ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਇਸ ਸੂਬੇ ’ਚ 20 ਨਹੀਂ 13 ਰੁਪਏ ’ਚ ਮਿਲੇਗੀ ਮਿਨੀਰਲ ਵਾਟਰ ਬੋਤਲ

ਕੇਰਲ ਸਰਕਾਰ ਨੇ ਸੂਬੇ ਵੇਚੀਆਂ ਜਾਣ ਵਾਲੀਆਂ ਸੀਲਬੰਦ ਪਾਣੀ ਦੀਆਂ ਬੋਤਲਾਂ ਦੀ ਕੀਮਤ ਤੈਅ ਕਰ ਦਿੱਤੀ ਹੈ ਸਿਵਲ ਸਪਲਾਈ ਵਿਭਾਗ ਨੂੰ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਹੁਣ ਕੇਰਲ ਵਿੱਚ ਇੱਕ ਲੀਟਰ ਖਣਿਜ ਪਾਣੀ ਸਿਰਫ 13 ਰੁਪਏ ਵਿੱਚ ਮਿਲੇਗਾਫਿਲਹਾਲ ਇਸ ਨੂੰ ਵੱਖ-ਵੱਖ ਕੰਪਨੀਆਂ 20 ਰੁਪਏ ਵਿਚ ਵੇਚ ਰਹੀਆਂ ਹਨ

 

ਸਰਕਾਰ ਨੇ ਕਿਹਾ ਕਿ ਕੋਈ ਵੀ ਵਿਕਰੇਤਾ ਇਸ ਤੋਂ ਵੱਧ ਨਹੀਂ ਵੇਚ ਸਕਦਾ ਨਾਲ ਹੀ ਨਵੀਆਂ ਛਪਾਈ ਵਾਲੀਆਂ ਬੋਤਲਾਂ ਨੂੰ ਜਲਦੀ ਤੋਂ ਜਲਦੀ ਮਾਰਕੀਟ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ

 

ਸਰਕਾਰ ਨੇ ਪਹਿਲਾਂ ਪੈਕ ਕੀਤੇ ਪੀਣ ਵਾਲੇ ਪਾਣੀ ਨੂੰ ਜ਼ਰੂਰੀ ਵਸਤੂਆਂ ਦੇ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਸੀ ਲੋਕਾਂ ਵੱਲੋਂ ਮਿਲ ਰਹੀਆਂ ਜ਼ਿਆਦਾ ਕੀਮਤ ਚ ਮਿਲਣ ਵਾਲੀਆਂ ਚੀਜ਼ਾਂ ਦੀ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਬੋਤਲਬੰਦ ਪਾਣੀ ਦੀ ਕੀਮਤ ਨੂੰ ਕੰਟਰੋਲ ਕਰਨ ਦਾ ਫੈਸਲਾ ਕੀਤਾ ਹੈ

 

ਇਸ ਤੋਂ ਪਹਿਲਾਂ ਸਰਕਾਰ ਨੇ ਦੋ ਸਾਲ ਪਹਿਲਾਂ ਪਾਣੀ ਦੀ ਕੀਮਤ 11-12 ਰੁਪਏ ਪ੍ਰਤੀ ਲੀਟਰ ਤੈਅ ਕਰਨ ਦਾ ਫੈਸਲਾ ਕੀਤਾ ਸੀ ਕੰਪਨੀਆਂ ਦਾ ਇਸ ਦੇ ਖਿਲਾਫ ਵਿਰੋਧ ਵੀ ਸਰਕਾਰ ਨੂੰ ਝੱਲਣਾ ਪਿਆ ਇਸ ਕਾਰਨ ਇਹ ਫੈਸਲਾ ਉਸ ਸਮੇਂ ਮੁਲਤਵੀ ਕਰ ਦਿੱਤਾ ਗਿਆ ਸੀ

 

ਬੋਤਲਬੰਦ ਪਾਣੀ ਦੀ ਕੀਮਤ ਵਿੱਚ ਕਟੌਤੀ ਉਦੋਂ ਸੰਭਵ ਹੋ ਸਕੀ ਜਦੋਂ ਇਸਨੂੰ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਵਿੱਚ ਲਿਆਂਦਾ ਗਿਆ ਕੇਰਲ ਬੌਟਲਡ ਵਾਟਰ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਕਿਹਾ ਕਿ ਉਹ ਦੋ ਸਾਲ ਪਹਿਲਾਂ ਸਿਰਫ ਐਮਆਰਪੀ ਨੂੰ 12 ਰੁਪਏ ਵਿੱਚ ਲਿਆਉਣ ਲਈ ਤਿਆਰ ਸਨ, ਪਰ ਕੁਝ ਲੋਕ ਇਸ ਦੇ ਵਿਰੁੱਧ ਸਨ

 

ਕੇਰਲ ਵਿਚ ਬੋਤਲਬੰਦ ਪਾਣੀ ਦੇ 200 ਨਿਰਮਾਤਾ ਹਨ। ਕਥਿਤ ਤੌਰ 'ਤੇ ਉਨ੍ਹਾਂ ਵਿਚੋਂ ਕੁਝ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿਰੁੱਧ ਸਰਕਾਰ ਨੂੰ ਕਾਰਵਾਈ ਕਰਨੀ ਪਏਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bottled drinking water to cost Rs 13 a litre in Kerala