ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਾਤਿਆਂ ਦੇ ਵਰਤ ’ਚ ਅੱਜ ਬਣਾਓ ਸ਼ਕਰਕੰਦੀ ਦੀ ਚਾਟ

ਨਰਾਤਿਆਂ ਚ ਪੂਰੇ 9 ਦਿਨ ਵਰਤ ਕਰਨ ਵਾਲੇ ਲੋਕਾਂ ਲਈ ਕੁਡੂ ਜਾਂ ਸਿੰਘਾੜੇ ਦਾ ਆਟਾ ਅਤੇ ਆਲੂ, ਸਾਬੁਦਾਣਾ ਤੇ ਸਮਾ ਦੇ ਚੌਲਾਂ ਤੋਂ ਇਲਾਵਾ ਜ਼ਿਆਦਾ ਵਿਕਲਪ ਨਹੀਂ ਹੁੰਦਾ ਹੈ। ਪਰ ਅੰਜ ਅਸੀਂ ਤੁਹਾਡੇ ਲਈ ਇਨ੍ਹਾਂ ਸਭ ਤੋਂ ਵੱਖ ਇਕ ਬੇਹਦ ਮਜ਼ੇਦਾਰ ਖਾਣਾ ਪੇਸ਼ ਕਰ ਰਹੇ ਹਾਂ।

 

ਇਸ ਦਾ ਨਾ ਹੈ ਸ਼ਕਰਕੰਦੀ ਦੀ ਚਾਟ

 

ਇਸ ਚਾਟ ਨੂੰ ਬਣਾਉਣਾ ਬੇਹਦ ਆਸਾਨ ਹੁੰਦਾ ਹੈ ਤੇ ਖਾਣ ਚ ਵੀ ਬੇਹਦ ਸੁਆਦਿਸ਼ਟ ਹੁੰਦੀ ਹੈ।

 

ਲੋੜੀਂਦਾ ਸਮਾਨ:

4 ਤੋਂ 5 ਛੋਟੀ ਸ਼ਕਰਕੰਦੀ

2 ਛੋਟੇ ਚਮਚ ਹਰੀ ਖਟਿਆਈ

2 ਛੋਟੇ ਚਮਚ ਇਮਲੀ ਦੀ ਮੀਠੀ ਖਟਿਆਈ

1/2 ਇੰਚ ਅਦਰਕ (ਬਾਰੀਕ ਕਟਿਆ)

1 ਚਮਚ ਬਾਰੀਕ ਕਟੀ ਹਰਾ ਧਣਿਆ

1/4 ਛੋਟਾ ਚਮਚ ਸੇਂਧਾ ਨਮਕ

1/2 ਨੀਂਬੂ

 

ਬਣਾਉਣ ਦੀ ਵਿਧੀ:

 

ਇਮਲੀ ਦੀ ਖਟਿਆਈ: 2 ਵੱਡੇ ਚਮਚ ਇਮਲੀ ਦੇ ਗੁੱਦੇ ਨੂੰ ਗਰਮ ਪਾਣੀ ਚ ਅੱਧੇ ਘੰਟੇ ਲਈ ਭਿਓ ਦਿਓ। ਫਿਰ ਇਸ ਨੂੰ ਕੁੱਟ ਕੇ ਪੁਣ ਲਓ। ਇਸ ਚ 3 ਤੋਂ 4 ਵੱਡੇ ਚਮਚ ਖੰਡ ਪਾ ਕੇ ਮਾੜਾ ਜਿਹਾ ਗਾੜ੍ਹਾ ਹੋਣ ਤਕ ਉਬਾਲ ਲਓ। ਇਮਲੀ ਦੀ ਖਟਿਆਈ ਤਿਆਰ ਹੈ। ਇਸ ਨੂੰ ਤੁਸੀਂ ਫ੍ਰਿੱਜ ਚ ਸਟੋਰ ਵੀ ਕਰ ਸਕਦੇ ਹੋ।

 

ਧਣਿਏ ਦੀ ਖਟਿਆਈ ਲਈ: ਧਣਿਏ ਦੀ ਪੱਤੀਆਂ, ਹਰੀ ਮਿਰਚ, ਅਦਰਕ, ਸੇਂਧਾ ਨਮਕ ਪਾ ਕੇ ਕੁੱਟ ਲਓ। ਕੁੱਟੇ ਹੋਏ ਪੇਸਟ ਚ ਨਿੰਬੂ ਦਾ ਰਸ ਮਿਲਾ ਦਿਓ। ਤੁਹਾਡੀ ਹਰੀ ਖਟਿਆਈ ਤਿਆਰ ਹੈ।

 

ਚਾਟ ਬਣਾਉਣ ਲਈ: ਉਬਲੀ ਹੋਈ ਸ਼ਕਰਕੰਦੀ ਨੂੰ ਛਿੱਲ ਕੇ 1/4 ਇੰਚ ਦੇ ਟੁਕੜਿਆਂ ਚ ਕੱਟ ਲਓ। ਇਸ ਵਿਚ ਸੇਂਧਾ ਨਮਕ, ਹਰੀ ਮਿਰਚ, ਅਦਰਕ, ਹਰੀ ਖਟਿਆਈ, ਮੀਠੀ ਖਟਿਆਈ ਪਾ ਕੇ ਮਿਲਾ ਦਿਓ। ਚਾਟ ਨੂੰ ਸਰਵ ਕਰਨ ਲਈ ਇਸ ਨੂੰ ਪਲੇਟ ਚ ਕੱਢ ਲਓ ਤੇ ਉੱਤੇ ਮਾੜਾ ਜਿਹਾ ਹਰਾ ਧਣਿਆ, ਜੀਰਾ ਪਾਊਡਰ ਤੇ ਨਿੰਬੂ ਦੇ ਰਸ ਨਾਲ ਸਜਾ ਕੇ ਸਰਵ ਕਰੋ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:recipe know easy recipe to make falahari shakarkand chat