ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਬੋਰਡ ਦਾ ਨਵਾਂ ਨਿਯਮ, ਸਕੂਲ ਬਦਲਣ ਦਾ ਦੱਸੋ ਕਾਰਨ

10ਵੀਂ ਅਤੇ 12ਵੀਂ ਚ ਬੱਚੇ ਦਾ ਸਿੱਧਾ ਦਾਖਲਾ ਕਰਾਉਣ ਲਈ ਹੁਣ ਮਾਪਿਆਂ ਨੂੰ ਕਾਰਨ ਦੱਸਣਾ ਹੋਵੇਗਾ। ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ (CBSE) ਨੇ 9ਵੀਂ ਅਤੇ 11ਵੀਂ ਦੇ ਕਿਸੇ ਹੋਰ ਸਕੂਲ ਤੋਂ ਪੜ੍ਹਨ ਮਗਰੋਂ 10ਵੀਂ ਅਤੇ 12ਵੀਂ ਕਿਸੇ ਹੋਰ ਸਕੂਲ ਤੋਂ ਕਰਨ ਵਾਲੇ ਵਿਦਿਆਰਥੀਆਂ ਲਈ ਕਈ ਸਖਤ ਨਿਰਦੇਸ਼ ਜਾਰੀ ਕੀਤੇ ਹਨ।

 

ਇਸ ਦੇ ਨਾਲ ਹੀ ਦਰਖ਼ਾਸਤ ਦੀ ਮਿਤੀ ਵੀ ਲਗਭਗ ਡੇਢ ਮਹੀਨੇ ਘਟਾ ਦਿੱਤੀ ਗਈ ਹੈ। ਪਹਿਲਾਂ ਜਿੱਕੇ 31 ਅਗ਼ਸਤ ਤੱਕ ਦਰਖ਼ਾਸਤ ਹੁੰਦੀ ਸੀ, ਉੱਥੀ ਹੁਣ 15 ਜੁਲਾਈ ਤਕ ਦਰਖ਼ਾਸਤ ਕਰਨ ਦੀ ਆਖਰੀ ਮਿਤੀ ਤੈਅ ਕਰ ਦਿੱਤੀ ਗਈ ਹੈ।

 

CBSE ਨੇ ਨੋਟੀਫ਼ਿਕੇਸ਼ਨ ਚ 8 ਪੜਾਵਾਂ ਤਹਿਤ ਸਕੂਲ ਬਦਲਣ ਦਾ ਜ਼ਿਕਰ ਕੀਤਾ ਹੈ। ਨਾਲ ਹੀ ਇਸ ਦੇ ਜਾਇਜ਼ ਕਾਰਨਾਂ ਦੇ ਪ੍ਰਮਾਣ–ਪੱਤਰਾਂ ਦੀ ਮੰਗ ਕੀਤੀ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਜਾਂ ਮਾਪੇ ਸੀਬੀਐਸਈ ਦੀ ਵੈਬਸਾਈਟ ਦੇਖ ਸਕਦੇ ਹਨ।

 

ਬੋਰਡ ਦੇ ਪ੍ਰੀਖਿਆ ਕੰਟੋਰਲਰ ਡਾ. ਸੰਯਮ ਭਾਰਦਵਾਜ ਨੇ ਦਸਿਆ ਕਿ ਕਈ ਵਾਰ ਸਕੂਲ ਬਦਲਣ ਦੇ ਵੱਖ–ਵੱਖ ਕਾਰਨ ਹੁੰਦੇ ਹਨ। ਜਿਨ੍ਹਾਂ ਅਸਲ ਕਾਰਨਾਂ ਨਾਲ ਸਕੂਲ ਬਦਲੇ ਜਾਂਦੇ ਹਨ, ਅਸੀਂ ਉਸ ਬਾਰੇ ਸੰਖੇਖ ਦਿੱਤਾ ਹੈ। ਇਸ ਤੋਂ ਇਲਾਵਾ ਅਸੀਂ ਸਕੂਲ ਬਦਲਣ ਤੇ ਲੋੜੀਂਦੇ ਕਾਰਨਾਂ ਲਈ ਸਬੰਧਤ ਦਸਤਾਵੇਜ ਵੀ ਮੰਗੇ ਹਨ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਵਿਦਿਆਰਥੀ ਕਿਸ ਕਾਰਨ ਨਾਲ ਸਕੂਲ ਬਦਲ ਰਿਹਾ ਹੈ।

 

ਇਸ ਤੋਂ ਇਲਾਵਾ ਅਸੀਂ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਇਕੱਠਿਆਂ ਚਹੀ ਸਾਰੇ ਨਵੇਂ ਵਿਦਿਆਰਥੀਆਂ ਦੀ ਜਾਣਕਾਰੀ ਮਿੱਥੇ ਸਮੇਂ ਦੇ ਅੰਦਰ ਭੇਜਣ। ਦਰਖ਼ਾਸਤ ਲਈ ਸਮਾਂ–ਸੀਮਾ ਘੱਟ ਕਰਨ ਬਾਰੇ ਉਨ੍ਹਾਂ ਕਿਹਾ ਹੈ ਕਿ ਜੁਲਾਈ ਚ ਦਾਖਲਾ ਹੋ ਜਾਣ ਮਗਰੋਂ ਵਿਦਿਆਰਥੀ ਨੂੰ ਪੜਨ ਲਈ ਲੋੜੀਂਦਾ ਸਮਾਂ ਮਿਲੇਗਾ।

