ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲ ਨੂੰ ਸਿਹਤਮੰਦ ਰੱਖਣ ਲਈ ਹਰ ਰੋਜ਼ ਲਓ ਚੰਗੀ ਨੀਂਦ

ਕੀ ਤੁਸੀ ਲੋੜੀਂਦੀ ਨੀਂਦ ਨਹੀਂ ਲੈ ਰਹੇ ਹੋ? ਤਾਂ ਫਿਰ ਤੁਹਾਨੂੰ ਆਪਣੀ ਸਿਹਤ ਬਾਰੇ ਥੋੜਾ ਸਾਵਧਾਨ ਹੋਣ ਦੀ ਖ਼ਾਸ ਲੋੜ ਹੈ। ਇਹ ਸੁਣਨ ਵਿੱਚ ਹੈਰਾਨੀਜਨਕ ਲੱਗ ਸਕਦਾ ਹੈ ਪਰ ਨੀਂਦ ਦਾ ਦਿਲ ਦੀਆਂ ਬਿਮਾਰੀਆਂ ਨਾਲ ਰਿਸ਼ਤਾ ਹੋ ਸਕਦਾ ਹੈ।

 

ਜੋ ਲੋਕ ਲੋੜੀਂਦੀ ਨੀਂਦ ਨਹੀਂ ਲੈਂਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਹ ਬਿਮਾਰੀਆਂ ਖੂਨ ਦੀਆਂ ਨਾੜੀਆਂ ਭਾਵ ਕਾਰਡੀਓਵੈਸਕੁਲਰ ਅਤੇ ਨਾੜੀਆਂ ਭਾਵ ਕੋਰੋਨਰੀ ਨਾਲ ਸਬੰਧਤ ਹੋ ਸਕਦੀਆਂ ਹਨ। ਜੇ ਤੁਸੀਂ ਇਨ੍ਹਾਂ ਜੋਖਮਾਂ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਡੂੰਘੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

 

ਖੋਜਕਰਤਾਵਾਂ ਦੇ ਅਨੁਸਾਰ ਬਹੁਤ ਘੱਟ ਸੌਣਾ ਸਾਡੀ ਸਿਹਤ ਅਤੇ ਜੀਵ-ਵਿਗਿਆਨ ਪ੍ਰਕਿਰਿਆਵਾਂ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਗਲੂਕੋਜ਼ ਦੇ ਪਾਚਨ ਵਿੱਚ ਗੜਬੜੀ ਆ ਸਕਦੀ ਹੈ, ਅਸਧਾਰਨ ਬਲੱਡ ਪ੍ਰੈਸ਼ਰ, ਅਤੇ ਸੋਜ ਦੀ ਸਮੱਸਿਆਵਾਂ ਹੋ ਸਕਦੀ ਹੈ।
 

ਨੀਂਦ ਦੀ ਘਾਟ ਹਾਈ ਬਲੱਡ ਪ੍ਰੈਸ਼ਰ, ਅਸਧਾਰਨ ਦਿਮਾਗੀ ਪ੍ਰਣਾਲੀ ਦੀਆਂ ਗਤੀਵਿਧੀਆਂ ਅਤੇ ਦਿਲ ਦੀ ਧੜਕਣ ਵਧਾਉਣ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਸੌਣ ਨਾਲ ਵੀ ਇਹ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਅਸੀਂ ਸੌਂਦੇ ਹਾਂ, ਸਾਡਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਪਰ ਲੋੜੀਂਦੀ ਨੀਂਦ ਨਾ ਲੈਣ ਉੱਤੇ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ ਰਹਿੰਦੀ ਹੈ।
 

ਜ਼ਿਆਦਾ ਕੰਮ ਕਰਨ ਦੇ ਬੋਝ ਨਾਲ ਦਿਲ ਉੱਤੇ ਦਬਾਅ ਪੈਂਦਾ ਹੈ, ਜੋ ਸਿਹਤ ਲਈ ਨੁਕਸਾਨਦੇਹ ਹੈ। ਅਜਿਹੀਆਂ ਸਥਿਤੀਆਂ ਅਕਸਰ ਦਿਲ ਦੀ ਬਿਮਾਰੀ ਦਾ ਕਾਰਨ ਬਣਦੀਆਂ ਹਨ। ਜੇ ਨੀਂਦ ਸਧਾਰਨ ਹੈ, ਬਲੱਡ ਪ੍ਰੈਸ਼ਰ ਦਾ ਪੱਧਰ ਵੀ ਆਮ ਹੋਵੇਗਾ।
 

