ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਫੀ ਵੀਡੀਓ ਰਾਹੀਂ ਮਾਪ ਸਕਾਂਗੇ High BP, ਜਾਣੋ ਕੀ ਇਸ ਦਾ ਤਰੀਕਾ

 

ਭਵਿੱਖ ਵਿੱਚ ਤੁਹਾਨੂੰ ਆਪਣੇ ਬਲੱਡ ਪ੍ਰੈਸ਼ਰ ਨੂੰ ਮਾਪਣ ਲਈ ਕਿਸੇ ਡਾਕਟਰ ਜਾਂ ਫਾਰਮਾਸਿਸਟ ਕੋਲ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਖੋਜਕਰਤਾਵਾਂ ਨੇ ਇੱਕ ਤਰੀਕਾ ਲੱਭਿਆ ਹੈ ਜਿਸ ਵਿੱਚ ਤੁਸੀਂ ਸਿਰਫ਼ ਫੋਨ ਕੈਮਰੇ ਦੀ ਸਹਾਇਤਾ ਨਾਲ ਇਹ ਕੰਮ ਅਸਾਨੀ ਨਾਲ ਕਰ ਸਕੋਗੇ।  ਕੈਨੇਡਾ ਅਤੇ ਚੀਨ ਦੇ ਖੋਜਕਰਤਾਵਾਂ ਅਨੁਸਾਰ, ਹੁਣ ਸਿਰਫ ਇੱਕ ਸੈਲਫੀ ਵੀਡੀਓ ਦੀ ਮਦਦ ਨਾਲ, ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਜਾਣ ਸਕੋਗੇ।

 


ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾ ਕਾਂਗ ਲੀ ਅਤੇ ਉਸ ਦੇ ਸਹਿਯੋਗੀ ਪਾਓਲ ਜੇਂਗ ਨੇ ਟ੍ਰਾਂਸਡਰਮਲ ਆਪਟੀਕਲ ਇਮੇਜਿੰਗ (ਟੀਓਆਈ) ਨਾਮਕ ਇੱਕ ਤਕਨੀਕ ਤਿਆਰ ਕੀਤੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਮਾਪਿਆ ਜਾ ਸਕਦਾ ਹੈ। ਸਾਡੇ ਚਿਹਰੇ ਦੀ ਚਮੜੀ ਥੋੜੀ ਪਾਰਦਰਸ਼ੀ ਹੁੰਦੀ ਹੈ।

 

ਇਹ ਤਕਨੀਕ ਇਸੇ ਆਧਾਰ ਉੱਤੇ ਕੰਮ ਕਰਦੀ ਹੈ। ਸਮਾਰਟਫੋਨ 'ਤੇ ਮੌਜੂਦ ਆਪਟੀਕਲ ਸੈਂਸਰ ਸਾਡੀ ਚਮੜੀ ਦੇ ਹੇਠੋਂ ਆ ਰਹੀ ਹੀਮੋਗਲੋਬਿਨ ਦੀ ਲਾਲ ਰੋਸ਼ਨੀ ਨੂੰ ਕੈਪਚਰ  ਕਰ ਸਕਦੇ ਹਨ। TOI ਤਕਨੀਕ ਇਸ ਰੋਸ਼ਨੀ ਨਾਲ ਸਾਡੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਦੀ ਪਛਾਣ ਕਰਦੀ ਹੈ।

 

ਐਪ ਨੂੰ ਲਾਂਚ ਕਰਨ ਦੀ ਤਿਆਰੀ


ਚੀਨ ਦੀ ਸਟਾਰਟਅਪ ਕੰਪਨੀ ਨਿਊਰੋਲਾਜਿਕਸ ਨੇ 'ਅਨੁਰਾ' ਨਾਮ ਦਾ ਇੱਕ ਐਪ ਲਾਂਚ ਕੀਤਾ ਹੈ। ਇਸ ਰਾਹੀਂ ਜਦੋਂ ਤੁਸੀਂ 30 ਸੈਕਿੰਡ ਦੀ ਵੀਡੀਓ ਸੈਲਫੀ ਬਣਾਉਂਦੇ ਹੋ ਤਾਂ ਇਹ ਐਪ ਤੁਹਾਨੂੰ ਦਿਲ ਦੀ ਗਤੀ ਅਤੇ ਤਣਾਅ ਲੇਵਲ ਬਾਰੇ ਜਾਣਕਾਰੀ ਦਿੰਦਾ ਹੈ। ਨਿਊਰੋਲਾਜਿਕਸ ਇਕ ਜਿਹਾ ਹੀ ਐਪ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਤੁਹਾਨੂੰ ਬਲੱਡ ਪ੍ਰੈਸ਼ਰ ਬਾਰੇ ਵੀ ਦੱਸੇਗਾ।

 

ਕੰਪਨੀ ਦੇ ਸੰਸਥਾਪਕ ਲੀ ਨੇ ਕਿਹਾ ਕਿ ਐਪ ਲੋਕਾਂ ਦੇ ਮੈਡੀਕਲ ਡਾਟਾ ਨੂੰ ਸਟੋਰ ਕਰਦਾ ਹੈ, ਪਰ ਇਹ ਲੋਕਾਂ ਦੀਆਂ ਵੀਡੀਓ ਸੈਲਫੀਆਂ ਨੂੰ ਸਟੋਰ ਨਹੀਂ ਕਰਦਾ। ਇਸ ਐਪ ਦੀ ਵਰਤੋਂ ਨਾਲ ਕੋਈ ਸੁਰੱਖਿਆ ਦੀ ਉਲੰਘਣਾ ਨਹੀਂ ਹੁੰਦੀ ਹੈ।

 

ਸਹੀ ਮਿਲੀ ਤਕਨੀਕ 
 

ਖੋਜਕਰਤਾਵਾਂ ਨੇ 1328 ਬਾਲਗਾਂ ਦੀ 2 ਮਿੰਟ ਦੇ ਸੈਲਫੀ ਵੀਡੀਓ ਦਾ ਵਿਸ਼ਲੇਸ਼ਣ ਕੀਤਾ ਜੋ ਆਈਫੋਨ ਦੇ ਕੈਮਰੇ ਨਾਲ ਬਣਾਈ ਗਈ ਸੀ। ਸਟੈਂਡਰਡ ਬਲੱਡ ਪ੍ਰੈਸ਼ਰ ਮਾਪ ਦੇ ਮੁਕਾਬਲੇ ਇਹ ਤਕਨੀਕ ਤਿੰਨ ਕਿਸਮਾਂ ਦੇ ਬਲੱਡ ਪ੍ਰੈਸ਼ਰ ਨੂੰ ਮਾਪ ਸਕਦੀ ਹੈ। ਇਸ ਤਕਨੀਕ ਦੀ ਸਟੀਕਤਾ 95 ਪ੍ਰਤੀਸ਼ਤ ਪਾਈ ਗਈ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Selfie BP will be able to measure high BP know its method