ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਪ੍ਰਤੀ ਜਾਗਰੁਕਾ ’ਚ ਮਦਦ ਕਰੇਗਾ ਈ-ਨਿਊਜ਼ਲੈਟਰ ‘ਕਾਰਡੀਓ ਹੈਲਥ’

ਸਿਹਤ ਮੰਤਰੀ . ਬਲਬੀਰ ਸਿੰਘ ਸਿੱਧੂ ਵੱਲੋਂਵਿਸ਼ਵ ਹਾਈਪਰਟੈਨਸ਼ਨ ਦਿਵਸਮੌਕੇ ਮਾਹਿਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦਾ ਆਯੋਜਨ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀ.ਜੀ.ਆਈ ਚੰਡੀਗੜ•, ਸਟ੍ਰੈਟੇਜਿਕ ਇੰਸਟੀਚਿਊਟ ਆਫ਼ ਪਬਲਿਕ ਹੈਲਥ ਐਂਡ ਰਿਸਰਚ (ਐਸ.ਆਈ.ਪੀ.ਐਚ..ਆਰ.) ਗਲੋਬਲ ਹੈਲਥ ਐਡਵੋਕੇਸੀ ਇਨਕਿਊਬੇਟਰ (ਜੀ.ਐੱਚ..ਆਈ.) ਨੇ ਕੀਤਾ ਉਨ੍ਹਾਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪੀਜੀਆਈ, ਚੰਡੀਗੜਅਤੇ ਐਸ.ਆਈ.ਪੀ.ਐਚ..ਆਰ. ਦੇ ਹਾਈਪਰਟੈਨਸ਼ਨ ਪ੍ਰਾਜੈਕਟ ਲਈ ਆਪਣਾ ਸਮਰਥਨ ਦਿੱਤਾ


. ਸਿੱਧੂ ਨੇ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀਜੀਆਈ, ਚੰਡੀਗੜ•, ਵੱਲੋਂ ਪੰਜਾਬ ਸੂਬੇ ਵਿੱਚ ਹਾਈਪਰਟੈਨਸ਼ਨ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਵੱਖ ਵੱਖ ਕਦਮ ਉਠਾਉਣ ਲਈ ਸ਼ਲਾਘਾ ਕੀਤੀ


ਹਾਈਪਰਟੈਨਸ਼ਨ ਦੇ ਉੱਚ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮਾਂ ਬਾਰੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਕਾਰਡੀਓਵੈਸਕੁਲਰ ਸਿਹਤ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ 5 ਪ੍ਰਤੀਸ਼ਤ ਟ੍ਰਾਂਸ-ਫੈਟ ਰੈਗੂਲੇਸ਼ਨ ਨੂੰ ਲਾਗੂ ਕਰਨ ਅਤੇ ਇਸ ਨੂੰ ਕੁੱਲ ਊਰਜਾ ਖ਼ਪਤ ਦੇ 2 ਪ੍ਰਤੀਸ਼ਤ ਟ੍ਰਾਂਸ ਫੈਟ ਤੱਕ ਲਿਆਉਣ ਲਈ ਕੰਮ ਕਰ ਰਹੀ ਹੈ ਆਮ ਲੋਕਾਂ ਅਤੇ ਨਾਨ ਕਮਿਉਨੀਕੇਬਲ ਡਿਸੀਜਿਜ਼ ਕਲੀਨਿਕਾਂ ਵਿਚ ਆਉਣ ਵਾਲੇ ਮਰੀਜ਼ਾਂ ਲਈ ਨਿਯਮਤ ਹਾਈਪਰਟੈਨਸ਼ਨ ਸਕ੍ਰੀਨਿੰਗ ਦੀ ਸਹੂਲਤ ਵੀ ਹੈ


ਪ੍ਰਧਾਨ ਅਤੇ ਡਾਇਰੈਕਟਰ ਪਬਲਿਕ ਹੈਲਥ, ਐਸ.ਆਈ.ਪੀ.ਐਚ..ਆਰ. ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਿਹਤ ਵਿਭਾਗ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਲਈ ਜ਼ਿਲ੍ਹਾ ਅਤੇ ਰਾਜ ਪੱਧਰਾਂ 'ਤੇ ਜਾਗਰੂਕਤਾ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ

