ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਰੀਅਲ ਤੇਲ ਵਰਤਣ ਨਾਲ ਘੱਟਦਾ ਹੈ ਭਾਰ, ਜਾਣੋ ਅਣਗਿਣਤ ਲਾਭ

ਨਾਰੀਅਲ ਤੇਲ ਦੀ ਵਰਤੋਂ ਕਰਨ ਦੇ ਕਈ ਲਾਭ ਹਨ। ਕਈ ਗੁਣਾਂ ਨਾਲ ਭਰਿਆ ਇਹ ਤੇਲ ਸਿਹਤ ਲਈ ਕਾਫੀ ਲਾਭਦਾਇਕ ਹੈ। ਆਯੁਰਵੇਦ ਮੁਤਾਬਕ ਨਾਰੀਅਲ ਤੇਲ ਚਮੜੀ ਲਈ ਕੁਦਰਤੀ ਨਮੀ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਨਾਰੀਅਲ ਤੇਲ ਚਮੜੀ ਲਈ ਕੁਦਰਤੀ ਨਮੀ ਦਾ ਕੰਮ ਕਰਦਾ ਹੈ।

 

ਇਹ ਮਰ ਚੁੱਕੀ ਚਮੜੀ ਨੂੰ ਹਟਾ ਕੇ ਰੰਗ ਨਿਖਾਰਦਾ ਹੈ ਕਿਉਂਕਿ ਇਸਦਾ ਕੋਈ ਨੁਕਸਾਨ ਨਹੀਂ ਹੈ। ਇਸੇ ਕਾਰਨ ਇਸਦੀ ਵਰਤੋਂ ਚਮੜੀ ਰੋਗ, ਡਮੇਟੋਰਇਟਿਸ, ਐਕਜ਼ਿਮਾ ਅਤੇ ਚਮੜੀ ਬਰਨ ਚ ਕੀਤਾ ਜਾ ਸਕਦਾ ਹੈ। ਨਾਰਿਅਲ ਤੇਲ ਸਟਰੈਚ ਮਾਰਕਸ ਹਟਾਉਣ ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹੋਂਟਾਂ ਨੂੰ ਫਟਣ ਤੋਂ ਬਚਾਉਣ ਲਈ ਵੀ ਇਸ ਨੂੰ ਰੋਜ਼ਾਨਾ ਤੌਰ ਤੇ ਹੋਂਟਾਂ ’ਤੇ ਲਗਾਇਆ ਜਾਂਦਾ ਹੈ।

 

ਨਾਰੀਅਲ ਤੇਲ ਵਾਲਾਂ ਨੂੰ ਸੰਘਣਾ, ਲੰਬਾ ਅਤੇ ਚਮਕਦਾਰ ਬਣਾਉਣ ਚ ਕਾਫੀ ਮਦਦਗਾਰ ਹੁੰਦਾ ਹੈ। ਸਿਰ ਦੀ ਮਸਾਜ ਸਿਰਫ 5 ਮਿੰਟ ਨਾਰੀਅਲ ਤੇਲ ਨਾਲ ਕਰਨ ’ਤੇ ਖੂਨ ਦੇ ਵਹਾਅ ਚ ਵਾਧਾ ਹੁੰਦਾ ਹੈ ਬਲਕਿ ਗੁਆ ਚੁਕੇ ਪੋਸ਼ਕ ਤੱਤਾਂ ਦੀ ਵੀ ਪ੍ਰਾਪਤੀ ਕਰਦਾ ਹੈ। ਰੋਜ਼ਾਨਾ ਤੌਰ ਤੇ ਨਾਰੀਅਲ ਤੇਲ ਨਾਲ ਮਸਾਜ ਕਰਨ ਨਾਲ ਵਾਲਾਂ ਚ ਸਿਕਰੀ (ਡੈਂਡਰਫ਼) ਨਹੀਂ ਹੁੰਦਾ ਹੈ।

 

ਨਾਰੀਅਲ ਤੇਲ ਨੂੰ ਮੁੰਹ ਚ ਲਗਭਗ 20 ਮਿੰਟ ਤਕ ਰੱਖਣ ਬਾਅਦ ਧੂੱਕਣ ਨਾਲ ਮੁੰਹ ਦੇ ਕੀਟਾਊ ਅਤੇ ਮਸੂੜਿਆਂ ਦੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਸਿਹਤਮੰਦ ਮਸੂੜਿਆਂ ਲਈ ਹਫਤੇ ਚ ਘੱਟੋ ਘੱਟ 3 ਵਾਰ ਅਜਿਹਾ ਕਰੋ।

