ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਦੂਜੀ ਵਾਰ ਹੋਇਆ HIV ਪੀੜਤ ਦਾ ਸਫ਼ਲ ਇਲਾਜ

ਲੰਡਨ ਦੇ ਡਾਕਟਰਾਂ ਨੇ ਏਡਜ਼ ਨਾਲ ਪੀੜਤ ਇਕ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕਰਲ ਚ ਸਫਲਤਾ ਪ੍ਰਾਪਤ ਕੀਤੀ ਹੈ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਐਚਆਈਵੀ ਪ੍ਰਤੀਰੋਧੀ ਸਮਰਥਾ ਰੱਖਣ ਵਾਲੇ ਵਿਅਕਤੀ ਦਾ ‘ਬੋਨ ਮੈਰੋ’ ਨਾਲ ਪੀੜਤ ਵਿਅਕਤੀ ਨੂੰ ਟਰਾਂਸਪਲਾਂਟ ਕਰਨ ਮਗਰੋਂ ਉਹ ਵਿਅਕਤੀ ਠੀਕ ਹੋ ਗਿਆ। ਡਾਕਟਰਾਂ ਨੇ ਇਸ ਵਿਅਕਤੀ ਨੂੰ ਏਡਜ਼ ਮੁਕਤ ਵਿਅਕਤੀ ਐਲਾਨ ਦਿੱਤਾ ਹੈ। ਏਡਜ਼ ਮਹਾਮਾਰੀ ਦੇ ਇਤਿਹਾਸ ਚ ਇਹ ਦੂਜੀ ਵਾਰ ਹੈ ਕਿ ਕੋਈ ਮਰੀਜ਼ ਇਸ ਜਾਨਲੇਵਾ ਵਾਇਰਸ ਤੋਂ ਠੀਕ ਹੋਇਆ ਹੈ।

 

‘ਲੰਡਨ ਪੇਸ਼ੇਂਟ’ ਵਜੋਂ ਮਸ਼ਹੂਰ ਇਸ ਮਰੀਜ਼ ਨੂੰ ਲਗਭਗ 3 ਸਾਲ ਪਹਿਲਾਂ ਐਚਆਈਵੀ ਪ੍ਰਤੀਰੋਧੀ ਸਟੇਮ ਸੈਲ ਦਿੱਤਾ ਗਿਆ ਸੀ। ਡਾਕਟਰਾਂ ਨੇ ਲਗਭਗ 19 ਮਹੀਨਿਆਂ ਪਹਿਲਾਂ ਇਸ ਵਿਅਕਤੀ ਨੂੰ ਦਿੱਤੀ ਜਾ ਰਹੀ ਐਂਟੀ–ਰੈਟ੍ਰੋਵਾਇਰਲ ਦਵਾਈਆਂ ਬੰਦ ਕਰ ਦਿੱਤੀਆਂ। ਇਸਦੇ ਬਾਅਦ ਮਰੀਜ਼ ਚ HIV ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦਿੱਤਾ ਹੈ।

 

HIV ਬਾਇਓਲਾਜਿਸਟ ਦੀ ਟੀਮ ਦੇ ਵਾਇਸ ਪ੍ਰਧਾਨ ਤੇ ਕੈਂਬ੍ਰਿਜ ਵਰਸਿਟੀ ਦੇ ਪ੍ਰੋ. ਰਵਿੰਦਰ ਗੁਪਤਾ ਨੇ ਦੱਸਿਆ ਕਿ ਮਰੀਜ਼ ਨੂੰ 2003 ਚ HIV ਪੀੜਤ ਹੋਣ ਦਾ ਪਤਾ ਲੱਗਿਆ ਸੀ। ਸਾਲ 2012 ਚ ਉਸ ਨੇ ਇਨਫ਼ੈਕਸ਼ਨ ਨੂੰ ਕੰਟਰੋਲ ਕਰਨ ਲਈ ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ। ਇਸਦੇ ਕੁੱਝ ਸਮੇਂ ਬਾਅਦ ਉਸ ਚ ਹਾਜਕਿੰਸ ਲਿਮਫ਼ੋਮਾ ਨਾਂ ਦਾ ਬਲੱਡ ਕੈਂਸਰ ਵਿਕਸਿਤ ਹੋ ਗਿਆ। ਸਾਲ 2016 ਚ ਉਸ ਨੂੰ ਹੈਮਾਟੋਪੋੲਟਿਕ ਨਾਂ ਦਾ ਸਟੇਮ ਸੈਲ ਦਿੱਤਾ ਗਿਆ। ਇਹ ਸੀਸੀਆਰ5 ਨਾਂ ਦੇ HIV ਪ੍ਰਤੀਰੋਧੀ ਜੀਨ ਵਾਲੇ ਵਿਅਕਤੀ ਤੋਂ ਲਿਆ ਗਿਆ ਸੀ।

