ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਲੀ ਰੌਸ਼ਨੀ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗ ਦਾ ਖ਼ਤਰਾ

ਨੀਲੀ ਰੌਸ਼ਨੀ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗ ਦਾ ਖ਼ਤਰਾ

ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਨੀਲੀ ਰੌਸ਼ਨੀ ਦੇ ਸੰਪਰਕ `ਚ ਰਹਿਣ ਨਾਲ ਬਲੱਡ-ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਇਸ ਨਾਲ ਦਿਲ ਦੇ ਰੋਗ ਦਾ ਖ਼ਤਰਾ ਵੀ ਘਟ ਜਾਂਦਾ ਹੈ।


‘ਯੂਰੋਪੀਅਨ ਜਰਨਲ ਆਫ਼ ਪ੍ਰੀਵੈਂਟਿਵ ਕਾਰਡੀਓਲੌਜੀ` `ਚ ਪ੍ਰਕਾਸਿ਼ਤ ਅਧਿਐਨ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਾਰਾ ਸਰੀਰ 30 ਮਿੰਟਾਂ ਤੱਕ ਲਗਭਗ 450 ਨੈਨੋਮੀਟਰ `ਤੇ ਨੀਲੀ ਰੌਸ਼ਨੀ ਦੇ ਸੰਪਰਕ ਵਿੱਚ ਰਿਹਾ, ਜੋ ਦਿਨ `ਚ ਮਿਲਣ ਵਾਲੀ ਸੂਰਜ ਦੀ ਰੌਸ਼ਨੀ ਦੇ ਬਰਾਬਰ ਹੈ।


ਇਸ ਦੌਰਾਨ ਦੋਵੇਂ ਪ੍ਰਕਾਸ਼ ਦੇ ਵਿਕੀਰਣਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ ਤੇ ਭਾਗੀਦਾਰਾਂ ਦਾ ਬਲੱਡ ਪ੍ਰੈਸ਼ਰ, ਧਮਣੀਆਂ ਦੀ ਸਖ਼ਤੀ, ਖ਼ੂਨ ਲਿਜਾਣ ਵਾਲੀਆਂ ਨਾਲ਼ੀਆਂ ਦਾ ਫ਼ੈਲਾਅ ਤੇ ਬਲੱਡ-ਪਲਾਜ਼ਮਾ ਦਾ ਪੱਧਰ ਨਾਪਿਆ ਗਿਆ। ਪਰਾ-ਬੈਂਗਣੀ ਕਿਰਨਾਂ ਦੇ ਉਲਟ ਨੀਲੀਆਂ ਕਿਰਨਾਂ ਕੈਂਸਰ ਨਹੀਂ ਕਰਦੀਆਂ।


ਇੰਗਲੈਂਡ ਦੀ ਸਰੀ ਯੂਨੀਵਰਸਿਟੀ ਤੇ ਜਰਮਨੀ ਦੀ ਹੈਨਰਿਕ ਯੂਨੀਵਰਸਿਟੀ ਡਸੇਲਡਾਰਫ਼ ਦੇ ਖੋਜਕਾਰਾਂ ਨੇ ਪਾਇਆ ਕਿ ਸਮੁੱਚੇ ਸਰੀਰ ਦੇ ਨੀਲੀ ਰੌਸ਼ਨੀ ਦੇ ਸੰਪਰਕ ਵਿੱਚ ਰਹਿਣ ਨਾਲ ਭਾਗੀਦਾਰਾਂ ਦੇ ਸਿਸਟੌਲਿਕ ਹਾਈ ਬਲੱਡ ਪ੍ਰੈਸ਼ਰ ਦਾ ਲਗਭਗ 8 ਐੱਐੱਮਐੱਚਜੀ ਘਟ ਗਿਆ; ਜਦ ਕਿ ਆਮ ਰੌਸ਼ਨੀ `ਤੇ ਇਸ ਦਾ ਕੋਈ ਅਸਰ ਨਾ ਪਿਆ।


ਨੀਲੀ ਰੌਸ਼ਨੀ ਨਾਲ ਬਲੱਡ ਪ੍ਰੈਸ਼ਰ ਦਾ ਘਟਣਾ ਬਿਲਕੁਲ ਉਵੇਂ ਹੀ ਹੈ, ਜਿਵੇਂ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blue light decreases Blood Pressure and heart disease