 

ਆਯੁਰਵੇਦ ਚ ਪਿੱਤ ਵਧਦ ਦੇ ਕਾਰਨ ਨਾਰੀਅਲ ਤੇਲ ਦੀ ਵਰਤੋਂ ਗਠੀਆ, ਜੋੜਾਂ ਦੇ ਦਰਦ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ। ਇਹ ਹੱਡੀਆਂ ਚ ਕੈਲਸ਼ੀਅਮ ਅਤੇ ਮੈਗਨੀਸ਼ਿਅਮ ਵਧਾਉਣ ਦੀ ਸਮਰਥਾ ਚ ਸੁਧਾਰ ਕਰਦਾ ਹੈ।

 

ਨਾਰੀਅਲ ਤੇਲ ਨਾਲ ਸਰੀਰਕ ਭਾਰ ਘਟਾਇਆ ਜਾ ਸਕਦਾ ਹੈ। ਤਾਜ਼ੇ ਨਾਰੀਅਲ ਤੋਂ ਕੱਢੇ ਗਏ ਤੇਲ ਚ ਹੋਰਨਾਂ ਨਾਰੀਅਲ ਤੇਲਾਂ ਦੇ ਮੁਕਾਬਲੇ ਜ਼ਿਆਦਾ ਮੱਧਮ ਚੈਨ ਫੈਟੀ ਤੇਜ਼ਾਬ (70-85 ਫੀਸਦ) ਹੁੰਦਾ ਹੈ। ਮੱਧਮ ਚੈਨ ਫੈਟੀ ਤੇਜ਼ਾਬ ਅਸਾਨੀ ਨਾਲ ਕੰਮ ਕਰਦਾ ਹੈ ਅਤੇ ਏਡੀਪੋਜ ਤੱਤ ਉਸ ਚ ਸ਼ਾਮਲ ਨਹੀਂ ਹੁੰਦੇ ਹਨ। ਇਸ ਤਰ੍ਹਾਂ ਮੱਧਮ ਚੈਨ ਫੈਟੀ ਤੇਜ਼ਾਬ ਨਾਲ ਭਰਿਆ ਨਾਰੀਅਲ ਦਾ ਤੇਲ ਭਾਰ ਘਟਾਉਣ ਚ ਮਦਦਗਾਰ ਸਾਬਤ ਹੁੰਦਾ ਹੈ।

 

ਨਾਰੀਅਲ ਤੇਲ ਲਾਰਿਕ ਤੇਜ਼ਾਬ ਅਤੇ ਕੈਪ੍ਰਿਕ ਤੇਜ਼ਾਬ ਵਾਂਗ ਐਂਟੀਮਾਈਕ੍ਰੋਬਿਅਲ ਤੱਤ ਦਾ ਇਕ ਭਰਿਆ ਹੋਇਆ ਸ੍ਰੋਤ ਹੁੰਦਾ ਹੈ, ਜਿਹੜਾ ਐਂਟੀਫ਼ੰਗਸ ਅਤੇ ਜੀਵਾਣੂ-ਰੋਧੀ ਹੁੰਦੇ ਹਨ। ਖਾਣਾ ਪਕਾਉਣ ਚ ਨਾਰੀਅਲ ਤੇਲ ਜ਼ਿਆਦਾ ਚੰਗਾ ਰਹਿੰਦਾ ਹੈ। ਇਸਦਾ ਤੇਲ ਆਕਸੀਕਰਨ ਪ੍ਰਤੀ ਘੱਟ ਅਸੁਰੱਖਿਅਤ ਹੁੰਦਾ ਹੈ, ਜਿਹੜੇ ਇਸ ਨੂੰ ਖਾਣਾ ਪਕਾਉਣ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਬਣਾਉਣਾ ਹੈ ਤੇ ਮਨੁੱਖੀ ਸਰੀਰ ਨੂੰ ਵਧੇਰੇ ਲਾਭ ਹੁੰਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The use of coconut oil leads to weight loss know its benefits