ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਲਕ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਕੱਢਣ 'ਚ ਹੈ ਮਦਦਗਾਰ

ਕ੍ਰਿਸਮਸ ਅਤੇ ਨਵੇਂ ਸਾਲ ਵਿੱਚ ਜੇਕਰ ਤੁਸੀਂ ਫਾਸਟ ਫੂਡ ਅਤੇ ਤਲਿਆ ਭੋਜਨ ਖਾਧਾ ਹੈ ਤਾਂ ਮੁੜ ਫਿਟਨਸ ਲਈ ਡਾਇਟਿੰਗ ਅਤੇ ਜਿਮ ਜਾਣ ਦੀ ਲੋੜ ਨਹੀਂ ਹੈ। ਤੁਸੀਂ ਇਸ ਦੀ ਸ਼ੁਰੂਆਤ ਸਰੀਰ ਤੋਂ ਜ਼ਹਿਰੀਲੇ ਤੱਤ ਦੂਰ ਕਰਕੇ ਸਕਦੇ ਹੋ। ਇਸ ਸਮੇਂ ਆਉਣ ਵਾਲੀਆਂ ਹਰੀਆਂ ਸਬਜ਼ੀਆਂ ਤੇ ਫਲ ਜਿਹੇ ਹਨ ਜਿਨ੍ਹਾਂ ਨਾਲ ਖ਼ਾਸ ਜੂਸ ਬਣਾਏ ਜਾ ਸਕਦੇ ਹਨ, ਜੋ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਭਾਰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।
 

 

ਪਾਲਕ ਅਲਸੀ ਦੀ ਸਮੂਦੀ 
 

ਪਾਲਕ ਵਿੱਚ ਵਿਟਾਮਿਨ ਅਤੇ ਹੋਰ ਸਾਰੇ ਪੋਸ਼ਕ ਤੱਤ ਹੁੰਦੇ ਹਨ। ਦੋ ਕੱਪ ਤਾਜ਼ਾ ਪਾਲਕ, ਦੋ ਚੱਮਚ ਤਾਜਾ ਪਾਲਕ, ਦੋ ਚੱਮਚ ਪਿਸੀ ਅਲਸੀ, ਇੱਕ ਕੱਪ ਅਨਾਨਾਸ, ਇੱਕ ਕੱਪ ਯੋਗਰਟ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਓ। ਇਸ ਨਾਲ ਸੁਆਦੀ ਅਤੇ ਪੌਸ਼ਟਿਕ ਸਮੂਦੀ ਤਿਆਰ ਹੋ ਜਾਵੇਗੀ। ਧਿਆਨ ਰੱਖੇ ਕਿ ਇਸ ਦਾ ਸੇਵਨ ਕਿਸੇ ਤੇਲ ਜਾਂ ਭਾਰੀ ਭੋਜਨ ਦੇ ਨਾਲ ਨਾ ਕਰੋ।

 

ਸੰਤਰੇ ਅਤੇ ਗਾਜਰ ਦਾ ਜੂਸ


ਸੰਤਰੇ ਅਤੇ ਗਾਜਰ ਦਾ ਜੂਸ ਵੱਖਰੇ ਤੌਰ 'ਤੇ ਕੱਢੋ ਅਤੇ ਇਸ ਨੂੰ ਇੱਕ ਬਲੈਂਡਰ ਵਿੱਚ ਪਾਓ। ਇਸ ਵਿੱਚ ਹਲਦੀ ਅਤੇ ਅਦਰਕ ਵੀ ਸ਼ਾਮਲ ਕਰੋ। ਇਸ ਨੂੰ ਬਲੈਂਡਰ ਦੀ ਮਦਦ ਨਾਲ ਮਿਲਾਓ ਅਤੇ ਇਸ ਨੂੰ ਗਲਾਸ ਵਿੱਚ ਬਾਹਰ ਕੱਢਣ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾ ਸਕਦੇ ਹੋ। ਸੰਤਰੇ ਦੀ ਕੈਲੋਰੀ ਘੱਟ ਹੁੰਦੀ ਹੈ ਅਤੇ ਵਿਟਾਮਿਨ ਸੀ ਅਤੇ ਫਾਈਬਰ ਵਧੇਰੇ ਹੁੰਦਾ ਹੈ, ਇਹ ਸਰੀਰ ਦੀ ਭੁੱਖ ਨੂੰ ਘਟਾਉਂਦਾ ਹੈ। ਉਥੇ ਗਾਜਰ ਦਾ ਰਸ ਪਿੱਤ ਲਈ ਸਹੀ ਹੁੰਦਾ ਹੈ ਜਿਸ ਨਾਲ ਮੋਟਾਪਾ ਘੱਟ ਜਾਂਦਾ ਹੈ।
 

ਲੌਕੀ ਦਾ ਰਸ
 

ਖਾਲੀ ਪੇਟ ਇਕ ਗਲਾਸ ਲੌਕੀ ਦਾ ਜੂਸ ਸਰੀਰ ਵਿਚੋਂ ਜ਼ਹਿਰੀਲੇਪਨ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਜੂਸ ਵਿੱਚ 98% ਪਾਣੀ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਕੱਢ ਦਿੰਦੇ ਹਨ। ਲੌਰੀ ਦੇ ਜੂਸ ਵਿੱਚ ਘੱਟ ਕੈਲੋਰੀ ਅਤੇ ਚਰਬੀ ਹੁੰਦੀ ਹੈ ਜੋ ਭਾਰ ਘਟਾਉਣ ਵਿੱਚ ਮਦਦਗਾਰ ਹੈ।
- ਅਰਚਨਾ ਸਿਨਹਾ, ਡਾਈਟੀਸ਼ੀਅਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spinach is helpful in removing toxins from the body