ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bihar Board Matric Result 2019: ਬਿਹਾਰ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

BSEB Bihar matric Result 2019: ਬਿਹਾਰ ਬੋਰਡ ਨੇ ਅੱਜ ਸ਼ਨਿੱਚਰਵਾਰ ਨੂੰ 10ਵੀਂ ਜਮਾਤ (bihar board result 2019) ਦੇ ਨਤੀਜੇ ਐਲਾਨ ਦਿੱਤੇ ਹਨ। ਸਿਖਿਆ ਵਿਭਾਗ ਦੇ ਅੱਪਰ ਮੁੱਖ ਸਕੱਤਰ ਆਰ ਕੇ ਮਹਾਜਨ ਨੇ ਸ਼ਨਿੱਚਰਵਾਰ ਨੂੰ ਬਿਹਾਰ ਬੋਰਡ ਪ੍ਰੀਖਿਆ ਕਮੇਟੀ ਆਡੀਟੋਰੀਅਮ ਚ ਬੋਰਡ ਪ੍ਰਧਾਨ ਆਨੰਦ ਕਿਸ਼ੋਰ ਦੀ ਮੌਜੂਦਗੀ ਚ ਮੈਟ੍ਰਿਕ ਦੇ ਨਤੀਜੇ ਜਾਰੀ ਕੀਤੇ ਗਏ।

 

ਸਿਮੁਲਤਲਾ ਸਕੂਲ ਦੇ ਸਾਵਨ ਰਾਜ ਭਾਰਤੀ ਨੇ ਮੈਟ੍ਰਿਕ ਪ੍ਰੀਖਿਆ ਚ ਟਾਪ ਕੀਤਾ ਹੈ। ਉਨ੍ਹਾਂ ਨੇ 97 ਫੀਸਦੀ ਅੰਕ ਹਾਸਲ ਕੀਤੇ ਹਨ। ਦੂਜੇ ਸਥਾਨ ਤੇ ਸਿਮੁਲਤਲਾ ਸਕੂਲ ਦੇ ਰਵਿੰਦਰ ਰਾਜ ਨੇ 96 ਫ਼ੀਸਦ ਅੰਕ ਪ੍ਰਾਪਤ ਹਨ।

 

ਪਹਿਲੇ ਦਰਜੇ ਚ 2 ਲੱਖ 90 ਹਜ਼ਾਰ, ਦੂਜੇ ਦਰਜੇ ਚ 5,56,131 ਅਤੇ ਤੀਜੇ ਦਰਜੇ ਚ 4,54,450 ਲੜਕੇ-ਲੜਕੀਆਂ ਪਾਸ ਹੋਏ ਹਨ। ਕੁਲ ਮਿਲਾ ਕੇ 13,20,036 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਚ 6,83,990 ਲੜਕੇ ਅਤੇ 6,36,046 ਲੜਕੀਆਂ ਪਾਸ ਹੋਈਆਂ ਹਨ।

 

 


ਪਿਛਲੇ ਸ਼ਨਿੱਚਰਵਾਰ ਨੂੰ ਬਿਹਾਰ ਬੋਰਡ ( bseb patna 10th result 2019) ਨੇ ਇੰਟਰ ਦੇ ਨਤੀਜੇ ਜਾਰੀ ਕੀਤੇ ਸਨ। ਅਜਿਹਾ ਪਹਿਲੀ ਵਾਰ ਹੈ ਜਦੋਂ ਅਪ੍ਰੈਲ ਚ ਹੀ ਬਿਹਾਰ ਬੋਰਡ ਇੰਟਰ ਅਤੇ ਮੈਟ੍ਰਿਕ ਦੇ ਨਤੀਜੇ ਜਾਰੀ ਹੋ ਜਾਣਗੇ।

 

ਬਿਹਾਰ ਬੋਰਡ ਸਾਲਾਨਾ ਮੈਟ੍ਰਿਕ ਪ੍ਰੀਖਿਆ 21 ਤੋਂ 28 ਫ਼ਰਵਰੀ ਤਕ ਸੂਬੇ ਕੁੱਲ 1418 ਪ੍ਰੀਖਿਆ ਕੇਂਦਰਾਂ ਤੇ ਕੀਤਾ ਗਿਆ ਸੀ। ਇਸ ਵਿਚ 16,60,609 ਵਿਦਿਆਰਥੀਆਂ ਨੇ ਫ਼ਾਰਮ ਭਰਿਆ ਸੀ। ਇਨ੍ਹਾਂ ਚ 8,37,075 ਲੜਕੀਆਂ ਅਤੇ 8,23,534 ਲੜਕੇ ਸਨ। ਪ੍ਰੀਖਿਆ ਚ 80.73 ਫੀਸਦ ਵਿਦਿਆਰਥੀ ਪਾਸ ਹੋਏ ਹਨ।

 

ਬੋਰਡ ਦੁਆਰਾ ਪਹਿਲੀ ਵਾਰ ਮਾਰਚ ਚ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਨਤੀਜੇ ਜਾਰੀ ਕਰਨ ਲਈ ਬੋਰਡ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ। ਇੰਟਰ ਦਾ ਮੁਲਾਂਕਣ ਮਾਰਚ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਇਆ ਸੀ।

 

Bihar Board Matric Result 2019: ਬਿਹਾਰ ਬੋਰਡ ਨੇ 10ਵੀਂ ਦਾ ਨਤੀਜਾ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ ਹਨ ਉਹ ਬਿਹਾਰ ਬੋਰਡ ਦੀ ਇਨ੍ਹਾਂ ਵੈਬਾਈਟਾਂ ਤੇ ਨਤੀਜੇ ਦੇਖ ਸਕਦੇ ਹਨ।

 

http://www.bsebinteredu.in,

www.biharboardonline.bihar.gov.in,

http://bsebbihar.com

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Board declared 10th result