਚ ਕੁਲ 50 ਲੋਕਾਂ ਦੇ ਟੈਸਟ ਪਾਜੀਟਿਵ ਪਾਏ ਗਏ ਹਨ। ਜੈਪੁਰ ਦੇ ਸ਼ਾਸਤਰੀ ਨਗਰ `ਚ 10 ਤਾਜਾ ਮਾਮਲੇ ਸਾਹਮਣੇ ਆਏ ਹਨ। 22 ਸਤੰਬਰ ਨੂੰ ਜੈਪੁਰ `ਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
ਕੀ ਹੈ ਜੀਕਾ ਵਾਇਰਸ ?
ਇਹ ਇਕ ਤਰ੍ਹਾਂ ਦਾ ਵਾਇਰਸ ਹੈ, ਜੋ ਏਡੀਜ ਏਜਿਪਟੀ ਨਾਮ ਦੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਹ ਡੇਂਗੂ ਅਤੇ ਚਿਕਨਗੁਨੀਆ ਫੈਲਾਉਣ ਵਾਲੇ ਏਡੀਜ਼ ਮੱਛਰਾਂ ਦੀ ਪ੍ਰਜਾਤੀਆਂ ਹਨ। ਇਸ ਤੋਂ ਇਲਾਵਾ ਇਹ ਇਕ ਲਾਗ ਹੈ।
ਜੀਕਾ ਵਾਇਰਸ ਨਾਲ ਪ੍ਰਭਾਵਿਤ ਜਿ਼ਆਦਾਤਰ ਲੋਕਾਂ `ਚ ਜੀਕਾ ਵਾਇਰਸ ਦੇ ਲੱਛਰ ਨਜ਼ਰ ਨਹੀਂ ਆਉਦੇ, ਉਥੇ ਕੁਝ ਲੋਕਾਂ `ਚ ਹਲਕੇ ਬੁਖਾਰ, ਚਮੜੀ `ਤੇ ਧਫੜ, ਅੱਖਾਂ `ਚ ਜਲਨ, ਬੇਚੈਨੀ, ਸਿਰਦਰਦ, ਬਦਨ ਦਰਦ, ਜੋੜਾਂ ਅਤੇ ਮਾਸਪੇਸ਼ੀਆਂ `ਚ ਦਰਦ ਵਰਗੀਆਂ ਸਮੱਸਿਆਵਾਂ ਨਜ਼ਰ ਆਉਂਦੀ ਹਨ। ਇਸ ਦੇ ਜਿ਼ਆਦਾਤਰ ਮਾਮਲਿਆਂ `ਚ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ। 70-80 ਫੀਸਦੀ ਮਾਮਲਿਆਂ ਦੀ ਪਹਿਚਾਣ ਨਹੀਂ ਹੁੰਦੀ।
ਗਰਭ ਵਿਵਸਥਾ ਦੇ ਸਮੇਂ ਜੀਕਾ ਵਾਇਰਸ ਦਾ ਸੰਕਰਮਣ ਗਰਭਪਾਤ ਅਤੇ ਬੱਚਿਆਂ `ਚ ਜਨਮ ਡਿਫੈਕਟ ਦਾ ਖਤਰਾ ਬਣਦਾ ਹੈ। ਗਰਭਵਤੀ ਮਹਿਲਾਵਾਂ ਨੂੰ ਇਹ ਵਾਈਰਸ ਗੰਭੀਰ ਤੌਰ `ਤੇ ਪ੍ਰਭਾਵਿਤ ਕਰਦਾ ਹੈ। ਜੀਕਾ ਨਾਲ ਪ੍ਰਭਾਵਤ ਨਵੇਂ ਜੰਮੇ ਜਮਾਂਦਰੂ ਸ਼ਰੀਰਕ ਵਿਕਾਰ ਅਤੇ ਤੰਤਰਿਕਾ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ।
ਇਹ ਪੀੜਤਾਂ ਦੇ ਨਰਵ ਤੰਤਰ `ਤੇ ਹਮਲਾ ਕਰਦਾ ਹੈ। ਇਸ ਕਾਰਨ ਸ਼ਾਹ ਲੈਣ `ਚ ਮੁਸ਼ਕਲ ਜਾਂ ਕਮਜੋਰੀ ਦੀ ਸਿ਼ਕਾਇਤ ਹੋ ਸਕਦੀ ਹੈ। ਗੰਭੀਰ ਮਾਮਲਿਆਂ `ਚ ਵਾਇਰਸ ਮੌਤ ਜਾਂ ਲਕਵੇ ਦਾ ਸਬਬ ਵੀ ਬਣ ਸਕਦਾ ਹੈ।
ਜਿ਼ਕਰਯੋਗ ਹੈ ਕਿ ਜੀਕਾ ਵਾਇਰਸ ਤੋਂ ਬਚਾਅ ਲਈ ਅਜੇ ਤੱਕ ਕੋਈ ਟੀਕਾ ਜਾਂ ਇਲਾਜ ਨਹੀਂ ਮਿਲ ਸਕਿਆ। ਇਸ ਲਈ ਜੀਕਾ ਵਾਇਰਸ ਤੋਂ ਬੱਚਣ ਦਾ ਸੌਖਾ ਤਰੀਕਾ ਹੈ ਕਿ ਮੱਛਰਾਂ ਤੋਂ ਪੂਰੀ ਤਰ੍ਹਾਂਅ ਕੀਤਾ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਥਾਵਾਂ `ਤੇ ਜੀਕਾ ਵਾਈਰਲ ਫੈਲ੍ਹਿਆ ਹੈ ਅਜਿਹੇ ਸੰਕ੍ਰਮਣ ਵਾਲੇ ਇਲਾਕਿਆਂ `ਚ ਜਾਣ ਤੋਂ ਬਚਿਆ ਜਾਣਾ ਚਾਹੀਦਾ।