 

ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਅਤੇ ਐਸ.ਆਈ.ਪੀ.ਐਚ..ਆਰ. ਪੰਜਾਬ ਵਿਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ, ਨਿਗਰਾਨੀ ਅਤੇ ਮੁਲਾਂਕਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ ਪੰਜਾਬ ਦੇ ਲੋਕਾਂ ਵਿਚ ਬਿਮਾਰੀ ਅਤੇ ਮੌਤ ਦਰ ਨੂੰ ਘਟਾਉਣ ਲਈ ਡਾ. ਓਮ ਪ੍ਰਕਾਸ਼ ਬੇਰਾ ਕੰਟਰੀ ਕੋਆਰਡੀਨੇਟ ਜੀ.ਐਚ..ਆਈ., ਯੂ.ਐੱਸ.. ਨੇ ਪੀ.ਜੀ.ਆਈ. ਚੰਡੀਗੜਅਤੇ ਕੈਂਸਰ ਦੀ ਰੋਕਥਾਮ ਅਤੇ ਕੰਟਰੋਲ ਲਈ ਨੈਸ਼ਨਲ ਪ੍ਰੋਗਰਾਮ, ਡਾਇਬਟੀਜ਼ ਕਾਰਡੀਓਵੈਸਕੁਲਰ ਰੋਗਾਂ ਅਤੇ ਐਨ.ਪੀ.ਸੀ.ਡੀ.ਸੀ.ਐਸ, ਪੰਜਾਬ ਦੇ ਦਰਮਿਆਨ ਨਜ਼ਦੀਕੀ ਤਾਲਮੇਲ 'ਤੇ ਜ਼ੋਰ ਦਿੱਤਾ


ਹਾਈਪਰਟੈਨਸ਼ਨ ਦਾ ਮੁਕਾਬਲਾ ਕਰਨ ਲਈ ਹੋਰ ਪਹਿਲਕਦਮਿਆਂ ਦੀ ਤੁਰੰਤ ਲੋੜ 'ਤੇ ਜ਼ੋਰ ਦਿੰਦਿਆਂ ਪੀਜੀਆਈ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਕਿਹਾ, “ਇੱਕ ਸਮੇਂ ਜਦੋਂ ਪੂਰਾ ਦੇਸ਼ ਕੋਵਿਡ-19 ਦੇ ਪ੍ਰਭਾਵ ਹੇਠ ਹੈ, ਪੀ.ਜੀ.ਆਈ. ਅਜਿਹੀਆਂ ਨਵੀਆਂ ਪਹਿਲਕਦਮੀਆਂ ਨਾਲ ਲੋਕਾਂ ਨੂੰ ਲਾਭ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ -ਨਿਊਜ਼ਲੈਟਰ ਨਾ ਸਿਰਫ ਬਹੁ-ਪੱਧਰੀ ਨੀਤੀ ਘਾੜਿਆਂ ਤੱਕ ਪਹੁੰਚੇਗਾ ਬਲਕਿ ਆਮ ਲੋਕਾਂ ਨੂੰ ਉਨ੍ਹਾਂ ਦੀ ਦਿਲ ਦੀ ਸਿਹਤ ਪ੍ਰਤੀ ਜਾਗਰੁਕ ਹੋਣ ਵਿੱਚ ਸਹਾਇਤਾ ਕਰੇਗਾ ਅਜਿਹੀਆਂ ਪਹਿਲਕਦਮੀਆਂ ਨਾਲ, ਪੀਜੀਆਈ ਦੇਸ਼ ਭਰ ਦੀਆਂ ਹੋਰ ਸਾਰੀਆਂ ਸਿਹਤ ਸੰਸਥਾਵਾਂ ਲਈ ਮੋਹਰੀ ਮਾਡਲ ਬਣ ਗਿਆ ਹੈ

 


