ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 `ਚੋਂ 3 ਨਵਜੰਮੇ ਬੱਚਿਆਂ ਨੂੰ ਜਨਮ ਸਮੇਂ ਨਹੀਂ ਨਸੀਬ ਹੁੰਦਾ ਮਾਂ ਦਾ ਦੁੱਧ

ਜਨਮ ਸਮੇਂ ਨਹੀਂ ਨਸੀਬ ਹੁੰਦਾ ਮਾਂ ਦਾ ਦੁੱਧ

ਯੂਨੀਸੇਫ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਇਕ ਰਿਪੋਰਟ `ਚ ਸਾਹਮਣੇ ਆਇਆ ਹੈ ਕਿ ਕਰੀਬ 7.8 ਕਰੋੜ ਭਾਵ ਪੰਜ ਵਿਚੋਂ ਤਿੰਨ ਨਵੇਂ ਜੰਮੇ ਬੱਚਿਆਂ ਨੂੰ ਜਨਮ ਦੇ ਇਕ ਘੰਟੇ ਦੇ `ਚ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ। ਇਸ ਨਾਲ ਉਨ੍ਹਾਂ ਦੇ ਬੱਚਣ ਅਤੇ ਸ਼ਰੀਰਕ ਤੇ ਮਾਨਸਿਕ ਵਿਕਾਸ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ। ਵਿਸ਼ਵ ਸਤਨਪਾਨ ਦਿਵਸ (1 ਤੋਂ 7 ਅਗਸਤ) ਤੋਂ ਪਹਿਲਾਂ ਜਾਰੀ ਰਿਪੋਰਟ ਮੁਤਾਬਕ ਇਨ੍ਹਾਂ `ਚੋਂ ਜਿ਼ਆਦਾਤਰ ਨਵ ਜੰਮੇ ਬੱਚਿਆਂ ਦਾ ਜਨਮ ਭਾਰਤ ਵਰਗੇ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ `ਚ ਹੁੰਦਾ ਹੈ।


ਬੱਚੇ ਦੇ ਜਨਮ ਤੋਂ ਬਾਅਦ 1 ਘੰਟਾ ਬੇਹੱਦ ਮਹੱਤਵਪੂਰਨ ਹੁੰਦਾ ਹੈ। ਰਿਪੋਰਟ ਮੁਤਾਬਕ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ `ਚ ਹਰ ਸਾਲ ਜਨਮ ਲੈਣ ਵਾਲੇ 2.6 ਕਰੋੜ ਨਵੇਂ ਜੰਮੇ ਬੱਚਿਆਂ `ਚੋਂ 41.5 ਫੀਸਦੀ ਨੂੰ ਹੀ ਜਨਮ ਦੇ ਘੰਟੇ `ਚ ਮਾਂ ਦਾ ਦੁੱਧ ਮਿਲਦਾ ਹੈ।


ਰਿਪੋਰਟ ਮੁਤਾਬਕ ਭਾਰਤ `ਚ ਤਿੰਨ ਸਾਲ ਤੋਂ ਘੱਟ ਉਮਰ ਦੇ 41.5 ਫੀਸਦੀ ਬੱਚੇ ਹਨ, ਜਿਨ੍ਹਾਂ ਨੂੰ 2015 `ਚ ਜਨਮ ਦੇ ਇਕ ਘੰਟੇ `ਚ ਮਾਂ ਦਾ ਦੁੱਧ ਦਿੱਤਾ ਗਿਆ, ਜਦੋਂ ਕਿ 2005 `ਚ ਇਹ ਅੰਕੜਾ ਸਿਰਫ 23.4 ਫੀਸਦੀ ਸੀ। ਇਸ ਸਮੇਂ ਦੌਰਾਨ ਵਿਸ਼ਵ ਅੰਕੜਾ 37 ਤੋਂ ਵੱਧਕੇ 42 ਫੀਸਦੀ ਤੱਕ ਪਹੁੰਚਿਆ ਹੈ। 


ਯੂਨੀਸੇਫ `ਚ ਭਾਰਤ ਦੀ ਪ੍ਰਤੀਨਿੱਧ ਯਾਸਮੀਨ ਅਲੀ ਨੇ ਕਿਹਾ ਕਿ ਇਸ ਮਾਮਲੇ `ਚ ਭਾਰਤ `ਚ ਕਾਫੀ ਸੁਧਾਰ ਆਇਆ ਹੈ। ਨਵੇਂ ਜੰਮੇ ਬੱਚੇ ਨੂੰ ਜਨਮ ਦੇ ਇਕ ਘੰਟੇ `ਚ ਮਾਂ ਦਾ ਦੁੱਧ ਪਿਲਾਉਣ ਦੇ ਅੰਕੜੇ ਇਕ ਦਹਾਕੇ `ਚ ਦੁਗਣੇ ਹੋ ਗਏ ਹਨ। ਜਨਮ ਸਮੇਂ ਮਾਂ ਦਾ ਦੁੱਧ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।


ਉਨ੍ਹਾਂ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮਾਂ ਦੇ ਦੁੱਧ ਨੂੰ ਬੱਚਿਆਂ ਲਈ ਪਹਿਲਾਂ ਟੀਕਾਕਰਨ ਵੀ ਮੰਨਿਆ ਜਾਂਦਾ। ਮਾਂ ਦੇ ਦੁੱਧ `ਚ ਬਾਲ ਦੀ ਰੋਗ ਪ੍ਰਤੀਰੋਧਕ ਸਮਰਥਾ ਵਧਾਉਣ ਅਤੇ ਸ਼ਰੀਰਕ ਤੇ ਮਾਨਸਿਕ ਵਿਕਾਸ ਕਰਨ ਦੀ ਜ਼ਬਰਦਸਤ ਤਾਕਤ ਹੁੰਦੀ ਹੈ। ਇਸ ਨਾਲ ਉਹ ਬਿਮਾਰੀਆਂ ਤੇ ਸਕ੍ਰਮਣ ਨਾਲ ਆਸਾਨੀ ਨਾਲ ਲੜ ਸਕਦਾ ਹੈ।


ਏਮਜ਼ ਦੀ ਗਾਇਨਕੋਲਜਿਸਟ ਵਿਭਾਗ ਦੀ ਮੁੱਖੀ ਡਾ. ਅਲਕਾ ਕੁਪਲਾਨੀ ਨੇ ਕਿਹਾ ਕਿ ਮਾਂ ਦਾ ਦੁੱਧ ਜਨਮ ਦੇ ਪਹਿਲੇ ਮਹੀਨੇ `ਚ ਮੌਤ ਅਤੇ ਸੰਕ੍ਰਮਣ ਦੇ ਡਰ ਨੂੰ 22 ਫੀਸਦੀ ਤੱਕ ਘੱਟ ਕਰ ਦਿੰਦਾ ਹੈ। ਬੱਚੇ ਦੇ ਜਨਮ ਤੋਂ 6 ਮਹੀਨਿਆਂ ਤੱਕ ਮਾਂ ਦਾ ਦੁੱਧ ਦੇਣਾ ਬਹੁਤ ਜ਼ਰੂਰੀ ਹੈ। ਮਾਂ ਦੇ ਦੁੱਧ ਜਿੰਨੇ ਪੋਸ਼ਕ ਤੱਕ ਹੋਰ ਕਿਸੇ ਖਾਦ ਪਦਾਰਥ `ਚ ਨਹੀਂ ਹੁੰਦੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Report 3 in 5 babies not breastfed in 1st hour of life