ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤਮੰਦ ਰੱਖਣ ਤੋਂ ਇਲਾਵਾ ਕਮਾਲ ਦਾ ਲਾਭ ਦੇ ਸਕਦੇ ਨੇ ਇਹ ਪੰਜ ਤਰ੍ਹਾਂ ਦੇ ਤੇਲ

ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਾਨਸਿਕ ਸਿਹਤ ’ਤੇ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ। ਕਾਰਨ ਇਹ ਵੀ ਹੈ ਕਿ ਜੇ ਤੁਸੀਂ ਮਾਨਸਿਕ ਤੌਰ 'ਤੇ ਸਿਹਤਮੰਦ ਨਹੀਂ ਰਹਿੰਦੇ ਤਾਂ ਇਸਦਾ ਪੂਰਾ ਅਸਰ ਸਰੀਰਕ ਸਿਹਤ 'ਤੇ ਵੀ ਪਵੇਗਾ। ਰੋਜ਼ਾਨਾ ਜ਼ਿੰਦਗੀ ਤੋਂ ਤਣਾਅ ਅਤੇ ਚਿੰਤਾ ਦੂਰ ਕਰਨ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ।

 

ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਲਈ ਅਰੋਮਾਥੈਰੇਪੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅਰੋਮਾਥੈਰੇਪੀ ਅਸਲ ਵਿੱਚ ਪੁਰਾਣੇ ਸਮੇਂ ਦੀ ਹੈ, ਜਿਸ ਚ ਪੌਦਿਆਂ-ਦਰਖਤਾਂ ਤੋਂ ਮਿਲਣ ਵਾਲੇ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਦਿਆਂ ਦੀਆਂ ਜੜ੍ਹਾਂ, ਪੱਤਿਆਂ ਅਤੇ ਫੁੱਲਾਂ ਤੋਂ ਨਿਕਲਦੇ ਤੇਲਾਂ ਨੂੰ ਭਾਫ਼, ਨਹਾਉਣ, ਮਾਲਸ਼ ਕਰਨ ਅਤੇ ਚਿਹਰੇ ਦੇ ਫੇਸ਼ੀਅਲ ਲਈ ਵਰਤਿਆ ਜਾ ਸਕਦਾ ਹੈ। ਇਹ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਚ ਸਹਾਇਤਾ ਕਰਦੇ ਹਨ।

 

Www.myupchar.com ਦੇ ਡਾ ਆਯੁਸ਼ ਪਾਂਡੇ ਦਾ ਕਹਿਣਾ ਹੈ ਕਿ ਐਰੋਮਾਥੈਰੇਪੀ ਨੂੰ ਲਗਭਗ 5 ਹਜ਼ਾਰ ਸਾਲਾਂ ਤੋਂ ਇਲਾਜ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ। ਇਸ ਥੈਰੇਪੀ ਲਈ ਐਰੋਮੈਟਿਕ ਐਸੇਂਸ਼ੀਅਲ ਤੇਲ ਮਤਲਬ ਪੌਦਿਆਂ-ਦਰਖਤਾਂ ਤੋਂ ਨਿਕਲਿਆ ਕੁਦਰਤੀ ਤੇਲਾਂ ਵਜੋਂ ਵਰਤੇ ਜਾਂਦੇ ਹਨ। ਇਹ ਕੁਦਰਤੀ ਤੇਲਾਂ ਚ ਬੈਕਟੀਰੀਆ, ਐਂਟੀ ਇੰਫਲੈਮੇਟਰੀ ਤੇ ਐਨਜੈਜਿਕ ਪ੍ਰਭਾਵ ਹੁੰਦੇ ਹਨ।

 

ਹਰੇਕ ਤੇਲ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਤੇ ਵੱਖਰੇ ਤੌਰ ਤੇ ਵੱਖਰੇ ਪ੍ਰਭਾਵ ਪੈਦਾ ਕਰਦੇ ਹਨ।

 

ਲਵੈਂਡਰ ਦਾ ਤੇਲ

Www.myupchar.com ਦੇ ਡਾ. ਲਕਸ਼ਮੀਦੱਤ ਸ਼ੁਕਲਾ ਦਾ ਕਹਿਣਾ ਹੈ ਕਿ ਲਵੈਂਡਰ ਕਈ ਗੁਣਾਂ ਨਾਲ ਭਰਪੂਰ ਇੱਕ ਜੜੀ-ਬੂਟੀ ਹੈ। ਇਸ ਦੇ ਤੇਲ ਚ ਫੁੱਲਦਾਰ ਘਾਹ ਦੀ ਖੁਸ਼ਬੂ ਹੈ ਜੋ ਮਨ ਤੇ ਸਰੀਰ ਨੂੰ ਆਰਾਮ ਦਿੰਦੀ ਹੈ ਤੇ ਤਾਜ਼ਗੀ ਮਹਿਸੂਸ ਕਰਾਉਂਦੀ ਹੈ। ਇਸ ਦੀ ਵਰਤੋਂ ਚੰਗੀ ਨੀਂਦ ਲੈਣ, ਸਿਰ ਦਰਦ ਤੋਂ ਛੁਟਕਾਰਾ ਪਾਉਣ, ਚਿੰਤਾ ਘਟਾਉਣ ਅਤੇ ਪੈਨਿਕ ਅਟੈਕ ਚ ਮਦਦ ਕਰਦੀ ਹੈ। ਲਵੈਂਡਰ ਦਾ ਤੇਲ ਦਿਮਾਗੀ ਪ੍ਰਣਾਲੀ ਨੂੰ ਖੋਲ੍ਹਦਾ ਹੈ, ਜਿਸ ਨਾਲ ਚਿੰਤਾ ਘੱਟ ਹੁੰਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।

