ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਟਾਮਿਨ–ਡੀ ਦੀ ਘਾਟ ਵਾਲਿਆਂ ’ਤੇ ਹੋ ਸਕਦਾ ਹੈ ਕੋਰੋਨਾ ਦਾ ਵੱਧ ਹਮਲਾ

ਵਿਟਾਮਿਨ–ਡੀ ਦੀ ਘਾਟ ਵਾਲਿਆਂ ’ਤੇ ਹੋ ਸਕਦਾ ਹੈ ਕੋਰੋਨਾ ਦਾ ਵੱਧ ਹਮਲਾ

ਕੋਰੋਨਾ ਵਾਇਰਸ ਤੋਂ ਉਨ੍ਹਾਂ ਲੋਕਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ, ਜਿਨ੍ਹਾਂ ਵਿੱਚ ਵਿਟਾਮਿਨ–ਡੀ ਦੀ ਘਾਟ ਹੈ। ਸਭ ਤੋਂ ਹੈਰਾਨਕੁੰਨ ਗੱਲ ਇਹ ਵੀ ਹੈ ਕਿ ਅਜਿਹੇ ਜ਼ਿਆਦਾਤਰ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ 20 ਯੂਰੋਪੀਅਨ ਦੇਸ਼ਾਂ ਵਿੱਚ ਵਿਟਾਮਿਨ–ਡੀ ਦੇ ਔਸਤ ਪੱਧਰ ਨੂੰ ਪਾਜ਼ਿਟਿਵ ਮਰੀਜ਼ਾਂ ਦੀ ਦਰ ਤੇ ਉਨ੍ਹਾਂ ਦੀ ਮੌਤ ਦਰ ਦੀ ਤੁਲਨਾ ਕਰ ਕੇ ਤਿਆਰ ਕੀਤਾ ਅਗਾ ਹੈ।

 

 

ਇਸ ਤੋਂ ਬਾਅਦ ਵਿਗਿਆਨੀ ਇਸ ਵਾਇਰਸ ਤੇ ਵਿਟਾਮਿਨ–ਡੀ ਵਿਚਾਲੇ ਸਬੰਧ ਲੱਭਣ ਵਿੱਚ ਜੁਟ ਗਏ ਹਨ। ਚਮੜੀ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਰਾਚੇਲ ਨੀਏਲ ਦਾ ਕਹਿਣਾ ਹੈ ਕਿ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀ ਵਿੱਚ ਜੇ ਵਿਟਾਮਿਨ–ਡੀ ਦਾ ਪੱਧਰ ਘੱਟ ਹੈ, ਤਾਂ ਉਸ ਨੂੰ ਖ਼ਤਰਾ ਵੱਧ ਹੈ। ਵਿਟਾਮਿਨ–ਡੀ ਸਰੀਰ ਦੀ ਰੋਗ–ਪ੍ਰਤੀਰੋਧਕ ਸਮਰੱਥਾ ਨੂੰ ਸੰਤੁਲਿਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

 

 

ਕੁਈਨ ਐਲਿਜ਼ਾਬੈਥ ਹਸਪਤਾਲ ਫ਼ਾਊਂਡੇਸ਼ਨ ਟ੍ਰੱਸਟ ਅਤੇ ਯੂਨੀਵਰਸਿਟੀ ਆਫ਼ ਈਸਨ ਐਂਗਲਾ ਦੇ ਵਿਗਿਆਨੀਆਂ ਅਨੁਸਾਰ ਕੋਰੋਨਾ ਦੀ ਲਾਗ ਤੋਂ ਬਚਣ ਲਈ ਵਿਟਾਮਿਨ–ਡੀ ਦੀ ਡੋਜ਼ ਲੈਣ ਬਾਰੇ ਵਿਚਾਰ ਕਰਨਾ ਹੋਵੇਗਾ। ਵਿਗਿਆਨੀਆਂ ਨੂੰ ਆਸ ਹੈ ਕਿ ਵਿਟਾਮਿਨ–ਡੀ ਦੀ ਲਾਗ ਤੋਂ ਗ੍ਰਸਤ ਵਿਅਕਤੀ ਦੇ ਠੀਕ ਹੋਣ ਦੀ ਵੀ ਸੰਭਾਵਨਾ ਵਧ ਸਕਦੀ ਹੈ।

 

 

ਟ੍ਰਿਨਿਟੀ ਕਾਲਜ ਆਫ਼ ਡਬਲਿਨ ਵਿੱਚ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ–ਡੀ ਦੀ ਡੋਜ਼ ਨਾਲ ਇੱਕ ਵਿਅਕਤੀ ਵਿੱਚ ਕੋਰੋਨਾ ਦੀ ਲਾਗ ਲੱਗਣ ਦੀ ਸੰਭਾਵਨਾ 50 ਫ਼ੀ ਸਦੀ ਘਟ ਗਈ।

 

 

ਅਧਿਐਨ ਮੁਤਾਬਕ ਇਟਲੀ ਵਿੰਚ 70 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਵਿਟਾਮਿਨ–ਡੀ ਦਾ ਪੱਧਰ 30 ਐੱਨਐੱਮਓਐੱਲ/ਐੱਲ ਸੀ, ਜੋ ਔਸਤ ਤੋਂ 26 ਐੱਨਐੱਮਓਐੱਲ/ਐੱਲ ਘੱਟ ਸੀ। ਇਟਲੀ ਵਿੱਚ ਵੱਡੇ ਪੱਧਰ ਉੱਤੇ ਮੌਤਾਂ ਹੋਈਆਂ ਹਨ। ਇਹੋ ਹਾਲ ਸਵਿਟਜ਼ਰਲੈਂਡ ਦਾ ਹੈ, ਜਿੱਥੇ ਵਿਟਾਮਿਨ–ਡੀ ਦਾ ਪੱਧਰ 26, ਸਪੇਨ ਵਿੱਚ 28 ਅਤੇ ਇਟਲੀ ਵਿੱਚ ਔਸਤਨ ਹਰੇਕ ਵਿਅਕਤੀ ਵਿੱਚ ਇਹ 45 NMOL/L ਹੈ, ਜੋ ਆਮ ਨਾਲੋਂ ਘੱਟ ਹੈ। ਇਹ ਸਾਰੇ ਦੇਸ਼ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

 

 

ਜੇ ਰੋਜ਼ਾਨਾ ਧੁੱਪ ਵਿੱਚ ਪੰਜ ਤੋਂ 10 ਮਿੰਟਾਂ ਤੱਕ ਬੈਠਿਆ ਜਾਵੇ, ਤਾਂ ਵਿਟਾਮਿਨ–ਡੀ ਦੀ ਘਾਟ ਪੂਰੀ ਹੋ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona may attack more the People with Vitamin D deficiency