ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਬਾੱਡੀ ਬਣਾਉਣ ਲਈ ਐਂਵੇਂ ਨਾ ਲਵੋ ਕੋਈ ਦਵਾਈ, ਇਹ ਨੇ ਨੁਕਸਾਨ…

ਸਾਵਧਾਨ! ਬਾੱਡੀ ਬਣਾਉਣ ਲਈ ਐਂਵੇਂ ਨਾ ਲਵੋ ਕੋਈ ਦਵਾਈ, ਇਹ ਨੇ ਨੁਕਸਾਨ…

ਬਾੱਡੀ ਬਣਾਉਣ ਲਈ ਇੱਕ ਨੌਜਵਾਨ ਨੇ ਬਾਜ਼ਾਰ ਤੋਂ ਇੱਕ ਪਾਊਡਰ ਵਰਗੀ ਦਵਾਈ ਲੈ ਲਈ। ਉਸ ਨੂੰ ਖਾਣ ਦੇ ਦੋ ਸਾਲਾਂ ਤੋਂ ਵੀ ਘੱਟ ਸਮੇਂ ਅੰਦਰ ਉਸ ਦੇ ਚੂਲ਼ੇ ਬਿਲਕੁਲ ਸੜ ਗਏ ਤੇ ਇਸ ਵੇਲੇ ਉਹ ਇਲਾਜ ਲਈ ਏਮਸ (AIIMS) ’ਚ ਭਰਤੀ ਹੈ।

 

 

32 ਸਾਲਾ ਇਸ ਪੀੜਤ ਨੌਜਵਾਨ ਦਾ ਨਾਂਅ ਨਹੀਂ ਦੱਸਿਆ ਗਿਆ। ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਰਿਹਾ ਹੈ। ਉਸ ਨੇ ਇਹ ਪਾਊਡਰ ਸਿਰਫ਼ ਛੇ ਮਹੀਨੇ ਖਾਧਾ ਸੀ ਤੇ ਉਸ ਦੇ ਨਤੀਜੇ ਵਜੋਂ ਹੀ ਉਸ ਨੂੰ ਹੁਣ ਦੋਵੇਂ ਚੂਲ਼ੇ ਬਦਲਵਾਉਣੇ ਪੈ ਰਹੇ ਹਨ।

 

 

ਡਾਕਟਰਾਂ ਮੁਤਾਬਕ ਉਸ ਨੂੰ ‘ਅਵੈਸਕੁਲਰ ਨੈਕਰੋਸਿਸ’ ਨਾਂਅ ਦਾ ਹੱਡੀਆਂ ਦਾ ਰੋਗ ਹੋ ਗਿਆ ਹੈ ਤੇ ਉਸ ਦੀਆਂ ਹੱਡੀਆਂ ਘਿਸਣ ਲੱਗ ਪਈਆਂ ਹਨ। ਉਸ ਨੂੰ ਇਸ ਬੀਮਾਰੀ ਦੀ ਸ਼ੁਰੂਆਤ ਮਾਮੂਲੀ ਦਰਦ ਤੋਂ ਹੋਈ ਸੀ; ਜੋ ਹੌਲੀ–ਹੌਲੀ ਵਧਦਾ ਚਲਾ ਗਿਆ।

 

 

ਇਹ ਨੌਜਵਾਨ ਦੇਸੀ ਇਲਾਜ ਕਰਵਾਉਂਦਾ ਰਿਹਾ ਪਰ ਕੋਈ ਫ਼ਰਕ ਨਾ ਪਿਆ। ਡਾਕਟਰਾਂ ਨੇ ਦੱਸਿਆ ਕਿ ਅਜੋਕੇ ਨੌਜਵਾਨ ਆਪਣੇ ਡੌਲ਼ੇ ਤੇ ਹੋਰ ਪੱਠੇ ਮਹਿਜ਼ ਦਿਖਾਵੇ ਲਈ ਮਜ਼ਬੂਤ ਵਿਖਾਉਣ ਵਾਸਤੇ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਵੀ ਲੈ ਰਹੇ ਹਨ, ਜੋ ਅਸਲ ’ਚ ਜਾਨਵਰਾਂ ਲਈ ਹੁੰਦੀਆਂ ਹਨ।

 

 

ਅਜਿਹੀਆਂ ਦਵਾਈਆਂ ਜਾਨਵਰਾਂ ਵਿੱਚ ਚਰਬੀ ਘਟਾਉਣ ਤੇ ਮਾਸ ਵਧਾਉਣ ਲਈ ਵਰਤੀਆਂ ਜਾਂਦੀਆਂ ਹਨ ਕਿ ਤਾਂ ਜੋ ਉਨ੍ਹਾਂ ਨੂੰ ਮਹਿੰਗੇ ਭਾਅ ਕਸਾਈਆਂ ਨੂੰ ਵੇਚਿਆ ਜਾ ਸਕੇ। ਇਹ ਦਵਾਈਆਂ ਬਹੁਤ ਸਾਰੇ ਦੇਸ਼ਾਂ ਵਿੱਚ ਬੈਨ (ਪਾਬੰਦੀਸ਼ੁਦਾ) ਹਨ।

 

 

ਏਮਸ ਦੇ ਡਾਕਟਰ ਅਰੁਣ ਪਾਂਡੇ ਨੇ ਦੱਸਿਆ ਕਿ ਇਸ ਨੌਜਵਾਨ ਨੇ ਸ਼ਾਇਦ ਕਿਸੇ ਸਟੀਰਾਇਡ ਯੁਕਤ ਦਵਾਈ ਦਾ ਪ੍ਰਯੋਗ ਕੀਤਾ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert Nothing should be taken to make body these are the demerits