ਦੇਸ਼ ਭਰ ਤੋਂ ਲੱਖਾਂ ਸ਼ਰਧਾਲੂਆਂ ਨੇ ਤੇਲੰਗਾਨਾ ਵਿੱਚ ਬੁੱਧਵਾਰ ਨੂੰ ਦੱਖਣ ਦਾ ਕੁੰਭ ਮੰਨੇ ਜਾਣ ਵਾਲੇ ਚਾਰ ਰੋਜ਼ਾ ਸਮੱਕਾ ਸਰਲੱਮਾ ਜਤਾਰਾ ਦੋ ਸਾਲਾ ਮੇਲੇ ਵਿੱਚ ਹਿੱਲਾ ਲਇਆ।
ਸੂਤਰਾਂ ਅਨੁਸਾਰ ਜਤਾਰਾ ਵਿੱਚ ਹੋਣ ਵਾਲੇ ਏਸ਼ੀਆ ਦੇ ਇਸ ਸਭ ਤੋਂ ਵੱਡੇ ਕਬਾਇਲੀ ਮੇਲੇ ਵਿੱਚ ਮੱਧ ਪ੍ਰਦੇਸ਼, ਤਾਮਿਲਨਾਡੂ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤਕਰੀਬਨ ਇੱਕ ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।
ਜਤਾਰਾ ਵਿੱਚ ਸਮੱਕਾ ਅਤੇ ਸਰਲੱਮਾ ਤਿਉਹਾਰ ਦੌਰਾਨ ਆਦਿਵਾਸੀ ਪੁਜਾਰੀ ਵੱਖ ਵੱਖ ਰਸਮਾਂ ਅਦਾ ਕਰਨਗੇ ਜਦੋਂ ਕਿ ਸ਼ਰਧਾਲੂ ਦੇਵਤਿਆਂ ਨੂੰ ਫੁੱਲ, ਗੁੜ ਅਤੇ ਹੋਰ ਫਲ ਚੜਾਉਣਗੇ।
ਦੋ ਕਿਲੋਮੀਟਰ ਲੰਮੇ ਇਸ਼ਨਾਨ ਘਾਟ ਤੋਂ ਇਲਾਵਾ, ਅਧਿਕਾਰੀਆਂ ਨੇ ਜਤਾਰਾ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਗਿਣਤੀ ਵਿੱਚ ਟੂਟੀਆਂ ਮੁਹੱਈਆ ਕਰਵਾਈਆਂ ਹਨ ਅਤੇ ਖੁੱਲ੍ਹੇ ਵਿੱਚ ਜਾਣ ਤੋਂ ਬੱਚਣ ਲਈ ਲਗਭਗ 9000 ਅਸਥਾਈ ਪਖਾਨੇ ਬਣਾਏ ਹਨ। ਸ਼ਰਧਾਲੂਆਂ ਨੂੰ ਪੀਣ ਲਈ ਪਾਣੀ ਦੀ ਸਪਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ।