ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਤਰਨਾਕ ਨਿਪਾਹ ਵਾਇਰਸ ਦਾ ਤੋੜ ਲਭਿਆ, ਟੀਮ ’ਚ ਦੋ ਭਾਰਤੀ ਸ਼ਾਮਲ

ਖ਼ਤਰਨਾਕ ਨਿਪਾਹ ਵਾਇਰਲ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਟੀਕਾ ਬਣਾ ਲਿਆ ਹੈ। ਅਮਰੀਕਾ ਦੇ ਫਿਲਾਡੇਲਫ਼ੀਆ ਸਥਿਤ ਜੇਫਰਸਨ ਵੈਕਸੀਨ ਸੈਂਟਰ ਦੇ ਖੋਜੀਆਂ ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ ਹੈ। ਇਹ ਖਾਸ ਟੀਕਾ ਰੈਬਿਸ ਦੇ ਵਾਇਰਸ ਖਿਲਾਫ਼ ਵੀ ਕੰਮ ਕਰੇਗਾ। ਖੋਜੀਆਂ ਚ ਭਾਰਤੀ ਮੂਲ ਦੇ ਰੋਹਨ ਕੇਸ਼ਵਰਾ ਅਤੇ ਦ੍ਰਿਸ਼ਿਆ ਕੁਰੁਪ ਵੀ ਸ਼ਾਮਲ ਹਨ।

 

ਸੰਸਥਾਨ ਦੇ ਮੁੱਖ ਖੋਜੀ ਸਨੇਲ ਨੇ ਕਿਹਾ ਕਿ ਅਸੀਂ ‘ਐਨਆਈਪੀਆਰਏਬੀ’ (NIPRAB) ਨਾਂ ਦਾ ਟੀਕਾ ਬਣਾਇਆ ਹੈ। ਇਹ ਨਿਪਾਹ ਵਾਇਰਸ ਦਾ ਤੋੜ ਕਰਨ ਚ ਸਫਲ ਹੈ। ਅਸੀਂ ਟੀਕਾ ਬਣਾਉਣ ਲਈ ਵਧੀਆ ਰੈਬਿਸ ਵਾਇਰਸ ਵੈਕਟਰ ਨੂੰ ਲਿਆ ਤੇ ਉਸ ਨੂੰ ਨਿਪਾਹ ਵਾਇਰਸ ਦੇ ਜੀਨ ਨਾਲ ਮੇਲ ਕਰਾ ਕੇ ਵਾਇਰਲ ਤੱਤ ਬਣਾਇਆ। ਨਵੇਂ ਤੱਤ ਦੀ ਪਰਤ ਤੇ ਦੋਨਾਂ ਪ੍ਰਕਾਰ ਦੇ ਵਾਇਰਸ ਦੇ ਗੁਣ ਸਨ।

 

ਸ਼ਨੇਲ ਨੇ ਕਿਹਾ ਕਿ ਰੈਬਿਸ਼ ਵੈਕਟਰ ਨਾਲ ਤਿਆਰ ਟੀਕਿਆਂ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ। ਇਸ ਨਾਲ ਮਨੁੱਖੀ ਪ੍ਰਣਾਲੀ ਚ ਬੀਮਾਰੀ ਪੈਦਾ ਕਰਨ ਦੀ ਨਾ ਬਰਾਬਰ ਦਾ ਖਦਸ਼ਾ ਹੈ। ਕਿਉਂਕਿ ਬਚਾਅ ਸਮਰਥਾ ਦੋਨਾਂ ਵਿਸ਼ਾਣੂਆਂ ਦੇ ਸੰਪਰਕ ਚ ਆਉਂਦੇ ਹਨ। ਅਜਿਹੇ ਚ ਵਾਇਰਲ ਤੱਕ ਖਾਸ ਪ੍ਰਕਾਰ ਤੋਂ ਪ੍ਰਤੀਕਿਰਿਆ ਕਰਦਾ ਹੈ ਤੇ ਦੋਨਾਂ ਵਾਇਰਸ ਤੋਂ ਬਚਾਅ ਕਰਦਾ ਹੈ।

 

