ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟਾਪੇ ਨੂੰ ਘੱਟ ਕਰਨ ਲਈ ਲਾਹੇਵੰਦ ਹਨ ਇਹ ਫਲ

ਮਨੁੱਖੀ ਸਰੀਰ ਅੰਦਰ ਮੋਟਾਪੇ ਨੂੰ ਘੱਟ ਕਰ ਲਈ ਇਹ ਫਲ ਲਾਹੇਵੰਦ ਸਾਬਤ ਹੋ ਸਕਦੇ ਹਨ। ਇਨ੍ਹਾਂ ਫਲਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਵਿਟਾਇਨ ਮਿਲ ਜਾਣਗੇ ਅਤੇ ਇਹ ਸਰੀਰ ਨੂੰ ਮੋਟਾਪੇ ਵੱਲ ਨਾ ਜਾਣ ਲਈ ਸਹਾਈ ਹਨ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ।

 

 

 

ਪਪੀਤਾ

ਪਪੀਤੇ ਵਿਚ ਕੈਲਸੀਅਮ, ਵਿਟਾਮਿਨ, ਆਇਰਨ, ਖਣਿਜ ਅਤੇ ਸਰੀਰ ਲਈ ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪਾਚਕ ਹੁੰਦੇ ਹਨ। ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦਗਾਰ ਹਨ। ਇਸ ਵਿਚ ਕੈਲੋਰੀ ਅਤੇ ਚਰਬੀ ਵੀ ਘੱਟ ਹੁੰਦੀ ਹੈ।

 

ਤਰਬੂਜ

ਤਰਬੂਜਾਂ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਤਰਬੂਜ ਨੂੰ ਖਾਣ ਨਾਲ ਤੁਹਾਡਾ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਵੀ ਨਹੀਂ ਵਧਦਾ। ਤਰਬੂਜ ਖਾਣਾ ਅਤੇ ਇਸ ਦਾ ਜੂਸ ਪੀਣਾ ਭਾਰ ਘਟਾਉਣ ਲਈ ਦੋਵੇਂ ਫਾਇਦੇਮੰਦ ਹਨ।

 

ਕੈਲਾ

ਇਕ ਕੇਲੇ ਵਿੱਚ 105 ਕੈਲੋਰੀ ਦੀ ਉਪਲਬੱਧਤਾ ਦੇ ਕਾਰਨ, ਇਹ ਤੁਰੰਤ ਐਨਰਜੀ ਲਈ ਸਭ ਤੋਂ ਸੂਟਏਬਲ ਫਲ ਹੈ। ਵਰਕਆਊਟ ਤੋਂ ਬਾਅਦ ਖਾਣ ਲਈ ਮਿਲਣ ਵਾਲੇ ਕਈ ਪੈਕੇਡ ਫੂਡ ਮੁਕਾਬਲੇ ਬਹੁਤ ਚੰਗਾ ਹੈ। ਅਤੇ ਇਹ ਤੁਹਾਡੀਆਂ ਮਾਸਪੇਸ਼ੀਆਂ ਦੇ ਕੜਵੱਲਾਂ ਨੂੰ ਠੀਕ ਕਰਨ, ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਵਿੱਚ ਰੱਖਣ ਅਤੇ ਐਸੀਡਿਟੀ ਤੋਂ ਬਚਾਅ ਵਿੱਚ ਸਹਾਇਤਾ ਕਰਦਾ ਹੈ।

 

ਸੰਤਰਾ

ਇਸ ਦਾ ਨਾ ਸਿਰਫ਼ ਸੁਆਦ ਹੀ ਚੰਗਾ ਹੁੰਦਾ ਹੈ ਬਲਕਿ ਸੰਤਰੇ ਦੇ 100 ਗ੍ਰਾਮ ਟੁਕੜਿਆਂ ਵਿੱਚ ਕਰੀਬ 47 ਕੈਲੋਰੀ ਹੁੰਦੀ ਹੈ। ਇਸ ਲਈ ਇਹ ਡਾਈਟਿੰਗ ਅਤੇ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੈ।

 

ਨਾਸ਼ਪਾਤੀ

ਨਾਸ਼ਪਤੀ ਵਿੱਚ ਲੋੜੀਂਦੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ। ਇਸ ਦੇ ਸੇਵਨ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਨਹੀਂ ਲੱਗਦੀ, ਇਸ ਲਈ ਇਹ ਭਾਰ ਘੱਟ ਕਰਨ ਵਿੱਚ ਲਾਭਕਾਰੀ ਹੁੰਦੀ ਹੈ।

 

ਅੰਬ

ਅੰਬ ਵਿੱਚ ਫਾਈਬਰ, ਮੈਗਨੀਸ਼ਿਅਮ, ਐਂਟੀਓਕਸੀਡੈਂਟ ਅਤੇ ਆਇਰਨ ਹੁੰਦਾ ਹੈ ਜੋ ਭੁੱਖ ਨੂੰ ਕੰਟੋਰਲ ਰੱਖਦਾ ਹੈ। ਜਿਹੇ ਵਿੱਚ ਤੁਹਾਡਾ ਭਾਰ ਵੀ ਕੰਟਰੋਲ ਰਹਿੰਦਾ ਹੈ।

 

 

ਸਟ੍ਰੋਬੇਰੀ

ਸਟ੍ਰੋਬੇਰੀ ਫੈਟ ਫ੍ਰੀ ਅਤੇ ਲੋਅ ਕੈਲੋਰੀ ਵਾਲੀ ਹੁੰਦੀ ਹੈ ਜਿਸ ਵਿੱਚ ਨਾ ਤਾਂ ਸ਼ੱਕਰ ਹੁੰਦੀ ਹੈ ਅਤੇ ਨਾ ਹੀ ਸੋਡੀਅਮ। ਰੋਜ਼ਾਨਾ ਡੇਢ ਕੱਪ ਸਟ੍ਰੋਬੇਰੀ ਖਾਣ ਨਾਲ ਤੁਹਾਨੂੰ ਬਾਹਰ ਦਾ ਕੋਈ ਸਨੈਕਸ ਖਾਣ ਦੀ ਜ਼ਰੂਰਤ ਨਹੀਂ ਪਏਗੀ ਜਿਸ ਨਾਲ ਭਾਰ ਕੰਟਰੋਲ ਵਿੱਚ ਰਹੇਗਾ।

 

ਅਨਾਰ

ਹਰ ਰੋਜ਼ ਇਕ ਲਾਲ ਅਨਾਰ ਖਾ ਕੇ ਤੁਸੀਂ ਨਾ ਸਿਰਫ ਭਾਰ ਘੱਟ ਕਰ ਸਕਦੇ ਹੋ ਬਲਕ‍ਿ ਇਹ ਸਰੀਰਕ ਕਮਜ਼ੋਰੀ ਨੂੰ ਵੀ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These fruits are useful for reducing obesity