ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

New Year 2020 : ਨਵੇਂ ਸਾਲ ਦੇ ਜਸ਼ਨ ਲਈ ਪੂਰੀ ਦੁਨੀਆਂ 'ਚ ਮਸ਼ਹੂਰ ਹਨ ਇਹ ਥਾਵਾਂ

ਦੁਨੀਆ ਭਰ 'ਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਦੇਸ਼-ਵਿਦੇਸ਼ 'ਚ ਕਈ ਥਾਵਾਂ ਅਹਿਜੀਆਂ ਹਨ, ਜੋ ਖਾਸ ਤੌਰ 'ਤੇ ਨਿਊ ਈਅਰ ਪਾਰਟੀ ਦੇ ਜਸ਼ਨ ਲਈ ਮਸ਼ਹੂਰ ਹਨ। ਆਓ ਜਾਣਦੇ ਹਾਂ ਕਿ ਦੁਨੀਆ ਭਰ 'ਚ ਕਿਹੜੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਤੁਸੀ ਨਵੇਂ ਸਾਲ ਮੌਕੇ ਖਾਣ-ਪੀਣ ਅਤੇ ਸ਼ਾਨਦਾਰ ਪਾਰਟੀ ਦਾ ਨਜ਼ਾਰਾ ਲੈ ਸਕਦੇ ਹੋ।
 

 

ਟਾਈਮ ਸਕੁਆਇਰ - ਨਿਊਯਾਰਕ
ਅਮਰੀਕਾ 'ਚ ਨਵੇਂ ਸਾਲ ਦਾ ਜਸ਼ਨ ਸੱਭ ਤੋਂ ਸ਼ਾਹੀ ਅੰਦਾਜ 'ਚ ਨਿਊਯਾਰਕ ਸਥਿਤ ਟਾਈਮ ਸਕੁਆਇਰ 'ਚ ਮਨਾਇਆ ਜਾਂਦਾ ਹੈ। ਇੱਥੇ ਹਰ ਸਾਲ ਲੱਖਾਂ ਲੋਕ ਇਕੱਤਰ ਹੁੰਦੇ ਹਨ। ਇੱਥੇ ਇੱਕ ਗੇਂਦ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਹਰ ਸਾਲ ਚੱਲਣ ਵਾਲੀ ਇਸ ਪਰੰਪਰਾ ਤਹਿਤ ਹੋਣ ਵਾਲੇ ਸਮਾਗਮ ਨੂੰ ਲੱਖਾਂ ਲੋਕ ਟੀਵੀ 'ਤੇ ਵੇਖਦੇ ਹਨ। 113 ਸਾਲ ਪਹਿਲਾਂ ਇਹ ਪਰੰਪਰਾ ਸ਼ੁਰੂ ਹੋਈ ਸੀ। ਪਹਿਲੀ ਵਾਰ ਇਹ ਸੈਲੀਬ੍ਰੇਸ਼ਨ 1907 'ਚ ਹੋਇਆ ਸੀ। ਪਰੰਪਰਾ ਤਹਿਤ ਇੱਕ ਭਾਰੀ ਤੇ ਵੱਡੀ ਗੇਂਦ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਜਾਂਦਾ ਹੈ। ਗੇਂਦ ਦਾ ਵਜ਼ਨ ਲਗਭਗ 700 ਪਾਊਂਡ ਹੁੰਦਾ ਹੈ। ਲੋਹੇ ਅਤੇ ਲੱਕੜ ਨਾਲ ਬਣੀ ਇਸ ਗੇਂਦ ਨੂੰ ਸਜਾਉਣ ਲਈ 10 ਹਜ਼ਾਰ ਬੱਲਬ ਲਗਾਏ ਜਾਂਦੇ ਹਨ। ਨਵੇਂ ਸਾਲ ਦੀ ਪੁੱਠੀ ਗਿਣਤੀ ਸ਼ੁਰੂ ਹੁੰਦੇ ਹੀ ਇਹ ਗੇਂਦ ਉੱਪਰ ਤੋਂ ਹੇਠਾਂ ਵੱਲ ਆਉਂਦੀ ਹੈ। 12 ਵੱਜਦੇ ਹੀ ਇਹ ਮਿੱਥੀ ਥਾਂ 'ਤੇ ਪਹੁੰਚ ਜਾਂਦੀ ਹੈ।

 

 