ਇੱਕ ਦਿਨ ਵਿੱਚ ਇੱਕ ਵਿਅਕਤੀ ਨੂੰ ਕਿੰਨਾ ਸੌਣਾ ਚਾਹੀਦਾ ਹੈ? ਇਸ ਪ੍ਰਸ਼ਨ ਦਾ ਉੱਤਰ ਵਿਅਕਤੀ ਤੋਂ ਵੱਖਰੇ ਹੋ ਸਕਦੇ ਹਨ। ਪਰ ਆਮ ਤੌਰ 'ਤੇ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਪ੍ਰਤੀ ਦਿਨ ਸੱਤ ਤੋਂ ਅੱਠ ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਜੋ ਲੋਕ ਦਿਨ ਵਿੱਚ ਪੰਜ ਘੰਟੇ ਤੋਂ ਘੱਟ ਸੌਂਦੇ ਹਨ ਉਨ੍ਹਾਂ ਨੂੰ ਨਾੜੀਆਂ ਨਾਲ ਸਬੰਧਤ ਦਿਲ ਦੀ ਬਿਮਾਰੀ ਦਾ 40 ਪ੍ਰਤੀਸ਼ਤ ਵੱਧ ਜੋਖਮ ਜ਼ਿਆਦਾ ਹੁੰਦਾ ਹੈ।
ਦਰਅਸਲ, ਨੀਂਦ ਦੀ ਘਾਟ ਕੋਰੋਨਰੀ ਨਾੜੀਆਂ ਨੂੰ ਪ੍ਰਭਾਵਤ ਕਰਦੀ ਹੈ, ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੀ ਹੈ। ਨਾਕਾਫ਼ੀ ਨੀਂਦ ਚਿੜਚਿੜੇਪਨ  ਅਤੇ ਇਕਾਗਰਤਾ ਵਿੱਚ ਅੜਿੱਕਾ ਬਣਦੀ ਹੈ ਅਤੇ ਦਿਨ ਭਰ ਥਕਾਵਟ ਦਾ ਕਾਰਨ ਬਣਦੀ ਹੈ।

 

ਚੰਗੀ ਸਿਹਤ ਬਣਾਈ ਰੱਖਣ ਲਈ ਨੀਂਦ ਨੂੰ ਮਹੱਤਵਪੂਰਣ ਦੱਸਿਆ ਹੈ। ਵਿਗਿਆਨਕ ਸਬੂਤ ਦਰਸਾਉਂਦੇ ਹਨ ਕਿ ਨੀਂਦ ਦੀ ਘਾਟ ਰੋਗਾਂ ਦੇ ਜੋਖਮ ਨੂੰ ਕਿਵੇਂ ਵਧਾਉਂਦੀ ਹੈ।
 

ਨੀਂਦ ਨੂੰ ਸੁਧਾਰਨ ਦੇ ਤਰੀਕੇ

- ਆਪਣਾ ਭਾਰ ਸੰਤੁਲਿਤ ਰੱਖੋ।
- ਨਿਯਮਿਤ ਤੌਰ 'ਤੇ ਕਸਰਤ ਕਰੋ.
- ਰਾਤ ਨੂੰ ਇਕ ਗਲਾਸ ਗਰਮ ਦੁੱਧ ਪੀਓ (ਕਰੀਮ ਰਹਿਤ)
- ਰਾਤ ਨੂੰ ਮਸਾਲੇਦਾਰ ਅਤੇ ਤੇਲਯੁਕਤ ਭੋਜਨ ਤੋਂ ਪਰਹੇਜ਼ ਕਰੋ।
-ਰਾਤ ਨੂੰ ਕਾਫੀ ਅਤੇ ਚਾਹ ਲੈਣ ਤੋਂ ਪਰਹੇਜ਼ ਕਰੋ।
-ਕੈਲਸੀਅਮ ਸਪਲੀਮੈਂਟ ਲਓ।

 

ਢੁਕਵੇਂ ਵਾਤਾਵਰਣ ਵਿਚ ਸੌਂ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਾਲਾ ਰੁਟੀਨ ਅਪਣਾਓ। ਜਿਵੇਂ ਕਿ ਪੜ੍ਹਨਾ, ਕੈਮੋਮਾਈਲ ਚਾਹ ਪੀਣਾ, ਨਹਾਉਣਾ ਜਾਂ ਸੁਰੀਲੇ ਸੰਗੀਤ ਨੂੰ ਸੁਣਨਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taking sound sleep can keep your heart healthy here are some important tips for the people suffering from insomnia