ਭਾਰਤ ਚ ਸਵੇਰ ਦੇ ਨਾਸ਼ਤੇ ਦੇ ਤੌਰ ਤੇ ਸਮੋਸਾ, ਪੋਹਾ ਪਹਿਲੀਂ ਪਸੰਦ ਬਣਿਆ ਹੋਇਆ।ਆਲੂ ਤੋਂ ਬਿਨਾਂ ਹਰ ਭਾਰਤੀ ਭੋਜਨ ਅਧੂਰਾ ਸਮਝਿਆ ਜਾਂਦਾ।
ਆਲੂ ਪੂਰੇ ਸਾਲ ਬਾਜ਼ਾਰ 'ਚ ਉਪਲਬਧ ਰਹਿੰਦਾ। ਸਰਵੇਖਣ ਅਨੁਸਾਰ ਜ਼ਿਆਦਾਤਰ ਭਾਰਤੀ ਰੋਜ਼ਾਨਾ ਆਲੂ ਖਾਉਂਦੇ ਹਨ।
ਫੂਡ ਟਾਕ ਇੰਡੀਆ ਨੇ ਨਵੀਂ ਦਿੱਲੀ, ਮੁੰਬਈ, ਬੰਗਲੌਰ, ਚੰਡੀਗੜ੍ਹ ਅਤੇ ਹੈਦਰਾਬਾਦ 'ਚ ਇੱਕ ਸਰਵੇ ਕੀਤਾ. ਜਿਸ 'ਚ ਪਇਆ ਗਿਆ ਕਿ ਭਾਰਤ 'ਚ ਆਲੂ ਖਾਣਾ ਕਿੰਨਾ ਪਸੰਦ ਹੈ. ਇਹ ਖੁਲਾਸਾ ਹੋਇਆ ਕਿ 65 ਫੀਸਦੀ ਲੋਕ ਆਲੂਆਂ ਨੂੰ ਖਾਣਾ ਪਸੰਦ ਕਰਦੇ ਹਨ। ਸਰਵੇਖਣ ਚ 15 ਤੋਂ 40 ਸਾਲ ਦੇ 51 ਪ੍ਰਤੀਸ਼ਤ ਲੋਕ ਅਜਿਹੇ ਪਾਏ ਗਏ ਜੋ ਰੋਜ਼ਾਨਾ ਆਲੂ ਖਾਂਦੇ ਹਨ। ਇਸ ਦੇ ਨਾਲ ਹੀ 73 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਨੂੰ ਭੂੰਨਿਆਂ ਹੋਇਆ ਆਲੂ ਖਾਣਾ ਪਸੰਦ ਕਰਦੇ ਹਨ।