ਅਗਲੀ ਕਹਾਣੀ

ਰੇਸਿਪੀ: ਬਿਹਾਰੀ ਚਨਾ ਦਾਲ ਪੁਰੀ ਦਾ ਲਓ ਸੁਆਦ 


ਆਟਾ - 1 ਕੱਪ, ਚਨਾ ਦਾਲ - 1/2 ਕੱਪ


ਜੀਰਾ - 1 ਚਮਚਾ, ਲਾਲ ਮਿਰਚ ਪਾਊਡਰ - 1 ਚਮਚਾ,

 

ਧਨੀਆ ਪਾਊਡਰ - 1 ਚਮਚਾ,

ਹਲਦੀ ਪਾਊਡਰ - 1/4 ਚਮਚਾ,

ਬਾਰੀਕ ਕੱਟਿਆ ਧਨੀਆ ਪੱਤੇ - 1 ਚਮਚਾ,

ਲੂਣ - ਸੁਆਦ ਅਨੁਸਾਰ
 

ਤੇਲ - ਲੋੜ ਅਨੁਸਾਰ 


ਤਰੀਕਾ


ਚਨਾ ਦਾਲ (ਛੌਲਿਆਂ ਦਾ ਦਾਲ)  ਨੂੰ ਧੋ ਕੇ ਕੁੱਕਰ ਵਿੱਚ ਪਾਓ। ਥੋੜਾ ਜਿਹਾ ਪਾਣੀ ਪਾਓ ਅਤੇ ਦੋ ਸੀਟੀਆਂ ਲਗਾਓ। ਧਿਆਨ ਰੱਖੋ ਕਿ ਛੌਲਿਆਂ ਦਾ ਦਾਲ ਬਹੁਤ ਜ਼ਿਆਦਾ ਨਾ ਗਲੇ। ਜਦੋਂ ਦਾਲ ਠੰਢੀ ਹੋ ਜਾਵੇ ਤਾਂ ਪਾਣੀ ਨਿਤਾਰ ਲਵੋ ਅਤੇ ਦਾਲ ਨੂੰ ਮੈਸ਼ ਕਰ ਲਵੋ।

 

ਕੜਾਹੀ ਵਿੱਚ ਇਕ ਚੱਮਚ ਤੇਲ ਗਰਮ ਕਰੋ ਅਤੇ ਉਸ ਵਿੱਚ ਜੀਰਾ ਪਾਓ। ਜਦੋਂ ਜੀਰਾ ਕੜਕਣ ਲੱਗੇ ਤਾਂ ਇਸ ਵਿੱਚ ਦਾਲ, ਮਸਾਲਿਆਂ ਦਾ ਪਾਊਡਰ ਅਤੇ ਨਮਕ ਪਾਓ। ਚੰਗੀ ਤਰ੍ਹਾਂ ਮਿਲਾਓ। ਧਨੀਆ ਪੱਤੇ ਪਾਓ ਅਤੇ ਦੋ ਤੋਂ ਤਿੰਨ ਮਿੰਟ ਲਈ ਪਕਾਉ। 

 

ਗੈਸ ਬੰਦ ਕਰ ਦਿਓ ਅਤੇ ਦਾਲ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਦਿਓ। ਆਟੇ ਵਿੱਚ ਥੋੜ੍ਹਾ ਜਿਹਾ ਨਮਕ ਮਿਲਾਓ ਅਤੇ ਇਸ ਨੂੰ ਗੁੰਨ ਲਓ। ਕੜਾਹੀ ਵਿੱਚ ਤੇਲ ਗਰਮ ਕਰੋ। ਆਟੇ ਦਾ ਛੋਟਾ ਜਿਹਾ ਪੇਡਾ ਤੋੜੋ ਅਤੇ ਉਸ ਵਿੱਚ ਦਾਲ ਦੇ ਮਿਸ਼ਰਣ ਨੂੰ ਕੇਂਦਰ ਵਿੱਚ ਭਰੋ। ਪੂਰੀਆਂ ਨੂੰ ਬੇਲ ਲਵੋ ਅਤੇ ਉਨ੍ਹਾਂ ਨੂੰ ਗਰਮ ਤੇਲ ਵਿੱਚ ਫਰਾਈ ਕਰੋ ਜਦੋਂ ਤੱਕ ਉਹ ਸੁਨਹਿਰੀ ਨਹੀਂ ਹੋ ਜਾਂਦੀਆਂ। ਗਰਮ ਗਰਮ ਸਰਵ ਕਰੋ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihari Chana Dal Puri Recipe