 

ਬਦਲਾਅ ਦੇ ਮੁੱਖ ਕਾਰਨ

-ਮਾਪਿਆਂ ਦੀ ਬਦਲੀ

-ਪਰਿਵਾਰ ਦੁਆਰਾ ਸਥਾਨ ਬਦਲ ਦੇਣਾ

-ਹਾਸਟਲ ਚ ਭਰਤੀ ਹੋਣਾ

-ਹਾਸਟਲ ਚ ਦੂਜੀ ਥਾਂ ਜਾਣਾ

-ਕਿਸੇ ਕਾਰਨ ਫ਼ੇਲ ਹੋਣ ’ਤੇ

-ਬੇਹਤਰ ਸਿੱਖਿਆ ਲਈ

-ਸਕੂਲ ਅਤੇ ਘਰ ਵਿਚਾਲੇ ਦੂਰੀ ਹੋਣ ’ਤੇ

-ਡਾਕਟਰੀ ਇਲਾਜ ਦੀ ਲੋੜ ਹੋਣ ’ਤੇ

 

ਸਰਟੀਫ਼ਿਕੇਟ ਲਾਜ਼ਮੀ

-ਮਾਪਿਆਂ ਦੇ ਸਥਾਨ ਬਦਲਣ ’ਤੇ :ਮਾਪਿਆਂ ਦਾ ਪੱਤਰ, ਵਿਦਿਆਰਥੀ ਦੇ ਪਿਛਲੀ ਜਮਾਤ ਦੀ ਨਾਮਜ਼ਦਗੀ ਗਿਣਤੀ, ਪਿਛਲੇ ਸਾਲ ਦਾ ਰਿਪੋਰਟ ਕਾਰਡ, ਪ੍ਰੋਵੀਜ਼ਨਲ ਟਰਾਂਸਫ਼ਰ ਸਰਟੀਫ਼ਿਕੇਟ, ਮਾਪਿਆ ਦਾ ਤਬਾਦਲਾ ਪੱਤਰ ਜਿੱਥੇ ਉਨ੍ਹਾਂ ਨੇ ਨਵੀਂ ਡਿਊਟੀ ਸ਼ੁਰੂ ਕੀਤੀ ਹੈ।

 

-ਸਥਾਨ ਬਦਲਣ ’ਤੇ: ਰਿਹਾਇਸ਼ ਸਰਟੀਫ਼ਿਕੇਟ, ਰੈਂਟ ਅਗਰੀਮੈਂਟ (ਕਿਰਾਏਦਾਰ ਵਜੋ ਸਬੂਤ)

-ਹਾਸਟਲ ਚ ਬਦਲੀ ਹੋਣ ਜਾਂ ਹਾਸਟਲ ਤੋਂ ਦੂਜੀ ਥਾਂ ਜਾਣ ਤੇ : ਉਸਦੀ ਫ਼ੀਸ, ਫ਼ੀਸ ਦਾ ਬੈਂਕ ਟਰਾਂਜੈਕਸ਼ਨ।

-ਫ਼ੇਲ ਹੋਣ ‘ਤੇ: ਵਿਦਿਆਰਥੀ ਦਾ ਪੁਰਾਣਾ ਲੜੀ ਨੰਬਰ, ਮਾਰਕਸ਼ੀਟ ਤੋਂ ਇਲਾਵਾ ਪ੍ਰਮਾਣ–ਪੱਤਰ ਵੀ ਦੇਣੇ ਹੋਣਗੇ।

-ਬੇਹਤਰੀ ਲਈ ਦੂਜੇ ਸਕੂਲ ਚ ਦਾਖਲਾ ਲੈਣ ‘ਤੇ: ਵਿਦਿਆਰਥੀ ਨੂੰ ਆਪਣਾ ਪੁਰਾਣਾ ਰਿਪੋਰਟ ਕਾਰਡ ਦੇਣਾ ਹੋਵੇਗਾ।

-ਸਕੂਲ ਤੋਂ ਦੂਰੀ ਹੋਣ ਦੀ ਹਾਲਤ ਚ: ਮਾਪਿਆਂ ਦਾ ਇਕ ਸਹੁੰ–ਪੱਤਰ ਜ਼ਰੂਰੀ ਹੈ। ਇਸ ਵਿਚ ਲਿਖਿਆ ਹੋਵੇ ਕਿ ਸਕੂਲ ਤੋਂ ਘਰ ਦੀ ਦੂਰੀ ਕਿੰਨੇ ਕਿਲੋਮੀਟਰ ਹੈ।

-ਡਾਕਟਰੀ ਹਾਲਾਤ ਚ: ਮੈਡੀਕਲ ਸਰਟੀਫ਼ਿਕੇਟ ਦੇਣਾ ਲਾਜ਼ਮੀ।
 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse set new norms for changing school in class 10 and 12