ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਗਰੇਟ ਦਾ ਧੂੰਆ ਗਰਭ ’ਚ ਬੱਚੇ ਲਈ ਹੈ ਬੇਹਦ ਹਾਨੀਕਾਰਕ

ਜੇਕਰ ਤੁਹਾਡੇ ਘਰ ਚ ਤੁਹਾਡੀ ਪਤਨੀ ਦੇ ਨੇੜੇ ਤੇੜੇ ਕੋਈ ਤਮਾਕੂਨੋਸ਼ੀ ਕਰਦਾ ਹੈ ਤਾਂ ਸੰਭਲ ਜਾਓ। ਇਹ ਆਦਤ ਨਾ ਸਿਰਫ ਤੁਹਾਨੂੰ ਅਤੇ ਪਤਨੀ ਲਈ ਬੇਹਦ ਹਾਨੀਕਾਰਨ ਹੈ ਬਲਕਿ ਗਰਭ ਚ ਪਲ ਰਹੇ ਸ਼ਿਸ਼ੂ ਲਈ ਵੀ ਖ਼ਤਰਨਾਕ ਹੈ। ਪੈਸਿਵ ਸਮੋਕਿੰਗ (ਤਮਾਕੂਨੋਸ਼ੀ ਕਰਨ ਵਾਲਿਆਂ ਦੇ ਨੇੜੇ ਤੇੜੇ) ਮਾਹੌਲ ਚ ਰਹਿ ਰਹੀ ਗਰਭਵਤੀ ਔਰਤਾਂ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਸਕਦੀ ਹਨ।

 

ਏਮਜ਼ ਦੇ ਪਲਮਨਰੀ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਅਨੰਤ ਮੋਹਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਸਿਆ ਕਿ ਕਿ ਤਮਾਕੂਨੋਸ਼ੀ ਕਰਨ ਵਾਲਿਆਂ ਦੇ ਧੂੰਏ ਦੇ ਸੰਪਰਕ ਚ ਆਉਣ ਨਾਲ ਕਈ ਖਤਰਨਾਕ ਰਸਾਇਣ ਫੇਫੜਿਆਂ ਦੁਆਰਾ ਸ਼ਰੀਰ ਚ ਪੁੱਜ ਜਾਂਦੇ ਹਨ ਅਤੇ ਬੱਚੇ ਅਤੇ ਗਰਭਨਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ।

 

ਇਹ ਰਸਾਇਣ ਗਰਭ ਤਕ ਲੈ ਜਾਣ ਵਾਲੀ ਨਾਲੀਆਂ ਨੂੰ ਦੱਬ ਕੇ ਛੋਟੀਆਂ ਕਰ ਦਿੰਦੇ ਹਨ। ਇਸ ਤਰ੍ਹਾਂ ਬੱਚੇ ਤਕ ਘੱਟ ਆਕਸੀਜ਼ਨ ਅਤੇ ਪੋਸ਼ਕ ਤੱਕ ਪਹੁੰਚਦੇ ਹਨ। ਇਸ ਨਾਲ ਛੋਟੇ ਆਕਾਰ ਅਤੇ ਘੱਟ ਵਜ਼ਨ ਵਾਲੇ ਬੱਚੇ ਪੈਦਾ ਹੁੰਦੇ ਹਨ ਜਾਂ ਫਿਰ ਕਈ ਵਾਰ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਸਕਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਨੂੰ ਜਨਮ ਮਗਰੋਂ ਵੀ ਕਈ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:smoking affects baby badly in womb