ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4,000 ਰੁਪਏ ਮਹੀਨਾ ਜਮ੍ਹਾ ਕਰਨ ’ਤੇ ਮਿਲੇਗੀ 50,000 ਰੁਪਏ ਪੈਨਸ਼ਨ

ਰਿਟਾਇਰਮੈਂਟ ਮਗਰੋਂ ਘਰੇਲੂ ਖਰਚੇ ਅਤੇ ਜ਼ਿੰਦਗੀ ਨੂੰ ਸਹੀਬੱਧ ਢੰਗ ਨਾਲ ਚਲਾਉਣ ਲਈ ਫਿਕਰ ਸਾਰਿਆਂ ਨੂੰ ਹੀ ਹੁੰਦੀ ਹੈ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਜ਼ਿਆਦਾਤਰ ਸਾਰੀਆਂ ਪੈਨਸ਼ਨ ਸਕੀਮਾਂ ਚ ਨਿਵੇ਼ਸ ਕਰਦੇ ਹਨ। ਇਥੇ ਤੁਹਾਨੂੰ ਅਜਿਹੀ ਹੀ ਪੈਨਸ਼ਨ ਸਕੀਮ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨਾਲ ਤੁਸੀਂ ਆਪਣਾ ਭਵਿੱਖ ਸੁਰੱਖਿਤ ਕਰਨ ਦੇ ਨਾਲ ਹੀ ਜ਼ਿਆਦਾ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।

 

ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਸਕੀਮ ‘ਨੈਸ਼ਨਲ ਪੈਨਸ਼ਨ ਸਕੀਮ’ (NPS) ਚ 4000 ਰੁਪਏ ਮਹੀਨਾ ਨਿਵੇਸ਼ ਕਰਨ ਨਾਲ 50000 ਰੁਪਏ ਮਹੀਨਾ ਪੈਨਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਟੈਕਸ ਸਲਾਹਕਾਰ ਐਮ ਕੇਜੀ ਕੰਸਲਟੈਂਸੀ ਦੇ ਮੁਖੀ ਐਮ ਕੇ ਗਾਂਧੀ ਤੋਂ ਮਿਲੀ ਜਾਣਕਾਰੀ ਮੁਤਾਬਕ NPS ਚ ਘਟੋ ਘੱਟ ਉਮਰ ਚ ਜੁੜਨ ਨਾਲ ਜ਼ਿਆਦਾ ਲਾਭ ਮਿਲਦਾ ਹੈ।

 

NPS ਚ ਹਰੇਕ ਮਹੀਨੇ 4000 ਰੁਪਏ ਜਮ੍ਹਾ ਕਰਨ ਤੇ ਰਿਟਾਇਰਮੈਂਟ ਮਗਰੋਂ 48,628 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲ ਸਕਦੀ ਹੈ। ਜਦਕਿ ਸਾਲਾਨਾ 50000 ਰੁਪਏ ਜਮ੍ਹਾ ਕਰਨ ਤੇ ਰਿਟਾਇਰਮੈਂਟ ਮਗਰੋਂ 51000 ਰੁਪਏ ਮਹੀਨਾ ਪੈਨਸ਼ਨ ਮਿਲ ਸਕਦੀ ਹੈ।

 

ਕਿਵੇਂ ਮਿਲੇਗੀ 50000 ਰੁਪਏ ਮਹੀਨਾਵਾਰ ਪੈਨਸ਼ਨ

 

- ਜੇਕਰ ਤੁਸੀਂ NPS ਸਕੀਮ ਚ 25 ਸਾਲ ਦੀ ਉਮਰ ਨਾਲ ਜੁੜਦੇ ਹੋ ਤਾਂ 60 ਸਾਲ ਦੀ ਉਮਰ ਤੱਕ ਮਤਲਬ 35 ਸਾਲ ਤੱਕ ਤੁਹਾਨੂੰ ਹਰੇਕ ਮਹੀਨੇ 4000 ਰੁਪਏ ਸਕੀਮ ਤਹਿਤ ਜਮ੍ਹਾ ਕਰਨੇ ਹੋਣਗੇ।

