ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕੀ ਹੈ ਕੋਰੋਨਾ-ਵਾਇਰਸ?

ਇਹ ਨਵੀਂ ਕਿਸਮ ਦਾ ਮਾਰੂ ਤੇ ਜਾਨ-ਲੇਵਾ ਵਾਇਰਸ ਹੈ ਜਿਹੜਾ ਇਸ ਵੇਲੇ ਚੀਨ ਦੇ ਕੁੱਝ ਇਲਾਕਿਆਂ ਫੈਲਿਆ ਹੋਇਆ ਹੈਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ

 

 

 

ਮੁੱਖ ਲੱਛਣ:

 

ਤੇਜ਼ ਬੁਖ਼ਾਰ, ਜ਼ੁਕਾਮ, ਖੰਘ, ਸਾਹ ਲੈਣ ' ਤਕਲੀਫ਼

 

ਜ਼ਰੂਰੀ ਸਾਵਧਾਨੀਆਂ:

 

ਭੀੜ ਵਾਲੀ ਥਾਂ 'ਤੇ ਨਾ ਜਾਉ, ਵਿਸ਼ੇਸ਼ ਤੌਰ 'ਤੇ ਚੀਨ ਤੋਂ ਸਫ਼ਰ ਕਰ ਕੇ ਆਏ ਵਿਅਕਤੀ ਤੋਂ ਦੂਰ ਰਹੋ

ਹੱਥਾਂ ਨੂੰ ਅਕਸਰ ਧੋਵੋ, ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ

ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ

ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ

ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ

ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ

ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਦੁਆਰਾ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂ ਬਚੋ 

 

 

 

ਕੋਰੋਨਾ-ਵਾਇਰਸ: ਮੋਹਾਲੀ ਆਲਮੀ ਹਵਾਈ ਅੱਡੇ 'ਤੇ ਮੁਸਾਫ਼ਰਾਂ ਨੂੰ ਜਾਂਚ ਰਹੀ ਮੈਡੀਕਲ ਟੀਮ

 

ਜ਼ਿਲ੍ਹਾ ਮੋਹਾਲੀ ਸਿਹਤ ਵਿਭਾਗ ਵਲੋਂ ਲੋਕ ਹਿੱਤ ਚ ਜਾਰੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What is the Corona-Virus