ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਣਾਂ ਨਾਲ ਭਰਪੂਰ ਹੁੰਦੀ ਹੈ ਕਾਲੀ ਮਿਰਚ

ਗੁਣਾਂ ਨਾਲ ਭਰਪੂਰ ਹੁੰਦੀ ਹੈ ਕਾਲੀ ਮਿਰਚ

ਗਰਮ ਮਸਾਲੇ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕਾਲੀ ਮਿਰਚ ਅਨੇਕ ਦਵਾ–ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਇਹ ਢਿੱਡ ਤੋਂ ਲੈ ਕੇ ਚਮੜੀ ਤੱਕ ਦੀਆਂ ਸਮੱਸਿਆਵਾਂ ਵਿੱਚ ਬਹੁਤ ਤਰੀਕੇ ਕੰਮ ਆਉਂਦੀ ਹੈ। ਕਾਲੀ ਮਿਰਚ ਦੇ ਬਹੁਤ ਸਾਰੇ ਲਾਭ ‘ਹਿੰਦੁਸਤਾਨ’ ਨੂੰ ਰਜਨੀ ਅਰੋੜਾ ਨੇ ਕੁਝ ਇਸ ਪ੍ਰਕਾਰ ਦੱਸੇ।

 

 

ਸਰਦੀ–ਜ਼ੁਕਾਮ ਹੋਣ ’ਤੇ 8–10 ਕਾਲੀਆਂ ਮਿਰਚਾਂ, 10–15 ਤੁਲਸੀ ਦੇ ਪੱਤੇ ਮਿਲਾ ਕੇ ਚਾਹ ਪੀਣ ਨਾਲ ਆਰਾਮ ਮਿਲਦਾ ਹੈ। 100 ਗ੍ਰਾਮ ਗੁੜ ਪਿਘਲਾ ਕੇ 20 ਗ੍ਰਾਮ ਕਾਲੀ ਮਿਰਚ ਦਾ ਪਾਊਡਰ ਉਸ ਵਿੱਚ ਮਿਲਾਓ। ਥੋੜ੍ਹਾ ਠੰਢਾ ਹੋਣ ਉੱਤੇ ਉਸ ਦੀਆਂ ਛੋਟੀਆਂ ਛੋਟੀਆਂ ਗੋਲ਼ੀਆਂ ਬਣਾ ਲਵੋ। ਖਾਣਾ ਖਾਣ ਤੋਂ ਬਾਅਦ 2–2 ਗੋਲ਼ੀਆਂ ਖਾਣ ਨਾਲ ਖੰਘ ਵਿੱਚ ਆਰਾਮ ਮਿਲਦਾ ਹੈ।

 

 

ਦੋ ਚਮਚੇ ਦਹੀਂ, ਇੱਕ ਚਮਚਾ ਖੰਡ ਤੇ 6 ਗ੍ਰਾਮ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਚੱਟਣ ਨਾਲ ਕਾਲੀ ਤੇ ਸੁੱਕੀ ਖੰਘ ਵਿੱਚ ਆਰਾਮ ਮਿਲਦਾ ਹੈ।

 

 

ਇੱਕ ਚਮਚਾ ਸ਼ਹਿਦ ਵਿੱਚ 2–3 ਪੀਸੀਆਂ ਕਾਲੀਆਂ ਮਿਰਚਾਂ ਤੇ ਚੁਟਕੀ ਭਰ ਹਲਦੀ ਮਿਲਾ ਕੇ ਖਾਣ ਨਾਲ ਜ਼ੁਕਾਮ ਵਿੱਚ ਬਣਨ ਵਾਲੀ ਖੰਘ ਤੋਂ ਰਾਹਤ ਮਿਲਦੀ ਹੈ।

 

 

ਨੱਕ ੳੱਚ ਐਲਰਜੀ ਹੋਣ ’ਤੇ 10–10 ਗ੍ਰਾਮ ਸੌਂਠ, ਕਾਲੀ ਮਿਰਚ, ਪੀਸੀ ਇਲਾਇਚੀ ਤੇ ਮਿਸ਼ਰੀ ਨੂੰ ਪੀਹ ਕੇ ਚੂਰਣ ਬਣਾ ਲਵੋ। ਇਸ ਵਿੱਚ ਬੀਜ ਨਿੱਕਲਿਆ 50 ਗ੍ਰਾਮ ਮੁਨੱਕਾ ਤੇ ਤੁਲਸੀ ਦੇ 10 ਪੱਤੇ ਪੀਹ ਕੇ ਪਾਓ ਤੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਮਿਸ਼ਰਣ ਦੀਆਂ 3–5 ਗ੍ਰਾਮ ਦੀਆ ਗੋਲ਼ੀਆਂ ਬਣਾ ਕੇ ਛਾਂ ਵਿੱਚ ਸੁਕਾ ਲਵੋ। ਸਵੇਰੇ–ਸ਼ਾਮ 2–2 ਗੋਲ਼ੀਆਂ ਗਰਮ ਪਾਣੀ ਨਾਲ ਲਵੋ।

 

 

ਪੀਸੀ ਕਾਲੀ ਮਿਰਚ ਪੁਰਾਣੇ ਗੁੜ ਨਾਲ ਖਾਣ ਨਾਲ ਨੱਕ ਵਿੱਚੋਂ ਵਹਿੰਦਾ ਖ਼ੂਨ ਬੰਦ ਹੋ ਜਾਂਦਾ ਹੈ। ਜੇ ਗਲ਼ਾ ਬਹਿ ਗਿਆ ਹੈ, ਤਾਂ 7 ਕਾਲੀਆਂ ਮਿਰਚਾਂ ਤੇ 7 ਪਤਾਸੇ ਰਾਤੀਂ ਸੌਣ ਤੋਂ ਪਹਿਲਾਂ ਚਬਾ ਕੇ ਖਾਓ।

 

 

ਬੁਖ਼ਾਰ ਵਿੱਚ ਤੁਲਸੀ, ਕਾਲੀ ਮਿਰਚ ਤੇ ਗਿਲੋਇ ਦਾ ਕਾੜ੍ਹਾ ਪੀਣਾ ਫ਼ਾਇਦੇਮੰਦ ਹੁੰਦਾ ਹੈ। ਫੇਫੜੇ ਤੇ ਸਾਹ ਨਲੀ ਵਿੱਚ ਛੂਤ ਹੋਣ ਉੱਤੇ ਕਾਲੀ ਮਿਰਚ ਤੇ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਪੀਸੀ ਹੋਈ ਕਾਲੀ ਮਿਰਚ, ਘਿਓ ਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਮਿਲਾਓ। ਸਵੇਰੇ–ਸ਼ਾਮੀਂ ਇੱਕ–ਇੱਕ ਚਮਚਾ ਲਵੋ, ਲਾਭ ਹੋਵੇਗਾ।

 

 

ਕਾਲੀ ਮਿਰਚ ਤੇ ਕਾਲ਼ਾ ਲੂਣ ਦਹੀਂ ਵਿੱਚ ਮਿਲਾ ਕੇ ਖਾਣ ਨਾਲ ਹਾਜ਼ਮੇ ਸਬੰਧੀ ਰੋਗ ਦੂਰ ਹੁੰਦੇ ਹਨ। ਲੱਸੀ ਵਿੱਚ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਪੀਣ ਨਾਲ ਢਿੱਡ ਦੇ ਕੀਟਾਣੂ ਮਰਦੇ ਹਨ ਤੇ ਢਿੱਡ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।

 

 

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲਾਭ ਕਾਲੀ ਮਿਰਚ ਦੇ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Black Pepper is very Useful