ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੁੱਟੀਆਂ ’ਚ ਕੰਮ ਅਤੇ ਬੱਚਿਆਂ ’ਚ ਇੰਝ ਬਣਾਓ ਤਾਲਮੇਲ

ਸਕੂਲ ਦੇ ਦਿਨਾਂ ਚ ਬੱਚਿਆਂ ਅਤੇ ਹੋਰਨਾਂ ਕੰਮਾਂ ਚ ਹੇਠਾਂ ਲਿਖੀਆਂ ਗੱਲਾਂ ਤੇ ਅਮਲ ਕਰਕੇ ਦੋਨਾਂ ਵਿਚਾਲੇ ਚੰਗਾ ਤਾਲਮੇਲ ਬਣਾਇਆ ਜਾ ਸਕਦਾ ਹੈ।

 

 • ਵੱਡੇ ਹੋਣ ਨਾਤੇ ਟੀਮ ਵਾਂਗ ਕੰਮ ਕਰੋ। ਬੱਚਿਆਂ ਦੀ ਜ਼ਿੰਮੇਦਾਰੀ ਦੋਨੇ ਪਤੀ-ਪਤਨੀ ਆਪਸ ਚ ਵੰਡ ਲੈਣ। ਇਸ ਨਾਲ ਬੱਚੇ ਨੂੰ ਦੁਵੱਲਾ ਧਿਆਨ ਮਿਲੇਗਾ।
 • ਦਿਨ ਦਾ ਕੁਝ ਸਮਾਂ ਸਿਰਫ ਬੱਚਿਆਂ ਦੇ ਨਾਂ ਰੱਖੋ। ਇਸ ਦੌਰਾਨ ਕੋਈ ਹੋਰਨਾਂ ਕੰਮ ਨਾ ਕਰੋ।
 • ਬੱਚਿਆਂ ਦੀ ਸਮਰਥਾ ਮੁਤਾਬਕ ਉਨ੍ਹਾਂ ਨੂੰ ਕੰਮ ਦਿਓ। ਇਸ ਨਾਲ ਉਹ ਰੁੱਝੇ ਰਹਿਣਗੇ। ਇਸ ਚ ਘਰ ਦੇ ਕੰਮ ਵੀ ਸ਼ਾਮਲ ਕੀਤੇ ਜਾ ਸਕਦੇ ਹਨ, ਜਿਵੇਂ ਬੂਟਿਆਂ ਨੂੰ ਪਾਣੀ ਦੇਣਾ, ਅਲਮਾਰੀ ਠੀਕ ਕਰਨਾ ਆਦਿ। ਕੁਝ ਕੰਮਾਂ ਚ ਤੁਸੀਂ ਬੱਚਿਆਂ ਨੂੰ ਕੰਮ ਕਰਨ ’ਤੇ ਇਨਾਮ ਵੀ ਦੇ ਸਕਦੇ ਹੋ।
 • ਬੱਚਿਆਂ ਨਾਲ ਘਰ ਚ ਹੀ ਪਾਰਟੀ ਪਲਾਨ ਕੀਤੀ ਸਕਦੀ ਹੈ। ਹਫ਼ਤੇ ਦੇ ਆਖਰ ਚ ਕਿਤੇ ਘੁੰਮਣ ਜਾਇਆ ਜਾ ਸਕਦਾ ਹੈ।
 • ਕਿੱਡ ਪੁਲਿੰਗ (ਬੱਚਿਆਂ ਨਾਲ ਹਾਸਾ-ਮਜ਼ਾਕ) ਵੀ ਚੰਗਾ ਵਿਕਲਪ ਹੈ। ਸੁਸਾਇਟੀ ਚ ਬੈਠ ਕੇ ਕੁਝ ਮਾਵਾਂ ਸਾਂਝੇ ਤੌਰ ਤੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹਨ।
 • ਹਰੇਕ ਕਿਸੇ ਲਈ ਹਮੇਸ਼ਾ ਮੌਜੂਦ ਨਾ ਰਹੋ।
 • ਘਰ ’ਤੇ ਦਫ਼ਤਰ ਤੋਂ ਆਈਆਂ ਕਾਲਾਂ ਘਟੋ ਘੱਟ ਸੁਣੋ। ਦਫ਼ਤਰ ਚ ਘਰ ਵਾਲਿਆਂ ਤੋਂ ਘੱਟੋ ਘੱਟ ਗੱਲ ਕਰੋ।
 • ਪਾਰਟੀ ਜਾਂ ਪਰਿਵਾਰਕ ਸਮਾਗਮ ਚ ਦਫ਼ਤਰ ਦੀ ਚਰਚਾ ਨਾ ਕਰੇ।
 • ਆਪਣੇ ਸਮਾਜਿਕ ਜੀਵਨ ਨੂੰ ਵੀ ਮਹੱਤਵ ਦਿਓ। ਆਪਣੇ ਸਮਾਜਿਕ ਜੀਵਨ ਨੂੰ ਘਰ ਅਤੇ ਦਫਤਰ ਦੇ ਮੈਂਬਰਾਂ ਤੋਂ ਦੂਰ ਰੱਖੋ।
 • ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਫ਼ੋਨ ਨਾ ਦੇਖੋ।

 

 

 

 

.

 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:co-ordination between work and children during their holidays