ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 10 ’ਚੋਂ 7 ਔਰਤਾਂ ਪਤੀ ਨਾਲ ਕਰਦੀਆਂ ਨੇ ਧੋਖਾ: ਸਰਵੇਖਣ

ਵਿਆਹਿਆਂ ਲਈ ਡੇਟਿੰਗ ਐਪ ਗਲੀਡੇਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਨੇ ਇਕ ਸਰਵੇ ਚ ਇਹ ਪਤਾ ਲਗਾਇਆ ਹੈ ਕਿ ਭਾਰਤ ਚ 10 ਚੋਂ 7 ਔਰਤਾਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ ਕਿਉਂਕਿ ਉਹ ਘਰੇਲੂ ਕੰਮਾਂ ਚ ਹਿੱਸਾ ਨਹੀਂ ਲੈਂਦੀਆਂ ਹਨ। ਕਈ ਔਰਤਾਂ ਨੇ ਆਪਣੇ ਸਾਥੀਆਂ ਨੂੰ ਇਸ ਲਈ ਧੋਖਾ ਦਿੱਤਾ ਕਿਉਂਕਿ ਉਨ੍ਹਾਂ ਦਾ ਵਿਆਹ ਬੇਸੁਆਦਾ ਹੋ ਗਿਆ ਸੀ।

 

ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਗਲੀਡੇਨ ਨੂੰ ਭਾਰਤ 5 ਲੱਖ ਤੋਂ ਜ਼ਿਆਦਾ ਲੋਕ ਵਰਤਦੇ ਹਨ, ਜਿਸ ਨਾਲ ਗਲੀਡੇਨ ਨੇ ‘ਔਰਤਾਂ ਕਿਉਂ ਧੋਖੇਬਾਜ਼ੀ ਕਰਦੀਆਂ ਹਨ’ ਦੇ ਸਿਰਲੇਖ ਨਾਲ ਇਕ ਸਰਵੇਖਣ ਚ ਖੁਲਾਸਾ ਕੀਤਾ ਕਿ ਬੈਂਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਚ ਅਜਿਹੀਆਂ ਔਰਤਾਂ ਦੀ ਵੱਧ ਗਿਣਤੀ ਹੈ ਜਿਹੜੀਆਂ ਆਪਣੇ ਪਤੀਆਂ ਨਾਲ ਧੋਖਾ ਕਰਦੀਆਂ ਹਨ।

 

ਗਲੀਡੇਨ ਚ ਮਾਰਕੀਟਿੰਗ ਮਾਹਰ, ਸੋਲੇਨ ਪੈਲੇਟ ਨੇ ਆਈਏਐਨਐਸ ਨੂੰ ਦਸਿਆ, 10 ਚੋਂ 4 ਔਰਤਾਂ ਦਾ ਮੰਨਣਾ ਹੈ ਕਿ ਅਣਪਛਾਤਿਆਂ ਨਾਲ ਮੌਜਮਸਤੀ ਮਗਰੋਂ ਉਨ੍ਹਾਂ ਦੇ ਜੀਵਨਸਾਥੀ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ।’

 

 
 

5 ਲੱਖ ਭਾਰਤੀ ਗਲੀਡੇਨ ਉਪਭੋਗਤਾ ਚੋਂ 20 ਫੀਸਦ ਮਰਦਾਂ ਅਤੇ 13 ਫੀਸਦ ਔਰਤਾਂ ਨੇ ਆਪਣੇ ਜੀਵਨਸਾਥੀ ਨੂੰ ਧੋਖਾ ਦੇਣ ਦੀ ਗੱਲ ਮੰਨੀ। ਲਗਭਗ 77 ਫੀਸਦ ਭਾਰਤੀ ਔਰਤਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਨ੍ਹਾਂ ਦੇ ਪਤੀ ਨੂੰ ਧੋਖਾ ਦੇਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਦਾ ਵਿਆਹ ਬੇਸੁਆਦਾ ਮਤਲਬ ਉਦਾਸੀ ਭਰਿਆ ਹੋ ਗਿਆ ਸੀ ਅਤੇ ਵਿਆਹ ਤੋਂ ਬਾਹਰ ਇਕ ਸਾਥੀ ਨੂੰ ਲੱਭਣ ਨਾਲ ਉਨ੍ਹਾਂ ਨੇ ਆਪਣੇ ਜੀਵਨ ਚ ਉਤਸ਼ਾਹ ਮਹਿਸੂਸ ਹੋਇਆ।

 

ਸਰਵੇਖਣ ਚ ਇਹ ਵੀ ਪਤਾ ਚਲਿਆ ਹੈ ਕਿ ਭਾਰਤ ਚ ਰਵਾਇਤੀ ਵਿਆਹ ਚ ਫਸੇ ਸਮਲਿੰਗੀ ਲੋਕਾਂ ਨੂੰ ਵੀ ਵਧਦੀ ਗਿਣਤੀ ਚ ਆਪਣੇ ਲਈ ਇਸ ਐਪ ਦੀ ਮਦਦ ਨਾਲ ਸਾਥੀ ਮਿਲ ਰਹੇ ਹਨ।

 

ਗਲੀਡੇਨ ਐਪ ਨੂੰ ਸਾਲ 2009 ਚ ਫ਼੍ਰਾਂਸ ਚ ਲਾਂਚ ਕੀਤਾ ਗਿਆ ਸੀ। ਇਹ ਐਪ ਸਾਲ 2017 ਚ ਭਾਰਤ ਆਈ ਅਤੇ ਅੱਜ ਭਾਰਤ ਚ ਇਸ ਦੇ 30 ਫੀਸਦ ਮੈਂਬਰ ਹਨ। ਇਸ ਐਪ ਚ 34 ਸਾਲ ਅਤੇ 49 ਸਾਲ ਉਮਰ ਦੇ ਵਰਗ ਦੀਆਂ ਵਿਆਹੀਆਂ ਔਰਤਾਂ ਸ਼ਾਮਲ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Claims in the survey: 7 women in 10 cheats with husbands in india