 

ਡਾਕਟਰ ਗੁਪਤਾ ਨੇ ਦਸਿਆ ਕਿ ਬੋਨ ਮੈਰੋ ਟਰਾਂਸਪਲਾਂਟ ਮਗਰੋਂ ਲਗਭਗ 16 ਮਹੀਨੇ ਤੱਕ ਐਂਟੀ–ਰੈਟ੍ਰੋਵਾਇਰਲ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਮਰੀਜ਼ ਦੇ ਸਰੀਰ ਚ ਕੋਈ ਵੀ ਵਾਇਰਸ ਨਹੀਂ ਦਿਖਿਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਮਾਮਲਾ ਇਸ ਗੱਲ ਦਾ ਸਬੂਤ ਹੈ ਕਿ ਵਿਗਿਆਨੀ ਇਕ ਦਿਨ ਏਡਜ਼ ਦਾ ਪੂਰੀ ਦੁਨੀਆ ਤੋਂ ਸਫਾਇਆ ਕਰ ਸਕਣਗੇ।

 

ਕੀ ਹੈ ਸੀਸੀਆਰ5 ਜੀਨ:

ਸੀਸੀਆਰ5 ਨਾਂ ਦਾ ਜੀਨ ਦੁਨੀਆ ਦੀ ਆਬਾਦੀ ਦੇ ਸਿਰਫ 1 ਫੀਸਦ ਲੋਕਾਂ ਦੇ ਸਰੀਰ ਚ ਪਾਇਆ ਜਾਂਦਾ ਹੈ। ਇਹ ਜੀਨ HIV–1 ਵਾਇਰਸ ਨੂੰ ਪੂਰੀ ਤਰ੍ਹਾਂ ਮਰੀਜ਼ ਦੇ ਸਰੀਰ ਤੋਂ ਖ਼ਤਮ ਕਰ ਸਕਦਾ ਹੈ। ਕੈਂਸਰ ਦੀ ਤਰ੍ਹਾਂ ਕੀਮੋਥ੍ਰੈਪੀ HIV ਨੂੰ ਵਧਾਉਣ ਵਾਲੇ ਸੈਲ ਨੂੰ ਕਾਫੀ ਹੱਦ ਤੱਕ ਰੋਕ ਦਿੰਦਾ ਹੈ ਪਰ ਇਮੀਊਨ ਸੈਲ ਨੂੰ ਸੀਸੀਆਰ5 ਨਾਂ ਦਾ ਜੀਨ ਏਡਜ਼ ਮਰੀਜ਼ਾਂ ਦੀ ਜ਼ਿੰਦਗੀ ਚ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ।

 

ਸਭ ਤੋਂ ਪਹਿਲਾਂ 2007 ਚ ਬਰਲਿਨ ਮਰੀਜ਼ ਦਾ ਹੋਇਆ ਸੀ ਸਫ਼ਲ ਇਲਾਜ

 

‘ਲੰਡਨ ਪੇਸ਼ੇਟ’ (ਲੰਡਨ ਦਾ ਮਰੀਜ਼) ਕਿਹਾ ਜਾ ਰਿਹਾ ਹੈ। ਇਸ ਮਰੀਜ਼ ਦਾ ਮਾਮਲਾ ਵੀ HIV ਵਾਇਰਸ ਤੋਂ ਪੱਕੇ ਤੌਰ ਤੇ ਮੁਕਤੀ ਪਾ ਚੁੱਕੇ ਪਹਿਲੇ ਅਮਰੀਕੀ ਆਦਮੀ ਵਾਂਗ ਹੀ ਹੈ। ’ਬਰਲਿਨ ਪੇਸ਼ੇਟ’ ਵਜੋਂ ਮਸ਼ਹੂਰ ਟਿਮੋਸ਼ੀ ਬ੍ਰਾਊਨ ਨਾਂ ਦੇ ਇਸ ਵਿਅਕਤੀ ਦਾ ਇਲਾਜ ਵੀ ਇਸੇ ਤਰ੍ਹਾਂ ਸਾਲ 2007 ਚ ਕੀਤਾ ਗਿਆ ਸੀ। ਬ੍ਰਾਊਨ ਪਹਿਲਾਂ ਬਰਲਿਨ ਚ ਰਹਿ ਰਹੇ ਸਨ।  ਇਲਾਜ ਮਗਰੋਂ ਉਹ ਅਮਰੀਕਾ ਤੁਰ ਗਏ ਤੇ ਅੱਜ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Successful treatment of HIV sufferers for the second time in the world