ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਜਾਰੀ ਹੋਈ 113 ਕੋਰਸਾਂ ਦੀ ਸੂਚੀ

12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਅਗਲੇਰੇ ਕੋਰਸ ਦੀ ਚੋਣ ਕਰਨ ਸਬੰਧੀ ਸਲਾਹ ਦੀ ਸਖਤ ਲੋੜ ਨੂੰ ਦੇਖਦਿਆਂ CBSE ਨੇ ਸਟੇਮ ਅਤੇ ਨਾਨ–ਸਟੇਮ 113 ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਬ ਇਹ ਕਿ 12ਵੀਂ ਪਾਸ ਵਿਦਿਆਰਥੀ 113 ਤਰ੍ਹਾਂ ਦੇ ਕੋਰਸਾਂ ਨੂੰ ਇਸ ਸੂਚੀ ਦੁਆਰਾ ਸਮਝ ਕੇ ਆਪਣੇ ਪਸੰਦੀਦਾ ਕੋਰਸ ਦੀ ਚੋਣ ਕਰ ਸਕਦੇ ਹਨ।

 

ਸੀਬੀਐਸਈ ਦੀ ਚੇਅਰਪਰਸਨ ਅਨੀਤਾ ਕਰਵਾਲ ਨੇ ਆਪਣੇ ਬਿਆਨ ਚ ਕਿਹਾ ਕਿ ਬੋਰਡ ਨੇ ਵਿਦਿਆਰਥੀਆਂ ਲਈ ਕੋਰਸਾਂ ਦੀ ਸੂਚੀ ਤਿਆਰ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਵੱਖੋ ਵੱਖ ਕੋਰਸ, ਇੰਸਟੀਟਿਊਟ ਅਤੇ ਸੰਸਥਾਨਾਂ ਬਾਰੇ ਜਾਣਕਾਰੀ ਮਿਲ ਸਕੇ ਤਾਂ ਕਿ ਉਨ੍ਹਾਂ ਨੂੰ ਸਕੂਲ ਤੋਂ ਨਿਕਲਣ ਮਗਰੋਂ ਕਿਸੇ ਕਿਸਮ ਦੇ ਕੋਰਸ ਦੀ ਚੋਣ ਚ ਕੋਈ ਮੁ਼ਸ਼ਕਲ ਨਾ ਆਵੇ।

 

ਇਨ੍ਹਾਂ ਕੋਰਸਾਂ ਚ ਐਰੋਨਾਟਿਕਲ ਇੰਜੀਨਿਅਰਿੰਗ, ਰੋਬੋਟਿਕਸ, ਸਾਈਬਰ ਸਕਿਊਰਟੀ, ਫ਼ਾਰੈਸਟਰੀ, ਕਿਊਰੇਸ਼ਨ ਲਿਬਰਲ ਸਟਡੀਜ਼, ਐਸਟ੍ਰੋਨਾਮੀ, ਐਸਟ੍ਰੋਫ਼ਿਜ਼ੀਕਸ, ਫ਼ਲੋਰੀਕਲਚਰ/ਹਾਰਟੀਕਲਚਰ, ਫ਼ਿਸ਼ਰੀਜ਼, ਸਪੀਚ ਲੈਂਗਵੇਜ ਅਤੇ ਹਿਅਰਿੰਗ, ਕਾਸਟ ਐਂਡ ਵਰਕਸ ਅਕਾਊਂਟ, ਇੰਸਟਰੂਮੈਂਟੇਸਨ ਇੰਜੀਨਿਅਰਰਿੰਗ, ਫੂਡ ਟੈਕਨਾਲਜੀ ਆਦਿ ਸ਼ਾਮਲ ਹਨ ਜਿਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ CBSE ਨੇ ਆਪਣੇ ਵੈਬਸਾਈਟ cbse.nic.in ਤੇ ਜਨਤਕ ਸੂਚੀ ਪਾਈ ਹੈ।

 

ਅਨੀਤਾ ਕਰਵਾਲ ਨੇ ਕਿਹਾ ਕਿ ਇਹ ਸਭ ਕਰਨ ਦੇ ਪਿੱਛੇ ਦਾ ਮਕਸਦ ਵਿਦਿਆਰਥੀ ਚ ਲੋੜੀਂਦੀ ਇੱਛਾ ਪੈਦਾ ਕਰਨਾ ਹੈ। ਦੱਸ ਦੇਈਏ ਕਿ ਇਸ ਸੂਚੀ ਚ ਭਾਰਤ ਦੀ ਲਗਭਗ 900 ਯੂਨੀਵਰਸਿਟੀਆਂ ਅਤੇ 41 ਹਜ਼ਾਰ ਕਾਲਜਾਂ ਦੀ ਜਾਣਕਾਰੀ ਹੈ। ਇਸ ਵਿਚ ਲੋੜੀਂਦੀ ਯੋਗਤਾ ਅਤੇ ਵੱਖੋ ਵੱਖ ਕੋਰਸਾਂ ਦੀ ਸੂਚੀ ਵੀ ਸ਼ਾਮਲ ਹੈ।

 

https://cbse.nic.in

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After the 12th CBSE has suggested 113 career options