ਅਗਲੀ ਕਹਾਣੀ

ਸ਼ੂਗਰ ਹੋਣ ਤੋਂ 20 ਸਾਲ ਪਹਿਲਾਂ ਮਿਲ ਜਾਂਦੇ ਨੇ ਸੰਕੇਤ

ਸ਼ੂਗਰ ਦੇ 20 ਸਾਲ ਪਹਿਲਾਂ ਮਿਲ ਜਾਂਦੇ ਨੇ ਸੰਕੇਤ

ਜਦੋਂ ਤੁਹਾਨੂੰ ਜਾਂਚ `ਚ ਸ਼ੂਗਰ ਦਾ ਪਤਾ ਲੱਗਦਾ ਹੈ ਤਾਂ ਇਹ ਸੋਚਦੇ ਹੋਵੋਗੇ ਕਿ ਇਹ ਬਿਮਾਰੀ ਅਚਾਨਕ ਹੋ ਗਈ, ਪ੍ਰੰਤੂ ਖੋਜ ਕਰਨ ਵਾਲਿਆਂ ਦਾ ਕਹਿਣਾ ਕਿ ਸ਼ੂਗਰ ਅਚਾਨਕ ਨਹੀਂ ਹੁੰਦਾ। ਜਾਪਾਨ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਟਾਈਪ 2 ਸ਼ੂਗਰ ਹੋਣ ਤੋਂ 20 ਸਾਲ ਪਹਿਲਾਂ ਸੰਕੇਤ ਮਿਲ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਸਮਝ ਲਿਆ ਤਾਂ ਇਸਦਾ ਕੰਟਰੋਲ ਵੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਕੀਤਾ ਜਾ ਸਕਦਾ ਹੈ।


ਜਾਪਾਨ ਦੀ ਸਿ਼ੰਸ਼ੂ ਯੂਨੀਵਰਸਿਟੀ ਦੇ ਖੋਜੀਆਂ ਨੇ 2015 ਅਤੇ 2016 `ਚ 49 ਸਾਲ ਤੋਂ ਜਿ਼ਆਦਾ ਉਮਰ ਦੇ 27 ਹਜ਼ਾਰ ਲੋਕਾਂ ਦੀ ਜਾਂਚ ਕੀਤੀ। ਇਸ ਜਾਂਚ `ਚ ਖੋਜੀਆਂ ਨੇ ਦੇਖਿਆ ਕਿ ਇਨ੍ਹਾਂ `ਚ ਖਾਲੀ ਪੇਟ ਹੋਣ `ਤੇ ਗੁਲੂਕੋਜ਼ ਦਾ ਪੱਧਰ ਵਧਿਆ ਸੀ, ਬੀਐਮਆਈ ਜਿ਼ਆਦਾ ਮਿਲਿਆ ਅਤੇ ਇੰਸੁਲੀਨ ਦੇ ਪ੍ਰਤੀ ਸੰਵੇਦਨਸ਼ੀਲ ਸਨ। ਖੋਜ ਕਰਤਾਵਾਂ ਨੇ ਇਨ੍ਹਾਂ ਦੀ ਨਿਗਰਾਨੀ ਕੀਤੀ ਤਾਂ ਪਤਾ ਚੱਲਿਆ ਕਿ ਬਾਅਦ `ਚ ਉਨ੍ਹਾਂ ਨੂੰ ਸ਼ੂਗਰ ਹੋ ਗਿਆ।

 

ਅਜਿਹੇ ਸੰਕੇਤ ਮਿਲਣ `ਤੇ ਦਸ ਸਾਲ ਪਹਿਲਾਂ ਹੀ ਪਤਾ ਚਲ ਜਾਂਦਾ ਹੈ ਕਿ ਸ਼ੂਗਰ ਦਾ ਖਤਰਾ ਹੈ। ਖੋਜ ਦੇ ਨਤੀਜੇ ਤੋਂ ਪਤਾ ਚਲਦਾ ਹੈ ਕਿ ਸ਼ੂਗਰ ਦੇ ਉਚ ਮਾਰਕਰ ਤੋਂ 20 ਸਾਲ ਪਹਿਲਾਂ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜਾਪਾਨ ਦੇ ਏਜਾਵਾ ਹਸਪਤਾਲ ਦੇ ਆਈਜ਼ਾਵਾ ਹਸਪਤਾਲ ਦੇ ਹਿਰੋਊਕੀ ਸੇਗੇਸਾਕਾ ਨੇ ਕਿਹਾ ਕਿ ਪਿਛਲੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮੋਟਾਵਾ ਅਤੇ ਖਾਲੀ ਪੇਟ ਹੋਣ `ਤੇ ਗਲੂਕੋਜ ਦਾ ਪੱਧਰ ਵਧਣਾ ਅਜਿਹਾ ਸੰਕੇਤ 10 ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ, ਜੋ ਬਾਅਦ `ਚ ਸ਼ੂਗਰ ਬਿਮਾਰੀ ਦੇ ਰੂਪ `ਚ ਦਿਖਾਈ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:signs of diabetes can be seen before 20 years of disease