 

ਫ੍ਰੈਂਕਨੈਂਸ ਦਾ ਤੇਲ

ਇਹ ਖੁਸ਼ਬੂਦਾਰ ਤੇਲ ਅਗਰਬੱਤੀ ਤੇ ਇਤਰ ਚ ਵਰਤਿਆ ਜਾਂਦਾ ਹੈ, ਜਿਹੜਾ ਬਰਸੀਆ ਚ ਜੀਨਸ ਬੋਸਵੇਲੀਆ ਦੇ ਰੁੱਖਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਤੇਲ ਤਣਾਅ ਨੂੰ ਦੂਰ ਕਰਨ ਅਤੇ ਮਨ ਨੂੰ ਸ਼ਾਂਤ ਕਰਨ ਚ ਮਦਦਗਾਰ ਹੈ। ਇਹ ਤੇਲ ਡੂੰਘੀ ਸਾਹ ਲੈਣ ਵਿੱਚ ਅਤੇ ਆਰਾਮਦਾਇਕ ਮਹਿਸੂਸ ਕਰਨ ਚ ਮਦਦ ਕਰੇਗਾ। ਸਾਹ-ਨਲੀ ਨੂੰ ਖੋਲ੍ਹਣ ਦੇ ਨਾਲ ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ਚ ਵੀ ਮਦਦ ਕਰਦਾ ਹੈ ਤੇ ਇਸ ਨਾਲ ਵਿਅਕਤੀ ਸ਼ਾਂਤੀ ਮਹਿਸੂਸ ਕਰਦਾ ਹੈ।

 

ਸੰਤਰੇ ਦਾ ਤੇਲ

ਸੰਤਰੇ ਦੇ ਤੇਲ ਦੀ ਖੁਸ਼ਬੂ ਸਰੀਰ ਨੂੰ ਊਰਜਾ ਤੇ ਤਾਜ਼ਗੀ ਦਿੰਦੀ ਹੈ। ਇਹ ਫਲਾਂ ਦੇ ਛਿਲਕਿਆਂ ਤੋਂ ਕੱਢਿਆ ਜਾਂਦਾ ਹੈ। ਇਹ ਦਿਮਾਗ, ਚਮੜੀ, ਵਾਲਾਂ, ਦਿਲ ਅਤੇ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਅਤੇ ਮੂਡ ਨੂੰ ਚੰਗਾ ਬਣਾਉਣ ਲਈ ਰੋਜ਼ਾਨਾ ਵਰਤਣ ਲਈ ਇਹ ਇਕ ਸ਼ਾਨਦਾਰ ਤੇਲ ਹੈ। ਇਸ ਤੇਲ ਦੀ ਖੁਸ਼ਬੂ ਕਿਸੇ ਵੀ ਕਿਸਮ ਦੇ ਡਰ ਜਾਂ ਚਿੰਤਾ ਨਾਲ ਲੜਨ ਚ ਸਹਾਇਤਾ ਕਰ ਸਕਦੀ ਹੈ।

 

ਬਰਗਮੋਟ ਦਾ ਤੇਲ

ਇਹ ਤੇਲ ਆਤਮ-ਵਿਸ਼ਵਾਸ ਵਧਾਉਣ ਲਈ ਜਾਣਿਆ ਜਾਂਦਾ ਹੈ ਤੇ ਮੂਡ ਨੂੰ ਵਧਾਉਣ ਚ ਸਹਾਇਤਾ ਕਰਦਾ ਹੈ। ਇਸ ਦਾ ਇਕ ਸ਼ਾਂਤ ਪ੍ਰਭਾਵ ਹੈ ਜੋ ਤਾਜ਼ਗੀ ਅਤੇ ਅਨੰਦ ਦੀ ਭਾਵਨਾ ਨੂੰ ਉਤਸ਼ਾਹਤ ਕਰ ਸਕਦਾ ਹੈ। ਇਹ ਉਦਾਸੀ ਨਾਲ ਲੜਨ ਲਈ ਸਭ ਤੋਂ ਜ਼ਰੂਰੀ ਤੇਲਾਂ ਚੋਂ ਇੱਕ ਹੈ ਤੇ ਤਣਾਅ ਤੇ ਚਿੰਤਾ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।

 

ਗੁਲਾਬ ਦਾ ਤੇਲ

ਰੋਜ਼ਮੇਰੀ ਤੇਲ ਦੀ ਵਰਤੋਂ ਤਣਾਅ ਨੂੰ ਘਟਾਉਂਦਾ ਹੈ ਤੇ ਇਕਾਗਰਤਾ ਵਧਾਉਂਦਾ ਹੈ। ਇਸ ਤੇਲ ਚ ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਬੀ 6 ਚੰਗੀ ਮਾਤਰਾ ਚ ਪਾਏ ਜਾਂਦੇ ਹਨ। ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਭੂਰ ਹੁੰਦਾ ਹੈ ਜਿਹੜਾ ਕਿ ਸਰੀਰ ਅਤੇ ਦਿਮਾਗ ਨੂੰ ਲਾਭ ਪਹੁੰਚਾ ਸਕਦੇ ਹਨ।

 

ਵਧੇਰੇ ਜਾਣਕਾਰੀ ਲਈ ਇਥੇ ਕਲਿੱਕ ਕਰੋ

ਇਹ ਲੇਖ www.myUpchar.com ਦੁਆਰਾ ਲਿਖਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:these five Essential Oils that May Improve Mental Health