ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple ਨੇ ਪੇਸ਼ ਕੀਤਾ ਆਪਣਾ ਸਸਤਾ iPhone SE 2 ਮੋਬਾਈਲ, ਖੂਬੀਆਂ ਤੇ ਕੀਮਤ

ਐਪਲ ਨੇ 15 ਅਪ੍ਰੈਲ 2020 ਨੂੰ ਆਪਣਾ ਘੱਟ ਕੀਮਤ ਵਾਲਾ ਆਈਫੋਨ ਐਸਈ 2 (iPhone SE 2) ਜਾਂ ਆਈਫੋਨ 9 ਨੂੰ ਲਾਂਚ ਕਰ ਦਿੱਤਾ ਹੈ ਇਹ ਕੰਪਨੀ ਦਾ ਦੂਜਾ ਸਸਤਾ ਮੋਬਾਈਲ ਫੋਨ ਹੈ। ਐਸਈ -2 ਜਿਸ ਦੀ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਹੋ ਰਹੀ ਸੀ, ਨੂੰ ਕੰਪਨੀ ਦੁਆਰਾ ਲਾਂਚ ਕਰ ਦਿੱਤਾ ਗਿਆ ਹੈ

 

ਇਸ ਤੋਂ ਪਹਿਲਾਂ ਸਾਲ 2016 ਵਿੱਚ ਕੰਪਨੀ ਨੇ ਆਈਫੋਨ ਐਸਈ ਨੂੰ ਲਾਂਚ ਕੀਤਾ ਸੀ। ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਐਪਲ ਆਈਫੋਨ ਐਸਈ 2 ਨੂੰ 31 ਮਾਰਚ ਨੂੰ ਲਾਂਚ ਕਰੇਗਾ, ਪਰ ਇਹ ਸੰਭਵ ਨਹੀਂ ਹੋ ਸਕਿਆ।

 

 
 
 
 
 
 
 
 
 

iPhone SE (2nd Gen) ਦੀ ਵਿਸ਼ੇਸ਼ਤਾ

 

ਆਈਫੋਨ ਐਸਈ (2nd Gen) ਬਲੈਕ, ਵ੍ਹਾਈਟ ਅਤੇ ਪ੍ਰੋਡਕਟ ਰੈਡ ਰੰਗ ਚ 64GB, 128GB ਅਤੇ 256GB ਮਾਡਲਾਂ ਵਿਚ ਮਿਲੇਗਾ।

 

ਡਿਸਪਲੇਅ - ਆਈਫੋਨ ਐਸਈ (2nd Gen)) ਵਿੱਚ 4.7 ਇੰਚ ਦੀ ਰੇਟਿਨਾ ਐਚਡੀ ਡਿਸਪਲੇ ਹੈ। ਇਸਦੇ ਨਾਲ ਹੀ ਇਸ ਵਿੱਚ 13 ਬਾਇਓਨਿਕ ਚਿੱਪ ਦਿੱਤੀ ਗਈ ਹੈ। ਇਹੀ ਚਿੱਪ ਆਈਫੋਨ 11 ਕੇਸ ਸੀਰੀਜ਼ ਵਿਚ ਵੀ ਦਿੱਤੀ ਗਈ ਹੈ

 

ਕੈਮਰਾ - ਆਈਫੋਨ ਐਸਈ (2nd Gen) ਦਾ 12 MP ਦਾ ਰਿਅਰ ਕੈਮਰਾ ਹੈ। ਕੈਮਰਾ f / 1.8 ਤਕਨਾਲੋਜੀ ਨਾਲ ਬਣਾਇਆ ਗਿਆ ਹੈ, ਜੋ ਰਾਤ ਨੂੰ ਤਸਵੀਰ ਨੂੰ ਬਿਹਤਰ ਬਣਾਉਂਦਾ ਹੈ। ਆਈਫੋਨ ਐਕਸਆਰ ਇਹੀ ਕੈਮਰਾ ਵਰਤਿਆ ਗਿਆ ਹੈ।

 

ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਹ 7 ਐਮ.ਪੀ. ਦਾ ਹੈ। ਇਸ ਚ 1080p HD ਗੁਣਵੱਤਾ ਵਾਲੀ ਵੀਡੀਓ ਰਿਕਾਰਡਿੰਗ ਹੁੰਦੀ ਹੈ। ਨਵੇਂ ਆਈਫੋਨ ਨਾਲ ਤੁਸੀਂ 4K ਵੀਡਿਓ ਰਿਕਾਰਡ ਕਰ ਸਕਦੇ ਹੋ

 

ਡਿਜ਼ਾਇਨ - ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਨਵਾਂ ਅਤੇ ਸਸਤਾ ਆਈਫੋਨ ਪੁਰਾਣੇ ਆਈਫੋਨ 8 ਵਰਗਾ ਲੱਗਦਾ ਹੈ। ਇਸ ਵਿਚ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਟੱਚ ਆਈਡੀ ਬਟਨ ਵੀ ਦਿੱਤਾ ਗਿਆ ਹੈ।

 

ਕੀਮਤ- ਭਾਰਤ ਵਿਚ ਇਸ ਦੀ ਕੀਮਤ 42500 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਐਪਲ ਦਾ ਸਭ ਤੋਂ ਸਸਤਾ ਆਈਫੋਨ ਹੈ। ਇਹ ਆਈਫੋਨ (ਐਕਸਆਰ) ਨਾਲੋਂ ਸਸਤਾ ਹੈ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple launches its cheapest iPhone SE 2 mobile and features and price