ਡਾ. ਸੰਦੀਪ ਗਿੱਲ, ਐਸਪੀਓ, ਐਨਪੀਸੀਡੀਸੀਐਸ, ਪੰਜਾਬ ਅਤੇ ਹੋਰ ਪ੍ਰਮੁੱਖ ਕਾਰਡੀਓਲੋਜਿਸਟ, ਦਿਲ ਦੀ ਸਿਹਤ ਬਾਰੇ ਉੱਤਰੀ ਭਾਰਤ ਦੇ -ਨਿਊਜ਼ਲੈਟਰ ਦੇ ਪਹਿਲੇ ਸੰਸਕਰਣ ਨੂੰ ਜਾਰੀ ਕਰਨ ਦੇ ਸਮਾਰੋਹ ਵਿਚ ਸ਼ਾਮਲ ਹੋਏ -ਨਿਊਜ਼ਲੈਟਰ ਦੇ ਉਦਘਾਟਨੀ ਸਮਾਗਮ ਦਾ ਵਿਸ਼ਾਕੋਵੀਡ -19 ਅਤੇ ਹਾਈਪਰਟੈਨਸ਼ਨ,” ਰੱਖਿਆ ਗਿਆ


-ਨਿਊਜ਼ਲੈਟਰ ਦਾ ਵਿਚਾਰ ਡਾ. ਸੋਨੂੰ ਗੋਇਲ ਨੇ ਦਿੱਤਾ, ਜੋ ਆਫਲਾਈਨ ਅਤੇ ਆਨਲਾਈਨ ਦੋਵੇਂ ਢੰਗਾਂ ਵਿੱਚ ਉਪਲੱਬਧ ਹੋਵੇਗਾ -ਨਿਊਜ਼ਲੈਟਰ ਵਿੱਚ ਰਿਸਰਚ ਤੋਂ ਵਿਗਿਆਨਕ ਤੱਥਾਂ, ਹਾਈਪਰਟੈਨਸ਼ਨ ਪ੍ਰਾਜੈਕਟਾਂ ਦੇ ਲਾਗੂ ਹੋਣ ਦਾ ਜ਼ਮੀਨੀ ਤਜਰਬਾ ਅਤੇ ਰਾਜ ਅਤੇ ਕੇਂਦਰੀ ਸਰਕਾਰਾਂ ਦੀਆਂ ਪ੍ਰਮੁੱਖ ਨੀਤੀ ਸਿਫਾਰਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਉਦਘਾਟਨੀ ਸੈਸ਼ਨ ਦੇ ਬਾਅਦ ਕਾਰਡੀਓਵੈਸਕੁਲਰ ਰੋਗਾਂ (ਸੀਵੀਡੀਜ਼) ਦੇ ਲਘੂ ਪਾਠਕ੍ਰਮ ਸਬੰਧੀ ਇੱਕ ਸਲਾਹ-ਮਸ਼ਵਰਾ ਮੀਟਿੰਗ ਕੀਤੀ ਗਈ

 

ਸੀਨੀਅਰ ਕਾਰਡੀਓਲੋਜਿਸਟ, ਪ੍ਰਧਾਨ ਆਈਐਮਏ, ਮੁਹਾਲੀ, ਡਾ ਐਸ.ਐਸ ਸੋਢੀ, ਸੀਨੀਅਰ ਕਾਰਡੀਓਲੋਜਿਸਟ ਮੈਕਸ ਹਸਪਤਾਲ, ਮੁਹਾਲੀ ਡਾ. ਟੀ ਪੀ ਸਿੰਘ ਅਤੇ ਪ੍ਰੋਫੈਸਰ ਤੇ ਕਾਰਡੀਓਲਾਜੀ ਵਿਭਾਗ, ਜੀਐਮਸੀਐਚ -32 ਦੇ ਮੁਖੀ ਡਾ. ਸ਼੍ਰੀਨਿਵਾਸ ਰੈਡੀ ਮੁੱਖ ਸਲਾਹ ਮਸ਼ਵਰਾ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਸਾਰੇ ਮਾਹਰ ਇਨ੍ਹਾਂ ਕੋਰਸਾਂ 'ਤੇ ਵਿਚਾਰ ਲਈ ਸਲਾਹਕਾਰੀ ਬੋਰਡ ਵਿੱਚ ਹੋਣਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cardio Health e-newsletter to help raise health awareness