ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਲੀ ਐਂਟੀਬਾਇਓਟਿਕ ਦਵਾਈਆਂ ਦੀ ਪਹਿਚਾਣ ਕਰੇਗਾ ਕਾਗਜ਼

ਨਕਲੀ ਐਂਟੀਬਾਇਓਟਿਕ ਦਵਾਈਆਂ ਦੀ ਪਹਿਚਾਣ ਕਰੇਗਾ ਕਾਗਜ਼

ਵਿਗਿਆਨੀਆਂ ਨੇ ਐਂਟੀਬਾਇਓਟਿਕ ਦਵਾਈਆਂ ਪ੍ਰਮਾਣਿਕਤਾ ਦੀ ਜਾਂਚ ਲਈ ਪੇਪਰ `ਤੇ ਆਧਾਰਿਤ ਇਕ ਅਜਿਹੀ ਜਾਂਚ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨਾਲ ਕੁਝ ਹੀ ਮਿੰਟਾਂ `ਚ ਪਤਾ ਲੱਗ ਜਾਵੇਗਾ ਕਿ ਦਵਾਈ ਅਸਲੀ ਹੈ ਜਾਂ ਨਕਲੀ। ਦਵਾਈ ਨਕਲੀ ਹੋਣ `ਤੇ ਇਹ ਕਾਗਜ਼ ਖਾਸ ਤਰ੍ਹਾਂ ਦੇ ਲਾਲ ਰੰਗ `ਚ ਬਦਲ ਜਾਵੇਗਾ। ਵਿਕਾਸਸ਼ੀਲ ਦੇਸ਼ਾਂ `ਚ ਵੱਡੇ ਪੈਮਾਨੇ `ਤੇ ਘੱਟੀਆਂ ਦਵਾਈਆਂ ਦਾ ਵੱਡੀ ਮਾਤਰਾ `ਚ ਉਤਪਾਦਨ ਕਰਕੇ ਵੰਡੀਆਂ ਜਾਂਦੀਆਂ ਹਨ।


ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦਾ ਅਨੁਮਾਨ ਹੈ ਕਿ ਦੁਨੀਆ ਭਰ `ਚ ਲਗਭਗ 10 ਫੀਸਦੀ ਦਵਾਈਆਂ ਨਕਲੀ ਹੋ ਸਕਦੀਆਂ ਹਨ ਅਤੇ ਉਨ੍ਹਾਂ `ਚੋਂ 50 ਫੀਸਦੀ ਐਂਟੀਬਾਇਓਟਿਕ ਦੇ ਰੂਪ `ਚ ਹੁੰਦੀ ਹੈ। ਨਕਲੀ ਐਂਟੀਬਾਇਓਟਿਕ ਦਵਾਈਆਂ ਨਾਲ ਨਾ ਕੇਵਲ ਮਰੀਜ਼ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਹੈ, ਸਗੋਂ ਦੁਨੀਆਂ ਭਰ `ਚ ਐਂਟੀਮਾਈਕ੍ਰੋਬੀਅਲ ਪ੍ਰਤੀਰੋਧ ਦੀ ਵੱਡੇ ਪੈਮਾਨੇ `ਤੇ ਸਮੱਸਿਆ ਵੀ ਪੈਦਾ ਹੁੰਦੀ ਹੈ। ਖੋਜ ਕਰਤਾਵਾਂ ਨੇ ਕਾਗਜ਼ ਆਧਾਰਿਤ ਜਾਂਚ ਦਾ ਵਿਕਾਸ ਕੀਤਾ ਹੈ ਜੋ ਤੇਜ਼ੀ ਨਾਲ ਇਸ ਗੱਲ ਦਾ ਪਤਾ ਚਲ ਸਕਦਾ ਹੈ ਕਿ ਦਵਾਈ ਅਸਲੀ ਹੈ ਜਾਂ ਨਹੀਂ ਜਾਂ ਕੀ ਉਸ `ਚ ਬੇਕਿੰਗ ਸੋਡਾ ਵਰਗੀ ਚੀਜ਼ ਮਿਲਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Simple paper test detects fake antibiotics