ਐਫਿਲ ਟਾਵਰ - ਪੈਰਿਸ
ਨਿਊ ਈਅਰ ਸੈਲੀਬ੍ਰੇਸ਼ਨ ਦੀ ਗੱਲ ਹੋਵੇ ਅਤੇ ਪੈਰਿਸ ਦੇ ਐਫਿਲ ਟਾਵਰ ਦਾ ਨਾਂ ਨਾ ਆਵੇ, ਅਜਿਹਾ ਹੋ ਹੀ ਨਹੀਂ ਸਕਦਾ। ਫੈਸ਼ਨ ਲਈ ਮਸ਼ਹੂਰ ਫਰਾਂਸ ਨੂੰ ਮਨੋਰੰਜਨ ਦੇ ਨਜ਼ਰੀਏ ਤੋਂ ਨੰਬਰ-1 ਸ਼ਹਿਰ ਮੰਨਿਆ ਜਾਂਦਾ ਹੈ। ਇੱਥੇ ਨਿਊ ਈਅਰ ਸੈਲੀਬ੍ਰੇਸ਼ਨ ਰਾਤ ਭਰ ਚੱਲਦਾ ਹੈ। ਲਾਈਟ ਸ਼ੋਅ ਅਤੇ ਇੰਟਰਨੈਸ਼ਨਲ ਰੌਕ ਬੈਂਡਸ ਦੀ ਪੇਸ਼ਕਾਰੀ ਸੈਲੀਬ੍ਰੇਸ਼ਨ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀ ਹੈ। ਦੁਨੀਆ ਭਰ ਤੋਂ ਪ੍ਰੇਮੀ ਜੋੜੇ ਇਸ ਦਿਨ ਲਈ ਖਾਸ ਤੌਰ 'ਤੇ ਇੱਥੇ ਆਉਂਦੇ ਹਨ।

 


ਸਿਡਨੀ - ਆਸਟ੍ਰੇਲੀਆ
ਆਸਟ੍ਰੇਲੀਆ 'ਚ ਨਿਊ ਈਅਰ ਸੈਲੀਬ੍ਰੇਟ ਕਰਨਾ ਹੋਵੇ ਤਾਂ ਸਿਡਨੀ ਦੇ ਹਾਰਬਰ ਸ਼ਹਿਰ ਨੂੰ ਨਹੀਂ ਭੁੱਲਿਆ ਜਾ ਸਕਦਾ। ਇੱਥੇ ਦੇਸ਼ ਦਾ ਸੱਭ ਤੋਂ ਵੱਡਾ ਸੈਲੀਬ੍ਰੇਸ਼ਨ ਹੁੰਦਾ ਹੈ, ਜਿੱਥੇ ਦੁਨੀਆ ਭਰ ਤੋਂ ਲੱਖਾਂ  ਸੈਲਾਨੀ ਪਹੁੰਚਦੇ ਹਨ। ਇੱਕ ਰਾਤ ਪਹਿਲਾਂ ਹੀ ਇੱਥੇ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਪਹਿਲੀ ਰਾਤ ਫਾਇਰ ਵਰਕ ਸ਼ੋਅ ਚੱਲਦਾ ਹੈ, ਜਿਸ 'ਚ ਰੌਸ਼ਨੀ ਨਾਲ ਸਜੀ ਬੋਟ ਪਰੇਡ ਇਸ ਜਸ਼ਨ ਦਾ ਖਾਸ ਖਿੱਚ ਦਾ ਕੇਂਦਰ ਹੁੰਦੀ ਹੈ। ਪੂਰੀ ਰਾਤ ਚੱਲਣ ਵਾਲੀ ਪਾਰਟੀ ਤੋਂ ਬਾਅਦ ਅਗਲੇ ਦਿਨ ਇੱਥੇ 3 ਘੰਟੇ ਦੀ ਸ਼ਾਹੀ ਪਰੇਡ ਕੱਢੀ ਜਾਂਦੀ ਹੈ। ਇਸ ਪਰੇਡ 'ਚ ਰੰਗੀਨ ਲਾਈਟਾਂ, ਇੰਟਰਨੈਸ਼ਨਲ ਡਾਂਸਰਾਂ ਅਤੇ ਇੰਗਲੈਂਡ ਦੇ ਮਹਾਰਾਣੀ ਦੇ ਸ਼ਾਹੀ ਘੋੜੇ ਸ਼ਾਮਿਲ ਹੁੰਦੇ ਹਨ।

 

 

ਗੋਆ - ਭਾਰਤ
ਭਾਰਤ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗੋਆ ਸੱਭ ਤੋਂ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਹੈ। ਇੱਥੇ ਸਮੁੰਦਰ ਕੰਢੇ ਬੀਚ ਪਾਰਟੀਜ਼ ਅਤੇ ਡ੍ਰਿੰਕਸ ਬਹੁਤ ਪ੍ਰਸਿੱਧ ਹੈ। ਅੰਜੁਨਾ ਬੀਚ 'ਤੇ ਟਰਾਂਸ ਅਤੇ ਹਾਊਸ ਮਿਊਜ਼ਿਕ ਸ਼ਾਨਦਾਰ ਹੁੰਦਾ ਹੈ। ਕਈ ਹੋਰ ਸਮੰਦਰੀ ਬੀਚ ਕਾਰਨ ਛੁੱਟੀਆਂ ਬਿਤਾਉਣ ਲਈ ਇਹ ਸ਼ਾਨਦਾਰ ਥਾਂ ਹੈ। ਨਾਈਟ ਲਾਈਫ ਸ਼ਹਿਰਾਂ 'ਚ ਦੁਨੀਆ ਦੇ ਟਾਪ-10 'ਚ ਇਸ ਦਾ 6ਵਾਂ ਨੰਬਰ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:best place to celebrate new year in world