- ਇਸ ਤਰ੍ਹਾਂ ਤੁਸੀਂ 35 ਸਾਲਾਂ ਚ ਲਗਭਗ 16 ਲੱਖ 80 ਹਜ਼ਾਰ ਰੁਪਏ ਨਿਵੇਸ਼ ਕਰੋਗੇ।

- ਨੈਸ਼ਨਲ ਪੈਨਸ਼ਨ ਸਿਸਟਮ ਚ ਕੁੱਲ ਨਿਵੇਸ਼ ਤੇ ਜੇਕਰ ਅੰਦਾਜਨ ਵਾਪਸੀ 8 ਫੀਸਦ ਮੰਨ ਲਿਆ ਜਾਵੇ ਤਾਂ ਕੁੱਲ ਖ਼ਜ਼ਾਨਾ 91.17 ਲੱਖ ਰੁਪਏ ਹੋ ਜਾਵੇਗਾ। ਇਸ ਚੋਂ 80 ਫ਼ੀਸਦ ਰਕਮ ਤੋਂ ਐਨਯੂਟੀ ਖਰੀਦਦੇ ਹੋ ਤਾਂ ਉਹ ਮੁੱਲ ਲਗਭਗ 73 ਲੱਖ ਰੁਪਏ ਹੋਵੇਗੀ।

- ਜੇਕਰ ਰਿਟਰਨ 8 ਫ਼ੀਸਦ ਹੋਵੇਗੀ ਤਾਂ 60 ਦੀ ਉਮਰ ਮਗਰੋਂ ਹਰੇਕ ਮਹੀਨੇ ਲਗਭਗ 49 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ।

- ਟੈਕਸ ਮਾਹਰ ਪ੍ਰੀਤੀ ਖੁਰਾਨਾ ਨੇ ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਦਸਿਆ ਕਿ NPS ਚ ਲਗਭਗ 8 ਤੋਂ 12 ਫ਼ੀਸਦ ਤੱਕ ਰਿਟਰਨ ਮਿਲ ਜਾਂਦੀ ਹੈ।

 

ਕੌਣ ਲੈ ਸਕਦਾ ਹੈ NPS ਦਾ ਲਾਭ

 

‘ਨੈਸ਼ਨਲ ਪੈਨਸ਼ਨ ਸਕੀਮ’ ਚ 18 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਦਾ ਕੋਈ ਵੀ ਤਨਖਾਹਦਾਰ ਜੁੜ ਸਕਦਾ ਹੈ।

 

ਇਹ ਹਨ ‘ਨੈਸ਼ਨਲ ਪੈਨਸ਼ਨ ਸਕੀਮ’ ਦੇ ਫ਼ੰਡ ਮੈਨੇਜਰ

 

‘ਨੈਸ਼ਨਲ ਪੈਨਸ਼ਨ ਸਕੀਮ’ ਚ ਜਮ੍ਹਾ ਕੀਤੇ ਗਏ ਪੈਸਿਆਂ ਨੂੰ ਨਿਵੇਸ਼ ਦਾ ਜ਼ਿੰਮਾ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (PFRDA) ਦੇ ਰਜਿਸਟਰਡ ਨੂੰ ਦਿੱਤੀ ਗਈ ਹੈ। ਹਾਲੇ 8 ਫ਼ੰਡ ਮੈਨੇਜਰ ਇਸ ਯੋਜਨਾ ਨਾਲ ਜੁੜੇ ਹਨ ਜਿਹੜੇ ਪੈਸਿਆਂ ਨੂੰ ਇਕੁਵਟੀ, ਸਰਕਾਰੀ ਸੁਰੱਖਿਆ ਅਤੇ ਗੈਰ ਸਰਕਾਰੀ ਸੁਰੱਖਿਆ ਵਰਗੀਆਂ ਯੋਜਨਾਵਾਂ ਚ ਨਿਵੇਸ਼ ਕਰਦੇ ਹਨ।

 

‘ਨੈਸ਼ਨਲ ਪੈਨਸ਼ਨ ਸਕੀਮ’ ਲੈਣ ਵਾਲੇ ਇਨ੍ਹਾਂ ਚੋਂ ਚੁਣ ਸਕਦੇ ਹਨ ਜਾਂ ਬਦਲਾਅ ਵੀ ਕਰ ਸਕਦੇ ਹਨ। ਫ਼ੰਡ ਮੈਨੇਜਰ ਹੇਠਾਂ ਲਿਖੇ ਹਨ:

 

1 BIRLA ਸਨ ਲਾਈਫ਼ ਪੈਨਸ਼ਨ ਮੈਨੇਜਮੈਂਟ ਲਿਮਟਿਡ

2 SBI ਪੈਨਸ਼ਨ ਪ੍ਰਾਈਵੇਟ ਲਿਮਟਿਡ

3 HDFC ਪੈਨਸ਼ਨ ਮੈਨੇਜਮੈਂਟ ਕੰਪਨੀ ਲਿਮਟਿਡ

4 ICICI Prudential ਪੈਨਸ਼ਨ ਮੈਨੇਜਮੈਂਟ ਕੰਪਨੀ ਲਿਮਟਿਡ

5 KOTAK ਮਹਿੰਦਰਾ ਪੈਨਸ਼ਨ ਫ਼ੰਡ ਲਿਮਟਿਡ

6 LIC ਪੈਨਸ਼ਨ ਫ਼ੰਡ ਲਿਮਟਿਡ

7 RELIANCE ਕੈਪੀਟਲ ਪੈਨਸ਼ਨ ਲਿਮਟਿਡ

8 UTI ਰਿਟਾਇਰਮੈਂਟ ਸਲੂਸ਼ਨਜ਼ ਲਿਮਟਿਡ

 

ਇਸ ਵਿਧੀ ਰਾਹੀ ਖੁੱਲ੍ਹੇਗਾ ਖਾਤਾ

 

ਸਰਕਾਰ ਨੇ ‘ਨੈਸ਼ਨਲ ਪੈਨਸ਼ਨ ਸਕੀਮ’ ਲਈ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੂੰ ਪੁਆਂਇੰਟ ਆਫ਼ ਪ੍ਰੈਜ਼ੰਸ ਬਣਾਇਆ ਹੈ। ਤੁਸੀਂ ਕਿਸੇ ਵੀ ਨੇੜਲੀ ਬੈਂਕ ਬ੍ਰਾਂਚ ਚ ਜਾ ਕੇ ਖਾਤਾ ਖੁਲਵਾ ਸਕਦੇ ਹੋ। ਇਸ ਲਈ ਤੁਹਾਨੂੰ ਜਨਮ ਸਰਟੀਫ਼ਿਕੇਟ, 10ਵੀਂ ਦਾ ਸਰਟੀਫ਼ਿਕੇਟ, ਪਤੇ ਦਾ ਸਬੂਤ ਅਤੇ ਪਛਾਣ ਪੱਤਰ ਦੀ ਲੋੜ ਹੋਵੇਗੀ। ‘ਨੈਸ਼ਨਲ ਪੈਨਸ਼ਨ ਸਕੀਮ’ ਲਈ ਰਜਿਸਟ੍ਰੇਸ਼ਨ ਫ਼ਾਰਮ ਬੈਂਕ ਤੋਂ ਮਿਲ ਜਾਵੇਗਾ।

 

2 ਤਰ੍ਹਾਂ ਦੇ ਹਨ ਖਾਤੇ

 

‘ਨੈਸ਼ਨਲ ਪੈਨਸ਼ਨ ਸਕੀਮ’ ਦੇ ਤਹਿਤ 2 ਤਰ੍ਹਾਂ ਦੇ ਖ਼ਾਤੇ ਹਨ, ਟਿਅਰ 1 ਅਤੇ ਟਿਅਰ 2

 

ਟਿਅਰ 1 ਖਾਤਾ ਖੁਲਵਾਉਣਾ ਜ਼ਰੂਰੀ ਹੈ ਜਦਕਿ ਟਿਅਰ 2 ਖਾਤਾ ਕੋਈ ਵੀ ਟਿਅਰ 1 ਖੁਲਵਾਉਣ ਵਾਲਾ ਸ਼ੁਰੂ ਕਰ ਸਕਦਾ ਹੈ। ਖਾਸ ਗੱਲ ਇਹ ਹੈ ਕਿ ਟਿਅਰ 1 ਖਾਤੇ ਤੋਂ 60 ਸਾਲ ਦੀ ਉਮਰ ਤੋਂ ਪਹਿਲਾਂ ਪੂਰਾ ਫੰਡ ਨਹੀਂ ਕਢਾਇਆ ਜਾ ਸਕਦਾ ਹੈ ਜਦਕਿ ਟਿਅਰ 2 ਖਾਤੇ ਚ ਆਪਣੀ ਮਰਜ਼ੀ ਨਾਲ ਨਿਵੇਸ਼ ਕਰ ਸਕਦੇ ਹੋ ਤੇ ਫ਼ੰਡ ਕਢਾ ਸਕਦੇ ਹੋ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50000 monthly pension by investing Rs 4000 monthly in NPS