ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਚਪਨ ਤੋਂ ਸਨਸਕ੍ਰੀਨ ਲਗਾਉਣ ਵਾਲਿਆਂ ਨੂੰ 40 ਫੀਸਦੀ ਘੱਟ ਹੁੰਦਾ ਚਮੜੀ ਕੈਂਸਰ ਦਾ ਖਤਰਾ

ਬਚਪਨ ਤੋਂ ਸਨਸਕ੍ਰੀਨ ਲਗਾਉਣ ਵਾਲਿਆਂ ਨੂੰ ਘੱਟ ਹੁੰਦਾ ਚਮੜੀ ਕੈਂਸਰ

ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਣ ਅਤੇ ਰੰਗ ਨੂੰ ਬਣਾਈ ਰੱਖਣ ਲਈ ਵਰਤੇ ਜਾਣ ਵਾਲੇ ਸਨਸਕ੍ਰੀਨ ਨਾਲ ਚਮੜੀ ਕੈਂਸਰ ਵੀ 40 ਫੀਸਦੀ ਤੱਕ ਘਟਾ ਸਕਦਾ ਹੈ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਬਚਪਨ ਵਿਚ ਸਨਸਕ੍ਰੀਨ ਦੀ ਵਰਤੋਂ ਕਰਨ ਨਾਲ 18-40 ਸਾਲ ਦੇ ਨੌਜਵਾਨਾਂ ਵਿਚ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।


ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਨੁਸਾਰ ਵਿਸ਼ਵ ਭਰ `ਚ ਹਰ ਸਾਲ ਨਾਨ ਮੇਲਾਨੋਮਾ ਚਮੜੀ ਕੈਂਸਰ ਦੇ 20 ਤੋਂ 30 ਕੇਸ ਅਤੇ ਮੇਲਾਨੋਮਾ ਚਮੜੀ ਕੈਂਸਰ ਦੇ 1,32,000 ਕੇਸ ਸਾਹਮਣੇ ਆਉਂਦੇ ਹਨ। ਮੇਲਾਨੋਮਾ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੇਲਾਨੋਮਾ ਦੇ ਵਾਧੇ ਦਾ ਮੁੱਖ ਕਾਰਨ ਸੂਰਜ ਨਾਲ ਸਿੱਧਾ ਸੰਪਰਕ ਭਾਵ ਖੁੱਲ੍ਹੀ ਥਾਂ `ਤੇ ਧੁੱਪ ਸੇਕਣਾ ਅਤੇ ਸਨਬਰਨ ਮੰਨਿਆ ਜਾਂਦਾ ਹੈ।


ਆਸਟਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਸਹਾਇਕ ਪ੍ਰੋਫੈਸਰ ਅਤੇ ਖੋਜਕਰਤਾ ਐਨੀ ਕਸਟ ਨੇ ਕਿਹਾ ਕਿ ਵਿਸ਼ੇਸ਼ ਤੌਰ `ਤੇ ਬਚਪਨ ਵਿਚ ਮੇਲਾਨੋਮਾ ਦਾ ਮੁੱਖ ਕਾਰਨ ਸੂਰਜ ਦੀਆਂ ਕਿਰਨਾਂ ਨਾਲ ਸਿੱਧਾ ਸੰਪਰਕ ਅਤੇ ਸਨਬਰਨ ਮੰਨਿਆ ਜਾਂਦਾ ਰਿਹਾ ਹੈ, ਪ੍ਰੰਤੂ ਇਸ ਅਧਿਐਨ ਨਾਲ ਪਤਾ ਚੱਲਿਆ ਹੈ ਕਿ ਨਿਯਮਿਤ ਰੂਪ ਨਾਲ ਸਨਸਕਰੀਨ ਦੀ ਵਰਤੋਂ ਸੂਰਜ ਦੇ ਸੰਪਰਕ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਸੁਰੱਖਿਆ ਕਰਦੀ ਹੈ। ਕਸਟ ਨੇ ਕਿਹਾ ਕਿ ਲੋਕਾਂ ਵੱਲੋਂ ਨਿਯਮਿਤ ਤੌਰ `ਤੇ ਸਨਸਕ੍ਰੀਨ ਲਗਾਉਣਾ ਅਜੇ ਵੀ ਮੁਸ਼ਕਲ ਹੈ ਅਤੇ ਅਜਿਹਾ ਕਰਨ ਦੀ ਸੰਭਾਵਨਾ ਕਈ ਕਾਰਕਾਂ `ਤੇ ਨਿਰਭਰ ਕਰਦੀ ਹੈ।


ਉਨ੍ਹਾਂ ਕਿਹਾ ਕਿ ਸੰਭਾਵਿਤ ਤੌਰ `ਤੇ ਸਨਸਕ੍ਰੀਨ ਦੇ ਨਿਯਮਿਤ ਉਪਭੋਗਤਾ `ਚ ਬ੍ਰਿਟਿਸ਼, ਉਤਰੀ ਯੂਰਪੀ ਔਰਤਾਂ ਤੇ ਨੌਜਵਾਨ ਜਾਂ ਫਿਰ ਉੱਚ ਸਿੱਖਿਆ ਪੱਧਰ ਵਾਲੇ ਲੋਕ, ਹਲਕੀ ਚਮੜੀ ਵਾਲੇ ਅਤੇ ਸਨਬਰਨ ਦੇ ਸਭ ਤੋਂ ਜਿ਼ਆਦਾ ਸਿ਼ਕਾਰ ਹੋਣ ਵਾਲੇ ਲੋਕ ਸ਼ਾਮਲ ਹਨ। ਇਸ ਖੋਜ ਲਈ 18 ਤੋਂ 40 ਸਾਲ ਦੇ 1800 ਲੋਕਾਂ `ਤੇ ਸਰਵੇਖਣ ਕੀਤਾ ਗਿਆ। ਜਿਸ `ਚ ਪਤਾ ਲੱਗਿਆ ਕਿ ਜੋ ਲੋਕ ਬਚਪਨ ਤੋਂ ਹੀ ਸਨਸਕ੍ਰੀਨ ਦੀ ਵਰਤੋਂ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਅੱਗੇ ਜਾ ਕੇ ਚਮੜੀ ਕੈਂਸਰ ਦਾ ਖਤਰਾ 40 ਫੀਸਦੀ ਤੱਕ ਘੱਟ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunscreen on childs reduce the risk of skin cancer later in life