ਡਿਪਰੈਸ਼ਨ ਅਤੇ ਦਿਲ ਦੀਆਂ ਸਮੱਸਿਆਵਾਂ ਘਾਤਕ ਬੀਮਾਰੀਆਂ ਹਨ। ਜੋ ਬੰਦੇ ਦੀ ਮੌਤ ਦੇ ਡਰ ਨੂੰ ਵਧਾਉਂਦੀਆਂ ਹਨ। ਡਿਪਰੈਸ਼ਨ ਦੇ ਕਾਰਨ ਕਈ ਵਾਰ ਦਿਲ ਨਾਲ ਸਬੰਧਤ ਰੋਗ ਹੋ ਜਾਂਦੇ ਹਨ। ਪਰ ਖੋਜਕਰਤਾ ਇਸ ਨਤੀਜੇ 'ਤੇ ਪਹੁੰਚ ਹਨ ਕਿ ਕਸਰਤ ਕਰਨ ਅਤੇ ਸਰੀਰਕ ਗਤੀਵਿਧੀਆਂ ਨਾਲ ਡਿਪਰੈਸ਼ਨ ਅਤੇ ਦਿਲ ਦੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ ਤੇ ਸਮੇਂ ਤੋਂ ਪਹਿਲਾਂ ਮੌਤਾਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
ਯੂਨੀਵਰਸਿਟੀ ਆਫ਼ ਟੈਕਸਸ ਦੇ ਵਿਗਿਆਨੀਆਂ ਦੁਆਰਾ ਕੀਤੇ ਗੀ ਖੋਜ ਨੇ ਦਿਖਾਇਆ ਹੈ ਕਿ ਜੋ ਲੋਕ ਕਸਰਤ ਕਰਦੇ ਹਨ। ਉਨ੍ਹਾਂ ਚ ਡਿਪਰੈਸ਼ਨ ਤੇ ਦਿਲ ਦੀਆਂ ਸਮੱਸਿਆਵਾਂ ਦੀ 56 ਪ੍ਰਤੀਸ਼ਤ ਕਮੀ ਦੇਖੀ ਗਈ। ਇਹ ਖੋਜ 50 ਸਾਲ ਦੀ ਉਮਰ ਦੇ ਔਸਤ 17,000 ਲੋਕਾਂ 'ਤੇ ਕੀਤਾ ਗਿਆ। ਜਿਸ ਨੂੰ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਮਨੋਵਿਗਿਆਨਕ ਮੈਗਜ਼ੀਨ ਵਿੱਚ ਪੇਸ਼ ਕੀਤਾ ਗਿਆ। ਇਸ ਲਈ ਡਾਕਟਰਾਂ ਵੱਲੋਂ ਫਿੱਟ ਰਹਿਣ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅਧਿਐਨ ਦੇ ਸਹਿ-ਲੇਖਕ ਡਾ. ਮਧੁਕਰ ਤ੍ਰਿਵੇਦੀ ਨੇ ਕਿਹਾ ਕਿ ਰੁਝੇਵਿਆਂ ਭਰੀ ਜੀਵਨ-ਸ਼ੈਲੀ ਦੇ ਕਾਰਨ ਨਿਯਮਿਤ ਢੰਗ ਨਾਲ ਕਸਰਤ ਕਰਨਾ ਮੁਸ਼ਕਿਲ ਹੈ, ਪਰ ਇਹ ਅਸੰਭਵ ਨਹੀਂ ਹੈ। ਥੋੜ੍ਹੇ ਜਿਹੇ ਯਤਨਾਂ ਨਾਲ ਤੁਸੀਂ ਨਿਯਮਿਤ ਤੌਰ ਤੇ ਕਸਰਤ ਕਰਨ ਲਈ ਸਮਾਂ ਕੱਢ ਸਕਦੇ ਹੋ।