ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਕਸ ਪੈਕ ਬਣਾਓ ਹੁਣ ਚੰਦ ਮਿੰਟਾਂ ’ਚ, ਫ਼ੋਟੋ ਵਾਇਰਲ

ਖੋਜੀ ਡਾਕਟਰ ਰੋਜ਼ਾਨਾ ਹੀ ਇਕ ਤੋਂ ਇਕ ਖੋਜਾਂ ਕਰ ਰਹੇ ਹਨ। ਬੋਟਾਕਸ ਦਾ ਇੰਜੈਕਸ਼ਨ ਜਿੱਥੇ ਇਕ ਪਾਸੇ ਲੋਕਾਂ ਨੂੰ ਬੁੱਡਾ ਨਹੀਂ ਹੋਣ ਦੇ ਰਿਹਾ, ਉੱਥੇ ਹੀ ਪਲਾਸਟਿਕ ਸਰਜਰੀ ਨਾਲ ਚਿਹਰੇ ਤੋਂ ਲੈ ਕੇ ਸਰੀਰ ਦੇ ਹਰੇਕ ਅੰਗ ਨੂੰ ਸੁਧਾਰਿਆ ਜਾ ਸਕਦਾ ਹੈ।

 

ਇਕ ਹੋਰ ਖੋਜ ਮੁਤਾਬਕ ਹੁਣ ਤੁਹਾਨੂੰ ਸਿਕਸ ਪੈਕ ਬਾਡੀ ਬਣਾਉਣ ਲਈ ਜਿੰਮ ਜਾ ਕੇ ਕਈ ਮਹੀਨਿਆਂ ਕਸਰਤ ਕਰਨ ਦੀ ਵੀ ਲੋੜ ਨਹੀਂ ਹੈ। ਸਿਰਫ ਤੁਹਾਨੂੰ ਹਸਪਤਾਲ ਚ ਆਪਣੀ ਚੰਦ ਮਿੰਟਾਂ ਦੀ ਇਕ ਸਰਜਰੀ ਕਰਵਾਉਣੀ ਹੈ। ਜਿਸ ਤੋਂ ਬਾਅਦ ਤੁਹਾਡੇ ਕੋਲ ਸਿਕਸ ਪੈਕ ਹਾਜ਼ਰ ਹੋਣਗੇ।

 

ਬੈਂਕਾਕ ਦੇ ਮਾਸਟਰਪੀਸ ਹਸਪਤਾਲ ਵਿਖੇ ਐਬਡੋਮੇਨਲ ਇਚਿੰਗ ਨਾਂ ਦੀ ਇਹ ਸਰਜਰੀ ਕੀਤੀ ਜਾ ਰਹੀ ਹੈ। ਇਸ ਪ੍ਰਕਿਰਿਆ ਨਾਲ ਢਿੱਡ ਦੀ ਚਰਬੀ ਨੂੰ ਹਟਾ ਦਿੱਤਾ ਜਾਂਦਾ ਹੈ ਜਿਸ ਨਲ ਤੁਹਾਡੇ ਸਿਕਸ ਪੈਕ ਦਿਖਣ ਲੱਗ ਜਾਂਦੇ ਹਨ। ਹਸਪਤਾਲ ਦੇ ਸੀਈਓ ਰਵੇਵਾਤ ਸਾਏ ਮਸਚਮਾਦੋਲ ਮੁਤਾਬਕ ਅਸੀਂ ਇਹ ਸਰਜਰੀ ਪਿਛਲੇ 3 – 4 ਤੋਂ ਕਰ ਰਹੇ ਹਾਂ। ਡਾਕਟਰ ਮੁਤਾਬਕ 2 ਤੋਂ 4 ਘੰਟੇ ਦੀ ਇਹ ਸਰਜਰੀ ਨਾ ਤਾਂ ਦਰਦਨਾਕ ਹੈ ਤੇ ਨਾ ਹੀ ਖ਼ਤਰਨਾਕ।

 

ਖਾਸ ਗੱਲ ਇਹ ਹੈ ਕਿ ਇਹ ਸਰਜਰੀ ਹਰੇਕ ਤੇ ਕੰਮ ਨਹੀਂ ਕਰਦੀ ਸਗੋਂ ਇਹ ਸਹੀ ਮਾਸਪੇਸ਼ੀਆਂ ਵਾਲੇ ਲੋਕਾਂ ਤੇ ਹੀ ਕੰਮ ਕਰਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six pack abs to create in few hours viral photos on social media in Thailand