ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਚਆਈਵੀ ਬਿਮਾਰੀ ਲਈ ਨਵੀਂ ਦਵਾਈ ਦੀ ਖੋਜ

ਐਚਆਈਵੀ ਬਿਮਾਰੀ ਲਈ ਨਵੀਂ ਦਵਾਈ ਦੀ ਖੋਜ

ਐਚਆਈਵੀ ਨਾਲ ਲੜਨ ਲਈ ਇਕ ਨਵੀਂ ਦਵਾਈ ਦੀ ਖੋਜ ਹੋਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਨਵੀਂ ਦਵਾਈ ਨਾਲ ਇਸ ਬਿਮਾਰੀ ਦੇ ਫੈਲਣ `ਤੇ ਰੋਕ ਲੱਗੇਗੀ ਅਤੇ ਇਹ ਐਚਆਈਵੀ ਦੇ ਪੀੜਤ ਵਿਅਕਤੀ `ਚ ਰੋਗ ਨਾਲ ਲੜਨ ਦੀ ਸਮਰਥਾ ਵਧੇਗੀ।


ਯੇਲ ਯੂਨੀਵਰਸਿਟੀ ਮੁਤਾਬਕ ਇਹ ਦਵਾਈ ਪਹਿਲਾਂ ਤੋਂ ਚੱਲ ਰਹੇ ਇਲਾਜ `ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾ ਸਕਦੀ ਹੈ, ਜਿਨ੍ਹਾਂ ਦੇ ਇਲਾਜ ਦੇ ਸਾਰੇ ਵਿਕਲਪ ਖਤਮ ਹੋ ਚੁੱਕੇ ਹਨ। ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ `ਚ ਇਹ ਅਧਿਐਨ ਪ੍ਰਕਾਸ਼ਤ ਹੋਇਆ ਹੈ।


ਬਹੁਤੇ ਐਚਆਈਵੀ ਪੀੜਤਾਂ `ਚ ਦਵਾਈ ਵਿਸ਼ਾਣੂਆਂ ਨੂੰ ਖਤਮ ਕਰਨ `ਚ ਨਾਕਾਮ ਹੋ ਜਾਂਦੀ ਹੈ। ਇਸ ਨਾਲ ਬਿਮਾਰੀ ਦੀ ਸਥਿਤੀ ਹੋਰ ਵਿਗੜ ਜਾਂਦੀ ਹੈ।
ਖੋਜ `ਚ ਰੋਗੀਆਂ ਨੂੰ ਨਸ ਰਾਹੀਂ ਇਕ ਹਫਤੇ ਤੱਕ ਇਬਿਲਿਜੂਮਬ ਦੀ ਖੁਰਾਕ ਦਿੱਤੀ ਗਈ। ਇਸ ਸਮੇਂ ਦੇ ਬਾਅਦ ਉਨ੍ਹਾਂ ਨੂੰ ਇਬਿਲਿਜੂਮਬ ਨੂੰ ਅਗਲੇ ਛੇ ਮਹੀਨੇ ਤੱਕ ਜਨਰਲ ਇਲਾਜ ਦੀ ਪ੍ਰਕਿਰਿਆ ਦੇ ਨਾਲ ਦਿੱਤਾ ਗਿਆ।


ਖੋਜ ਟੀਮ ਨੇ ਦੇਖਿਆ ਕਿ ਇਬਿਲਿਜੂਮਬ ਨੂੰ ਇਕ ਹਫਤਾ ਲੈਣ ਦੇ ਬਾਅਦ 40 (83 ਫੀਸਦੀ) ਤੋਂ ਜਿ਼ਆਦਾ ਰੋਗੀਆਂ `ਚ ਬੁਖਾਰ ਦਾ ਪੱਧਰ ਘੱਟ ਹੋਇਆ। ਬੁਖਾਰ ਦੇ ਪੱਧਰ ਨਾਲ ਖੂਨ `ਚ ਐਚਆਈਵੀ ਦੀ ਮਾਤਰਾ ਦਾ ਪਤਾ ਚਲਦਾ ਹੈ। 25 ਹਫਤੇ ਦੇ ਬਾਅਦ ਕਰੀਬ ਅੱਧੇ ਰੋਗੀਆਂ `ਚ ਬੁਖਾਰ ਦਾ ਪੱਧਰ ਪਹਿਲਾਂ ਦੇ ਪੱਧਰ ਤੋਂ ਕਾਫੀ ਘੱਟ ਹੋ ਗਿਆ। ਸ਼ੁਰੂਆਤ `ਚ ਜਿਨ੍ਹਾਂ ਬੁਖਾਰ ਦੇਖਿਆ ਗਿਆ ਸੀ, ਉਸ ਨਾਲ ਕਾਫੀ ਘੱਟ ਹੋ ਗਿਆ। ਖੋਜ ਕਰਤਾਵਾਂ ਨੇ ਇਹ ਵੀ ਦੇਖਿਆ ਕਿ ਸੀਡੀ 4 ਟੀ ਕੋਸਿ਼ਕਾਵਾਂ `ਚ ਵੀ ਵਾਧਾ ਹੋਇਆ ਹੈ। ਇਨ੍ਹਾਂ ਕੋਸਿ਼ਕਾਵਾਂ ਦਾ ਵਧਣਾ ਰੋਗ ਪ੍ਰਤੀਰੋਧਕ ਸਮਰਥਾ ਦੇ ਵਧਣ ਵੱਲ ਇਸ਼ਾਰਾ ਕਰਦਾ ਹੈ।


ਐਚਆਈਵੀ ਦੇ ਇਲਾਜ ਲਈ ਮਨਜੂਰ ਪਹਿਲੀ ਮੋਨੋਕਲੋਨਲ ਐਂਟੀਬਾਡੀ ਦੇ ਤੌਰ `ਤੇ ਇਬਾਲਿਜੂਮਬ ਜਿਵੇਂ ਐਚਆਈਵੀ ਪੀੜਤਾਂ ਦੇ ਲਈ ਚੰਗਾਂ ਵਿਕਲਪ ਹੈ ਜਿਨ੍ਹਾਂ ਨੇ ਹੋਰ ਕਈ ਦਵਾਈਆਂ ਦੀ ਵਰਤੋਂ ਕੀਤੀ ਹੈ। ਇਬਾਲਿਜੂਮਬ ਦਾ ਹੋਰ ਦਵਾਈਆਂ ਨਾਲ ਕੋਈ ਨਕਾਰਾਤਮਕ ਅਸਰ ਨਹੀਂ ਹੁੰਦਾ। ਇਸ ਨੂੰ ਦੋ ਦੋ ਹਫਤਿਆਂ `ਚ ਇੰਜੈਕਸ਼ਨ ਨਾਲ ਲਿਆ ਜਾ ਸਕਦਾ ਹੈ। ਐਚਆਈਵੀ ਦਵਾਈਆਂ ਤੋਂ ਜਿ਼ਆਦਾ ਇਸਦੇ ਪ੍ਰਭਾਵ ਨੂੰ ਰੋਜ਼ਾਨਾ ਮੂੰਹ ਰਾਹੀਂ ਲਿਆ ਜਾ ਸਕਦਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This new HIV therapy could boost immunity levels in patients