ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਮਹੀਨਿਆਂ ’ਚ 76.48 ਲੱਖ ਲੋਕਾਂ ਨੂੰ ਮਿਲੀਆਂ ਨੌਕਰੀਆਂ: EPFO

ਸੰਗਠਿਤ ਖੇਤਰ ਚ ਸ਼ੁੱਧ ਤੌਰ ਤੇ ਜਨਵਰੀ ਮਹੀਨੇ ਚ ਕੁੱਲ 8.96 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੀਆ। ਇਹ 17 ਮਹੀਨਿਆਂ ਦਾ ਸਭ ਤੋਂ ਉਪਰਲਾ ਪੱਧਰ ਹੈ। ਈਪੀਐਫ਼ਓ ਦੇ ਕੰਪਨੀਆਂ ਚ ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ (ਪੇਅਰੋਲ) ਦੇ ਅੰਕੜਿਆਂ ਨਾਲ ਇਹ ਪਤਾ ਚਲਿਆ ਹੈ।

 

ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐਫ਼ਓ) ਅਪ੍ਰੈਲ, 2018 ਤੋਂ ਪੇਰੋਲ ਅੰਕੜਾ ਜਾਰੀ ਕਰ ਰਿਹਾ ਹੈ। ਇਸ ਵਿਚ ਸਤੰਬਰ 2017 ਦੇ ਅੰਕੜਿਆਂ ਨੂੰ ਲਿਆ ਗਿਆ ਸੀ।

 

ਜਨਵਰੀ ਮਹੀਨੇ ਚ ਜਿਹੜੇ ਨਵੇਂ ਰੁਜ਼ਗਾਰ ਜਿਊਂਦੇ ਹੋਏ ਉਹ ਇਕ ਸਾਲ ਪਹਿਲਾਂ ਇਸੇ ਸਾਲ ਦੀ ਤੁਲਨਾ ਚ 131 ਫ਼ੀਸਦ ਵੱਧ ਹਨ। ਪਿਛਲੇ ਸਾਲ ਜਨਵਰੀ ਚ ਈਪੀਐਫ਼ਓ ਧਾਰਕਾਂ ਦੀ ਗਿਣਤੀ 3.87 ਲੱਖ ਵਧੀ ਸੀ।

 

ਸਤੰਬਰ 2017 ਚ ਸ਼ੁੱਧ ਤੌਰ ਤੇ 2,75,609 ਰੋਜ਼ਗਾਰ ਜਿਊਂਦੇ ਹੋਏ ਸਨ। ਅੰਕੜਿਆਂ ਮੁਤਾਬਕ ਈਪੀਐਫ਼ਓ ਦੀ ਸਮਾਜਿਕ ਸੁਰਖਿਤ ਯੋਜਨਾਵਾਂ ਤੋਂ ਸਤੰਬਰ 2017 ਤੋਂ ਜਨਵਰੀ 2019 ਦੌਰਾਨ ਲਗਭਗ 76.48 ਲੱਖ ਨਵੇਂ ਲਾਭਪਾਤਰੀ ਜੁੜੇ। ਇਹ ਦੱਸਦਾ ਹੈ ਕਿ ਪਿਛਲੇ 17 ਮਹੀਨਿਆਂ ਚ ਸੰਗਠਿਤ ਖੇਤਰ ਚ ਕਈ ਰੋਜ਼ਗਾਰ ਜਿਊਂਦੇ ਹੋਏ ਹਨ।

 

ਈਪੀਐਫ਼ਓ ਨਾਲ ਜੁੜਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਜਨਵਰੀ 2019 ਚ 8,96,516 ਰਹੀ ਜਿਹੜੀ ਸਤੰਬਰ 2017 ਮਗਰੋਂ ਸਭ ਤੋਂ ਜ਼ਿਆਦਾ ਹੈ। ਇਸ ਵਿਚਾਲੇ ਕਮਰਚਾਰੀ ਪ੍ਰਾਈਵੇਟ ਫ਼ੰਡ ਸੰਗਠਨ ਨੇ ਦਸੰਬਰ 2018 ਦੇ ਅੰਕੜਿਆਂ ਨੂੰ ਸੋਧਿਆ ਹੈ।

 

ਸੋਧੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਸੰਬਰ ਚ 7.03 ਲੱਖ ਰੋਜ਼ਗਾਰ ਜਿਊਂਦੇ ਹੋਏ ਜਦਕਿ ਇਸ ਤੋਂ ਪਹਿਲਾਂ ਇਸਦੇ 7.16 ਲੱਖ ਰੋਜ਼ਗਾਰ ਜਿਊਂਦੇ ਹੋਣ ਦੀ ਗੱਲ ਕਹੀ ਗਈ ਸੀ।

 

ਈਪੀਐਫ਼ਓ ਨੇ ਸਤੰਬਰ 2017 ਤੋਂ ਦਸੰਬਰ 2018 ਦੀ ਮਿਆਦ ਦੌਰਾਨ ਸਮੂਹਿਕ ਆਧਾਰ ਤੇ ਰੋਜ਼ਗਾਰ ਦੇ ਅੰਕੜਿਆਂ ਨੂੰ ਵੀ ਸੋਧਿਆ ਗਿਆ ਹੈ। ਸੋਧੇ ਅੰਕੜਿਆਂ ਮੁਤਾਬਕ ਇਸ ਦੌਰਾਨ 67.52 ਲੱਖ ਰੋਜ਼ਗਾਰ ਜਿਊਂਦੇ ਹੋਏ ਜਦਕਿ ਇਸ ਤੋਂ ਪਹਿਲਾਂ ਇਸਦੇ 72.32 ਲੱਖ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

 

ਇਸ ਸਾਲ ਜਨਵਰੀ 2019 ਦੌਰਾਨ ਲੱਖ ਰੋਜ਼ਗਾਰ 22 ਤੋਂ 25 ਸਾਲ ਦੀ ਉਮਰ ਸਮੂਹ ਚ ਜਿਊਂਦੇ ਹੋਏ ਹਨ। ਉਸ ਤੋਂ ਬਾਅਦ 18 ਤੋਂ 21 ਸਾਲ ਦੀ ਉਮਰ ਸਮੂਹ ਚ 2.24 ਲੱਖ ਰੋਜ਼ਗਾਰ ਜਿਊਂਦੇ ਹੋਏ।

 

ਈਵੀਐਫ਼ਓ ਨੇ ਇਹ ਵੀ ਕਿਹਾ ਕਿ ਅੰਕੜੇ ਕੱਚੇ ਹਨ ਕਿਉਂਕਿ ਕਰਮਚਾਰੀਆਂ ਦਾ ਰਿਕਾਰਡ ਤਾਜ਼ਾ ਪ੍ਰਾਪਤ ਕਰਨਾ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਲੋੜ ਮੁਤਾਬਕ ਉਸਨੂੰ ਆਉਣ ਵਾਲੇ ਮਹੀਨਿਆਂ ਚ ਸੋਧਿਆ ਜਾਵੇਗਾ। ਇਸ ਅੰਦਾਜ਼ੇ ਚ ਉਹ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦਾ ਯੋਗਦਾਨ ਪੂਰੇ ਸਾਲ ਚ ਸ਼ਾਮਲ ਨਹੀਂ ਰਿਹਾ। ਲਾਭਪਾਤਰੀਆਂ ਦਾ ਅੰਕੜਾਂ ਆਧਾਰ ਨਾਲ ਜੁੜਿਆਂ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:76 48 lakh people got job in 17 months EPFO