ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੋਜ: ਜ਼ਿਆਦਾ ਸਾਫ-ਸਫਾਈ ਕਾਰਨ ਬੱਚਿਆਂ ਨੂੰ ਹੋ ਰਿਹਾ ਦਮਾ

ਘਰ ਦੀ ਵਾਧੂ ਸਾਫ਼-ਸਫ਼ਾਈ ਕਰਕੇ ਬੱਚਿਆਂ ਚ ਦਮਾ ਦੀ ਸਮੱਸਿਆ ਵੱਧ ਰਹੀ ਹੈ। ਇੱਕ ਤਾਜ਼ਾ ਖੋਜ ਦੇ ਅਨੁਸਾਰ ਘਰ ਦੀ ਸਫਾਈ ਚ ਵਰਤੇ ਜਾਣ ਵਾਲੇ ਉਤਪਾਦਾਂ-ਰਸਾਇਣਾਂ ਤੇ ਬੱਚਿਆਂ ਨੂੰ ਹੋ ਰਹੇ ਦਮਾ ਦੇ ਵਿਚਕਾਰ ਸਬੰਧ ਪਾਇਆ ਗਿਆ ਹੈ।

 

2000 ਨਵਜੰਮੇ ਬੱਚਿਆਂ ਦੀ ਖੋਜ ਚ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਘਰ ਚ ਡਿਸ਼ਵਾਸ਼ਰ ਡੀਟਰਜੈਂਟ, ਕੱਪੜੇ ਧੋਣ ਵਾਲੇ ਡਿਟਰਜੈਂਟ ਅਤੇ ਜ਼ਮੀਨੀ ਸਫਾਈ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਲਗਾਤਾਰ ਤਿੰਨ ਸਾਲ ਦੀ ਉਮਰ ਚ ਦਮਾ ਦਾ 37 ਪ੍ਰਤੀਸ਼ਤ ਜੋਖਮ ਹੁੰਦਾ ਹੈ ਵਧਦਾ ਹੈ।

 

ਖੋਜਕਰਤਾਵਾਂ ਦੇ ਅਨੁਸਾਰ ਸਵੱਛਤਾ ਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਸੰਪਰਕ ਚ ਆਉਣ ਨਾਲ ਬੱਚਿਆਂ ਦੀ ਸਾਹ ਲੈਣ ਵਾਲੀ ਨਲੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸਾਹ ਦੀ ਨਲੀ ਚ ਸੋਜਸ ਪੈਦਾ ਕਰਨ ਵਾਲੀ ਪ੍ਰਤੀਕ੍ਰਿਆ ਸਰਗਰਮ ਹੋ ਜਾਂਦੀ ਹੈ।

 

ਘਰ ਦੇ ਅੰਦਰ ਵੀ ਹੋ ਰਿਹਾ ਪ੍ਰਦੂਸ਼ਣ:

 

ਸਾਲਾਂ ਤੋਂ ਵਿਗਿਆਨੀਆਂ ਨੇ ਲੋਕਾਂ ਨੂੰ ਬਾਹਰੀ ਹਵਾ ਪ੍ਰਦੂਸ਼ਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਹ ਪ੍ਰਦੂਸ਼ਣ ਵਾਹਨਾਂ ਅਤੇ ਉਦਯੋਗਾਂ ਕਾਰਨ ਹੈ। ਪਰ ਹੁਣ ਵਿਗਿਆਨੀ ਵੀ ਘਰ ਦੇ ਅੰਦਰ ਹੋ ਰਹੇ ਪ੍ਰਦੂਸ਼ਣ ਤੋਂ ਚਿੰਤਤ ਹਨ। ਜ਼ਿਆਦਾਤਰ ਸਫਾਈ ਉਤਪਾਦਾਂ ਚ ਮੌਜੂਦ ਰਸਾਇਣ ਹਵਾ ਚ ਮਿਲ ਕੇ ਨੁਕਸਾਨ ਪਹੁੰਚਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Children are getting asthmatic bronchitis due to habit of cleanliness