ਖੋਜੀਆਂ ਮੁਤਾਬਕ ਜੀਉਂਦੇ ਵਾਇਰਸ ਤੋਂ ਤਿਆਰ ਇਸ ਟੀਕੇ ਦਾ ਸਫਲ ਪ੍ਰੀਖਣ ਚੂਹਿਆਂ ਤੇ ਕੀਤਾ ਗਿਆ ਹੈ। ਇਕ ਹੀ ਟੀਕੇ ਨਾਲ ਇਨ੍ਹਾਂ ਚੂਹਿਆਂ ਚ ਨਿਪਾਹ ਅਤੇ ਰੈਬਿਸ ਵਾਇਰਸ ਤੋਂ ਲੜਨ ਲਈ ਐਂਟੀਬਾਡਿਜ਼ ਬਣੀਆਂ। ਇਹ ਐਂਟੀਬਾਡਿਜ਼ ਨਿਪਾਹ ਪਰਿਵਾਰ ਦੇ ਵਾਇਰਸ ‘ਹੈਂਡਰਾ’ ਖਿਲਾਫ਼ ਵਧੀਆ ਕੰਮ ਕਰਦਾ ਹੈ। ਸ਼ਨੇਲ ਨੇ ਰਸਾਇਣਿਕ ਫਾਰਮੂਲਿਆਂ ਨਾਲ ਬੇਅਸਰ ਟੀਕੇ ਨੂੰ ਵੀ ਤਿਆਰ ਕੀਤਾ ਹੈ ਜਿਹੜਾ ਸਰੀਰ ਚ ਫੈਲੇ ਵਾਇਰਸ ਦੇ ਵਧਣ ਦੇ ਸ਼ੱਕ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।

 

ਸ਼ਨੇਲ ਮੁਤਾਬਕ ਹੁਣ ਇਸਦਾ ਪ੍ਰੀਖਣ ਹੁਣ ਹੋਰਨਾਂ ਜਾਨਵਰਾਂ ਤੇ ਕੀਤਾ ਜਾਵੇਗਾ ਤਾਂ ਕਿ ਹੋਰ ਕਾਰਨਾਂ ਨੂੰ ਵੀ ਧਿਆਨ ਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਕਨੀਕ ਨਾਲ ਇਬੋਲਾ ਵਾਇਰਸ ਦਾ ਵੀ ਤੋੜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਨਿਪਾਹ ਵਾਇਰਸ ਹੈ ਕੀ?

 

ਨਿਪਾਹ ਵਾਇਰਸ (NIV) ਹੈਨੀਪਾਵਾਇਰਸ ਦੀ ਕਿਸਮ ਹੈ ਜਿਹੜੀ ਕੁਦਰਤੀ ਤੌਰ ਤੇ ਚਮਗਾਦੜਾਂ ਚ ਪਾਈ ਜਾਂਦੀ ਹੈ। ਇਹ ਜਾਨਵਰਾਂ, ਇੰਨਫ਼ੈਕਸ਼ਨ ਵਾਲੇ ਖਾਣੇ ਅਤੇ ਮਨੁੱਖਾਂ ਦੁਆਰਾ ਫੈਲਦਾ ਹੈ। ਇੰਨਫ਼ੈਕਸ਼ਨ ਦੇ 5 ਤੋਂ 14 ਦਿਨਾਂ ਬਾਅਦ ਲੱਛਣ ਸਾਹਮਣੇ ਆਉਂਦੇ ਹਨ ਤੇ ਇਹ ਦੋ ਹਫ਼ਤਿਆਂ ਤਕ ਰਹਿ ਸਕਦੇ ਹਨ।

 

ਨਿਪਾਹ ਵਾਇਰਸ ਦੇ ਲੱਛਣ

 

ਨਿਪਾਹ ਕਾਰਨ ਸਾਹ ਲੈਣ ਚ ਤਕਲੀਫ਼ ਹੁੰਦੀ ਹੈ। ਖਾਂਸੀ, ਸਿਰਦਰਦ, ਜੀਅ ਕੱਚਾ ਹੋਣਾ, ਭ੍ਰਮ ਪੈ ਜਾਣਾ, ਬੁਖਾਰ ਇਸਦੇ ਲੱਛਣ ਹਨ। ਤੁਰੰਤ ਇਲਾਜ ਨਾ ਮਿਲਣ ਮਗਰੋਂ ਪੀੜਤ ਕੌਮਾ ਚ ਵੀ ਜਾ ਸਕਦਾ ਹੈ।

 

ਜਾਨਲੇਵਾ

 

- 75 ਫ਼ੀਸਦ ਨਿਪਾਹ ਪੀੜਤ ਲੋਕਾਂ ਦੀ ਮੌਤ ਹੋ ਜਾਂਦੀ ਹੈ ਵਿਸ਼ਵ ਸਿਹਤ ਸੰਗਠਨ ਮੁਤਾਬਕ।

- 1999 ਚ ਪਹਿਲੀ ਵਾਰ ਮਲੇਸ਼ੀਆ ਚ ਮਨੁੱਖਾਂ ਦੇ ਨਿਪਾਹ ਵਾਇਰਸ ਨਾਲ ਪੀੜਤ ਹੋਣ ਦਾ ਮਾਮਲਾ ਆਇਆ।

- 2018 ਚ ਕੇਰਲ ਚ ਘਟੋ ਘੱਟ 17 ਲੋਕਾਂ ਦੀ ਮੌਤ ਨਿਪਾਹ ਵਾਇਰਸ ਨਾਲ ਪੀੜਤ ਹੋਣ ਕਾਰਨ ਹੋਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scientists develop vaccine to protect against Nipah virus