ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੁਗਰ ਨੂੰ ਕੰਟਰੋਲ ਕਰਦੇ ਹਨ ਇਹ 5 ਖ਼ਾਸ ਘਰੇਲੂ ਨੁਕਤੇ

ਅੱਜ ਦੀ ਜੀਵਨ ਸ਼ੈਲੀ ਚ ਲੋਕਾਂ ਨੂੰ ਸ਼ੁਗਰ ਹੋਣਾ ਆਮ ਸਮੱਸਿਆ ਹੋ ਗਈ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਜਿਨ੍ਹਾ ਨੂੰ ਦਫ਼ਤਰ ਜਾਂ ਕਾਲਜ ਕਈ-ਕਈ ਘੰਟੇ ਲਗਾਤਾਰ ਬੈਠੇ ਰਹਿਣਾ ਪੈਂਦਾ ਹੈ ਅਤੇ ਦਿਨ ਚ ਘੱਟੋ ਘੱਟ ਕਸਰਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਇਹ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ।

 

ਸ਼ੁਗਰ ਨਾਲ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਵੀ ਵਧਣ ਲੱਗਦੀ ਹੈ ਪਰ ਜੇਕਰ ਰੋਜ਼ਾਨਾ ਜੀਵਨਸ਼ੈਲੀ ਅਤੇ ਸੰਤੁਲਿਤ ਖਾਣ-ਪੀਣ ਵਰਤਿਆ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਇੱਥੇ ਅਸੀਂ ਕੁਝ ਅਜਿਹੇ ਘਰੇਲੂ ਨੁਕਤਿਆਂ ਬਾਰੇ ਦੱਸ ਰਹੇ ਹਨ ਜਿਹੜੇ ਸ਼ੁਗਰ ਨੂੰ ਕੰਟਰੋਲ ਕਰਨ ਚ ਕਾਫੀ ਮਦਦਗਾਰ ਹਨ।

 


1- ਭਿੰਡੀ: 4 ਤੋਂ 5 ਭਿੰਡੀ ਇਕ ਕੱਚ ਦੇ ਭਾਂਡੇ ਚ ਪਾਣੀ ਚ ਕੱਟ ਕੇ ਰੱਖ ਦਿਓ। ਸਵੇਰ ਤਕ ਉਸ ਚ ਭਿੰਡੀ ਗਲ਼ ਜਾਵੇਗੀ। ਹੁਣ ਤੁਸੀਂ ਇਸ ਪਾਣੀ ਨੂੰ ਪੀ ਲਓ। ਇਸ ਪਾਣੀ ਨਾਲ ਸ਼ੁਗਰ ਦਾ ਪੱਧਰ ਕੰਟਰੋਲ ਹੋ ਜਾਂਦਾ ਹੈ।

 

2- ਨਿੰਮ: ਨਿੰਮ ਤੇ ਗਲੋਅ ਦੀ ਦਾਤਣ ਕਰੋ। ਦਾਤਣ ਕਰਦੇ ਸਮੇਂ ਜਿਹੜਾ ਪਾਣੀ ਮੁੰਹ ਚ ਆਵੇ, ਉਸ ਨੂੰ ਬਾਹਰ ਨਾ ਕੱਢੋ ਬਲਕਿ ਅੰਦਰ ਹੀ ਪੀ ਜਾਓ। ਇਸ ਨੂੰ ਵਿਧੀ ਨੂੰ ਰੋਜ਼ਾਨਾ ਕਰਨਾ ਸ਼ੁਰੂ ਕਰੋ। ਇਸ ਨਾਲ ਸ਼ੁਗਰ ਦਾ ਪੱਧਰ ਕੰਟਰੋਲ ਚ ਰਹਿੰਦਾ ਹੈ।

 

3- ਜਾਮਣ- ਜਾਮਣ ਇਕ ਅਜਿਹਾ ਦਰਖਤ ਹੈ ਜਿਸਦੇ ਪੱਤੇ, ਫੁੱਲ, ਫਲ, ਗੁੱਠਲੀਆਂ ਸਭ ਸ਼ੁਗਰ ਕੰਟਰੋਲ ਕਰਨ ਚ ਕਾਫੀ ਚੰਗੇ ਮੰਨੇ ਜਾਂਦੇ ਹਨ। ਜਾਮਣ ਦੇ ਬੀਜ ਤੁਸੀਂ ਸੁਖਾ ਕੇ ਕੁੱਟ ਲਓ। ਇਨ੍ਹਾਂ ਦਾ ਚੂਰਨ ਤੁਸੀਂ ਰੋਜ਼ਾਨਾ ਤੌਰ ਤੇ ਲਓ। ਕਾਫੀ ਲਾਭ ਮਿਲੇਗਾ। ਇਹ ਚੂਰਨ ਤੁਸੀਂ ਦਿਨ ਚ 2 ਵਾਰ ਲਓ ਤੇ ਫਿਰ ਦੇਖੋ ਲਾਭ।

 

4- ਐਲੋਵੇਰਾ- ਐਲੋਵੇਰਾ ਵੀ ਸ਼ੁਗਰ ਦੇ ਮਰੀਜ਼ ਲਈ ਕਾਫੀ ਚੰਗਾ ਸਰੋਤ ਹੈ। ਤੁਸੀਂ ਭਾਂਵੇਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਜਾਂ ਇਸ ਦਾ ਚੂਰਨ ਵੀ ਬਣਾ ਕੇ ਰੱਖ ਸਕਦੇ ਹੋ ਜਾਂ ਫਿਰ ਇਸ ਦਾ ਰਸ ਵੀ ਤੁਸੀਂ ਪੀ ਸਕਦੇ ਹੋ। ਇਹ ਸ਼ੁਗਰ ਕੰਟਰੋਲ ਕਰਨ ਚ ਰਾਮਬਾਣ ਇਲਾਜ ਹੈ।

 

5- ਪੁੰਗਰੀ ਹੋਈ ਕਣਕ: ਪੁੰਗਰੀ ਹੋਈ ਕਣਕ ਮਤਲਬ ਕਣਕ ਨੂੰ ਮਿੱਟੀ ਚ ਦੱਬ ਕੇ ਉਸ ਚੋਂ ਜਿਹੜਾ ਹਰਾ ਘਾਹ ਨਿਕਲਦਾ ਹੈ, ਉਸ ਨੂੰ ਪੁੰਗਰੀ ਹੋਈ ਕਣਕ ਕਿਹਾ ਜਾਂਦਾ ਹੈ। ਇਹ ਸ਼ੁਗਰ ਦੇ ਮਰੀਜ਼ਾਂ ਲਈ ਇਕ ਬੇਹਤਰੀਨ ਤੋਹਫਾ ਹੈ। ਇਸ ਨੂੰ ਵੀ ਤੁਸੀਂ ਆਪਣੇ ਖਾਣ-ਪੀਣ ਚ ਸ਼ਾਮਲ ਕਰੋ। 5 ਤੋਂ 7 ਦਿਨ ਦੀ ਪੁੰਗਰੀ ਹੋਈ ਕਣਕ ਦਾ ਜੂਸ ਕੱਢ ਕੇ ਜਾਂ ਇਸ ਤਰ੍ਹਾਂ ਹੀ ਖਾ ਕੇ ਖੂਨ ਚ ਖੰਡ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:use these 5 gharelu upay to prevent sugar