ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਗਰਟ ਪੀਣ ਵਾਲਿਆਂ ਨਾਲ ਰਹਿਣਾ ਵੀ ਖਤਰਨਾਕ!

ਸਿਗਰਟ ਪੀਣ ਵਾਲਿਆਂ ਨਾਲ ਰਹਿਣਾ ਵੀ ਖਤਰਨਾਕ

ਤੰਬਾਕੂਨੋਸ਼ੀ ਕਰਨਾ ਸਿਹਤ ਦੇ ਲਈ ਜਿਨ੍ਹਾਂ ਖਤਰਨਾਕ ਹੁੰਦਾ ਹੈ, ਇਹ ਸਭ ਭਲੀਭਾਂਤੀ ਜਾਣਦੇ ਹਨ। ਇਸ ਨਾਲ ਹੋਣ ਵਾਲੇ ਨੁਕਸਾਨ ਸਿਗਰਟ ਪੀਣ ਵਾਲਿਆਂ ਲਈ ਹੀ ਖਤਰਨਾਕ ਨਹੀਂ ਹੈ, ਸਗੋਂ ਆਸਪਾਸ ਰਹਿਣ ਵਾਲਿਆਂ ਲਈ ਵੀ ਇਹ ਠੀਕ ਨਹੀਂ ਹੈ। ਇਕ ਅਧਿਐਨ `ਚ ਕਿਹਾ ਗਿਆ ਹੈ ਕਿ ਸਿਗਰਟ ਪੀਣ ਵਾਲਿਆਂ ਦੇ ਕੋਲ ਇਕ ਘੰਟਾ ਰਹਿਣਾ ਵੀ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।


ਇਹ ਅਧਿਐਨ ਅਮਰੀਕਾ ਦੇ ਸਿਨਸਿਨਾਟੀ ਯੂਨੀਵਰਸਿਟੀ `ਚ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਸਿਗਰਟ ਫੁਕਣ ਵਾਲੇ ਲੋਕਾਂ ਦੇ ਆਸਪਾਸ ਰਹਿਣ ਵਾਲਿਆਂ ਨੂੰ ਸਾਹ ਲੈਣ ਅਤੇ ਕਸਰਤ ਕਰਨ `ਚ ਮੁਸ਼ਕਲ ਹੋ ਸਕਦੀ ਹੈ। ਅਧਿਐਨ `ਚ 2014-15 ਦੇ ਇਕ ਸਰਵੇਖਣ ਤੋਂ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ `ਚ ਅਮਰੀਕਾ `ਚ 12 ਸਾਲ ਜਾਂ ਉਸ ਤੋਂ ਜਿ਼ਆਦਾ ਉਮਰ ਦੇ ਲੋਕਾਂ `ਚ ਤੰਬਾਕੂ ਦੀ ਵਰਤੋਂ ਅਤੇ ਉਸ ਨਾਲ ਜੁੜੀਆਂ ਸਬੰਧਤ ਸਮੱਸਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਇਸ ਅਧਿਐਨ `ਚ ਤੰਬਾਕੂਨੋਸ਼ੀ ਕਰਨ ਵਾਲੇ 7,389 ਅਜਿਹੇ ਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦਮੇ ਦੀ ਕੋਈ ਸਿ਼ਕਾਇਤ ਨਹੀਂ ਹੈ। ਅਮਰੀਕਾ ਦੀ ਸਿਨਸਿਨਾਟੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਸੰਪਰਕ `ਚ ਰਹਿਣ ਵਾਲਿਆਂ `ਚ ਸਾਹ ਲੈਣ ਸਬੰਧੀ ਸਮੱਸਿਆਵਾਂ ਵਿਕਸਿਤ ਹੋਣ ਦਾ ਖਤਰਾ ਜਿ਼ਆਦਾ ਹੁੰਦਾ ਹੈ। ਇਹ ਅਧਿਐਨ ‘ਪੀਡੀਏਟ੍ਰਿਕਸ ਜਰਨਲ `ਚ ਪ੍ਰਕਾਸ਼ਤ ਕੀਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Study says staying close to smokers for an hour is injurious