ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਮੀਆਂ ’ਚ ਤਰਬੂਜ ਰੱਖੇਗਾ ਤੁਹਾਡੀ ਸਿਹਤ ਦਾ ਖਾਸ ਖਿਆਲ

ਗਰਮੀਆਂ ਦੇ ਤਾਪ ਤੋਂ ਬਚਣ ਲਈ ਹਰੇਕ ਕੋਈ ਵੱਖੋ ਵੱਖਰਾ ਢੰਗ ਅਪਣਾ ਰਿਹਾ ਹੈ। ਇਸ ਕਾਰਨ ਜੂਸ਼, ਸ਼ੇਕ, ਆਈਸਕ੍ਰੀਮ, ਰਸੀਲੇ ਫਲਾਂ ਆਦਿ ਖਾ ਪੀ ਕੇ ਮੌਸਮ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਫਲਾਂ ਚ ਸਭ ਤੋਂ ਲਾਭਦਾਇਕ ਫਲ ਹੈ ਤਰਬੂਜ। ਇਸ ਫਲ ਦੇ ਲਾਭ ਨਹੀਂ ਜਾਣਦੇ ਹੋ ਤਾਂ ਅੱਜ ਜਾਣ ਲਓ।

 

ਤਰਬੂਜ ਚ 90 ਫੀਸਦ ਪਾਣੀ ਅਤੇ ਗਲੂਕੋਜ਼ ਹੁੰਦਾ ਹੈ। ਇਸ ਸਾਡੇ ਸਰੀਰ ਨੂੰ ਠੰਡਾ ਰਹਿਣ ਚ ਮਦਦ ਕਰਦਾ ਹੈ। ਇਸ ਵਿਚ ਵਿਟਾਮਿਨ, ਮਿਨਰਲ, ਫ਼ਾਈਬਰ ਵਰਗੇ ਪੋਸ਼ਕ ਤੱਤ, ਲਾਈਕੋਪੀਨ, ਫੈਲੋਲਿਕ, ਬੀਟਾ ਕੈਰੋਟੀਨ ਐਂਟੀਆਕਸੀਡੈਂਟ ਅਤੇ ਅਮੀਨੋ ਐਸਿਡ ਸਿਹਤ ਲਈ ਬੇਹਣ ਲਾਭਦਾਇਕ ਹੁੰਦਾ ਹੈ।

 

ਇਕ ਖੋਜ ਚ ਸਾਬਿਤ ਹੋਇਆ ਹੈ ਕਿ ਗਰਮੀਆਂ ਚ ਜੇਕਰ ਅਸੀਂ ਰੋਜ਼ਾਨਾ ਤਰਬੂਜ ਖਾਂਦੇ ਹਾਂ ਤਾਂ ਸਾਡੀ ਜੀਵਨਸ਼ੈਲੀ ਸਬੰਧੀ ਕਈ ਬੀਮਾਰੀਆਂ ਦਾ ਖਦਸ਼ਾ ਕਾਫੀ ਘੱਟ ਹੋ ਜਾਂਦਾ ਹੈ।

 

ਇਕ ਖੋਜ ਮੁਤਾਬਕ ਤਰਬੂਜ ਰੋਜ਼ਾਨਾ ਖਾਣ ਨਾਲ ਸਾਡੇ ਸਰੀਰ ਦਾ ਸਰਕੁਲੇਸ਼ਨ ਸਿਸਟਮ ਠੀਕ ਹੁੰਦਾ ਹੈ ਤੇ ਹਾਈਪਰਟੈਂਯਨ ਵਾਲੇ ਮਰੀਜ਼ ਨੂੰ ਰਾਹਤ ਮਿਲਦੀ ਹੈ। ਸਟੇਜ-1 ਮਰੀਜਾਂ ਦੀ ਹਾਈਪਰਟੈਂਸ਼ਨ ਰਿਵਰਸ ਹੋ ਜਾਂਦੀ ਹੈ।

 

ਲਾਈਕੋਪੀਨ ਦਾ ਚੰਗਾ ਸਰੋਤ ਹੋਣ ਕਾਰਨ ਤਰਬੂਜ ਨੂੰ ਰੋਜ਼ਾਨਾ ਖਾਣ ਨਾਲ ਦਿਲ ਦੀ ਬਲਾਕੇਜ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਦਿਲ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

 

ਤਰਬੂਜ ਚ ਮੌਜੂਦ ਵਿਟਾਮਿਨ ਸੀ ਅਤੇ ਲਾਈਕੋਪੀਨ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦਾ ਹੈ। ਨੈਸ਼ਨਲ ਕੈਂਸਰ ਇੰਸਟੀਟੀਊਟ ਨੇ ਖੋਜ ਚ ਸਾਬਤ ਕੀਤਾ ਹੈ ਕਿ ਲਾਈਕੋਪੀਨ ਪ੍ਰੋਸਟੇਟ ਕੈਂਸਰ ਦੀ ਰੋਕਥਾਮ ਚ ਮਦਦਗਾਰ ਹੈ।

 

ਤਰਬੂਜ ਕਿਡਨੀ ਨੂੰ ਸਿਹਤਮੰਦ ਬਣਾਉਂਦਾ ਹੈ। ਗਰਮੀਆਂ ਚ ਪਾਣੀ ਦੀ ਸਰੀਰ ਕਮੀ ਹੋਣ ਤੋਂ ਬਚਾਉਂਦਾ ਹੈ। ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਕਬਜ਼ ਨੂੰ ਦੂਰ ਕਰਦਾ ਹੈ। ਇਹ ਮਾਸਪੇਸ਼ੀਆਂ ਚ ਸੋਜਸ ਨੂੰ ਘਟਾਉਂਦਾ ਹੈ। ਪੈਰਾਂ ਦੇ ਸੌਂ ਜਾਣ ਵਾਲੀਆਂ ਕਈ ਮੁਸ਼ਲਕਾਂ ਨੂੰ ਠੀਕ ਕਰਦਾ ਹੈ।

 

ਇਸ ਤੋਂ ਇਲਾਵਾ ਤਰਬੂਜ ਚ ਮੌਜੂਦ ਵਿਟਾਮਿਨ ਏ ਅਤੇ ਪਾਣੀ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਨੂੰ ਖਾਣ ਨਾਲ ਮੋਟਾਪਾ ਨਹੀਂ ਵੱਧਦਾ। ਇਹ ਸਰੀਰ ਚ ਚਮੜੀ ਘਟਾਉਣ ਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਅੱਖਾਂ ਲਈ ਲੋੜੀਂਦਾ ਵਿਟਾਮਿਨ ਏ ਇਸ ਚ ਚੰਗੀ ਮਾਤਰਾ ਚ ਮਿਲਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Watermelon Keeping Your Health Safe Know Its Benefits