ਅਗਲੀ ਕਹਾਣੀ

ਕੀ ਤੁਹਾਨੂੰ ਪਤਾ ਹੈ ? ਮੋਟੇ ਅਤੇ ਭਾਰੀ ਢਿੱਡ ਨਾਲ ਵੱਧ ਜਾਂਦਾ ਹੈ ਡਿਮੈਂਸ਼ੀਆ ਦਾ ਖਤਰਾ !

ਭਾਰੀ ਢਿੱਡ ਅਤੇ ਮੋਟੇ ਲੋਕਾਂ ਲਈ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜਿਸ ਭਾਰੀ ਢਿੱਡ ਨੁੰ ਆਪਣੀ ਸ਼ਾਨ ਮੰਨਦੇ ਹਨ, ਉਨ੍ਹਾਂ ਲੋਕਾਂ ਨੂੰ ਡਿਮੈਂਸ਼ੀਆ ਨਾਂ ਦੀ ਬਿਮਾਰੀ ਹੋਣ ਦਾ ਖਤਰਾ ਜਿ਼ਆਦਾ ਹੁੰਦਾ ਹੈ। ਇਸ ਖੋਜ ਵਿੱਚ ਇਹ ਪਾਇਆ ਗਿਆ ਕਿ 60 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਦੀ ਕਮਰ ਅਤੇ ਚਿੱਤੜਾਂ ਦਾ ਅਨੁਪਾਤ ਜਿਨ੍ਹਾਂ ਲੋਕਾਂ ਚ ਵੱਧ ਹੁੰਦਾ ਹੈ ਉਨ੍ਹਾਂ ਚ ਦਿਮਾਗ ਦੇ ਖਰਾਬ ਹੋਣ ਦਾ ਖਤਰ ਵਧੇਰੇ ਹੁੰਦਾ ਹੈ।

 

ਆਇਰਲੈਂਡ ਦੇ ਟ੍ਰਿਨੀਟੀ ਕਾਲਜ ਆਫ਼ ਡਬਲਿਨ ਚ ਹੋਏ ਇੱਕ ਸ਼ੋਧ ਚ ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਇਹ ਅਨੂਪਾਤ ਚਰਬੀ ਦਾ ਵਾਧੂ ਪੱਧਰ ਖੂਨ ਚ ਚੇਤਨਾ ਵਧਾਉਣ ਵਾਲੇ ਰਸਾਇਣਾਂ ਨੂੰ ਪੈਦਾ ਕਰਦਾ ਹੈ ਜੋ ਦਿਮਾਗ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। 

 

ਮਾਹਰਾਂ ਨੇ ਇਸ ਨਤੀੇਜੇ ਤੇ ਪੁੱਜਣ ਲਈ 5000 ਤੋਂ ਵੱਧ ਲੋਕਾਂ ਦੇ ਅੰਕੜੇ ਦਾ ਅਧਿਐਨ ਕੀਤਾ। ਇਸ ਸ਼ੋਧ ਨੂੰ ਡਿਮੈਂਸ਼ੀਆ ਲਈ ਕੀਤਾ ਗਿਆ ਹੁਣ ਤੱਕ ਦਾ ਸਭ ਵੱਡਾ ਸ਼ੋਧ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਟਾਪੇ ਨੂੰ ਘਟਾ ਲਿਆ ਜਾਵੇ ਤਾਂ ਇਸ ਬੀਮਾਰੀ ਤੇ ਕੁੱਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਸ ਨਾਲ 2020 ਤੱਕ ਦੁਨੀਆ ਚ 4.23 ਕਰੋੜ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਸ ਸਥਿਤੀ ਮੋਟਾਪੇ ਦੀ ਵਿਸ਼ਵ ਸਮੱਸਿਆ ਕਾਰਨ ਹੋਰ ਵੀ ਗੰਭੀਰ ਹੋ ਸਕਦੀ ਹੈ। ਇਹ ਸ਼ੋਧ ਬ੍ਰਿਟਿਸ਼ ਜਰਨਲ ਆਫ਼ ਨਿਊਟ੍ਰਿਸ਼ਨ ਚ ਛੱਪ ਚੁੱਕਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thick and heavy stomach increases Dementia risk